Home / ਰੋਜ਼ਗਾਰ / ਸਿੱਧੀ ਭਰਤੀ 12 ਵੀਂ ਪਾਸ ਲਈ

ਸਿੱਧੀ ਭਰਤੀ 12 ਵੀਂ ਪਾਸ ਲਈ

12 ਵੀਂ ਪਾਸ ਲਈ ਖੁਸ਼ਖਬਰੀ ਹੈ ਕਿ ਰਾਜਸਥਾਨ ਹਾਈਕੋਰਟ ਨੇ ਆਪਣੇ 2309 ਅਹੁਦਿਆਂ ਲਈ ਅਰਜ਼ੀਆ ਦੀ ਮੰਗ ਕੀਤੀ ਹੈ । ਦੱਸ ਦੇਈਏ ਕਿ ਰਾਜਸਥਾਨ ਹਾਈਕੋਰਟ (HCRAJ) ਨੇ ਦਰਜਾ ਚਾਰ ਪੋਸਟਾਂ ਲਈ ਭਰਤੀਆਂ ਕੱਢੀਆਂ ਹਨ। ਇਸ ਭਰਤੀ ਵਿਚ 13 ਮਾਰਚ 2018 ਤਕ ਉਮੀਦਵਾਰਾਂ ਦੀਆਂ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ । ਇਹਨਾ ਆਹੁਦਿਆ ਲਈ ਭਰਤੀ ਵਿਚ ਹਿੱਸਾ ਲੈਣ ਦੇ ਚਾਹਵਾਨ ਉਮੀਦਵਾਰ ਅਧਿਕਾਰਿਕ ਵੈੱਬਸਾਈਟ ‘ਤੇ ਜਾ ਕੇ ਐਪਲੀਕੇਸ਼ਨ ਫਾਰਮ ਭਰ ਸਕਦੇ ਹਨ। ਇਸ ਭਰਤੀ ਵਿਚ 2309 ਪੋਸਟਾਂ ‘ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ ਅਤੇ ਉਮੀਦਵਾਰਾਂ ਦੀ ਚੋਣ ਸਿੱਧੀ ਭਰਤੀ ਦੇ ਆਧਾਰ ‘ਤੇ ਹੋਵੇਗੀ।

ਐਪਲੀਕੇਸ਼ਨ ਦਰਜਾ ਚਾਰ ਪੋਸਟਾਂ ਲਈ ਮੰਗੇ ਗਏ ਹਨ। ਕੁੱਲ 2309 ਪਦਾਂ ਵਿਚ ਟੀ. ਐੱਸ. ਪੀ. ਏਰੀਆ ਦੇ 2178 ਅਹੁਦੇ ਅਤੇ ਟੀ. ਐੱਸ. ਪੀ. ਏਰੀਆ ਦੇ 137 ਅਹੁਦੇ ਸ਼ਾਮਲ ਹਨ। ਭਰਤੀ ਵਿਚ ਚੁਣੇ ਜਾਣ ਵਾਲੇ ਉਮੀਦਵਾਰਾਂ ਦੀ ਪੇਅ-ਸਕੇਲ 12400 ਰੁਪਏ ਹੋਵੇਗੀ। ਦੱਸ ਦੇਈਏ ਕਿ ਇਨ੍ਹਾਂ ਅਹੁਦਿਆਂ ਲਈ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਕਰ ਚੁੱਕੇ ਉਮੀਦਵਾਰ ਫਾਰਮ ਭਰ ਸਕਦੇ ਹਨ। ਭਰਤੀ ਵਿਚ 18 ਤੋਂ 35 ਸਾਲ ਤਕ ਦੇ ਉਮੀਦਵਾਰ ਫਾਰਮ ਭਰ ਸਕਦੇ ਹਨ ਅਤੇ ਇਹ ਉਮਰ 1 ਜਨਵਰੀ 2018 ਦੇ ਆਧਾਰ ‘ਤੇ ਤੈਅ ਕੀਤੀ ਜਾਵੇਗੀ। ਜਾਬ ਵਾਲੀ ਥਾਂ ਰਾਜਸਥਾਨ ਹੀ ਹੋਵੇਗੀ ।

ਫਾਰਮ ਭਰਨ ਵਾਲੇ ਉਮੀਦਵਾਰਾਂ ਦੀ ਚੋਣ ਮੈਰਿਟ ਦੇ ਆਧਾਰ ਕੀਤੀ ਜਾਵੇਗੀ। ਫਾਰਮ ਭਰਨ ਲਈ ਜਨਰਲ/ਓ.ਬੀ.ਸੀ. ਵਰਗ ਦੇ ਉਮੀਦਵਾਰਾਂ ਨੂੰ 100 ਰੁਪਏ ਅਤੇ ਐੱਸ. ਸੀ.-ਐੱਸ. ਟੀ. ਵਰਗ ਦੇ ਉਮੀਦਵਾਰਾਂ ਨੂੰ 60 ਰੁਪਏ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਫੀਸ ਦਾ ਭੁਗਤਾਨ ਈ-ਮਿਤਰ, ਸੀ. ਐੱਸ. ਸੀ., ਨੈੱਟ ਬੈਂਕਿੰਗ, ਡੇਬਿਟ ਕਾਰਡ ਜਾਂ ਕ੍ਰੇਡਿਟ ਕਾਰਡ ਦੇ ਆਧਾਰ ‘ਤੇ ਕੀਤਾ ਜਾ ਸਕਦਾ ਹੈ।

 ਅਪਲਾਈ : ਚਾਹਵਾਨ ਉਮੀਦਵਾਰ ਅਧਿਕਾਰਿਕ ਵੈੱਬਸਾਈਟ hcraj.nic.in ‘ਤੇ ਜਾ ਕੇ ਫਾਰਮ ਭਰ ਸਕਦੇ ਹਨ। ਫਾਰਮ ਭਰਨ ਦੀ ਅੰਤਿਮ ਤਰੀਕ 13 ਮਾਰਚ, 2018 ਨਿਰਧਾਰਿਤ ਕੀਤੀ ਗਈ ਹੈ ।

ਸਰਕਾਰੀ ਨਕੌਰੀ ਲੈਣ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ, ਕਿ ਸੀ.ਆਈ.ਐੱਸ.ਐੱਫ ਨੇ ਆਪਣੇ ਕਈ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ |ਦੱਸ ਦੇਈਏ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ.ਆਈ.ਐੱਸ.ਐੱਫ) ਨੇ ਕਾਂਸਟੇਬਲ/ਡਰਾਈਵਰ ਦੇ 447 ਅਹੁਦਿਆਂ ‘ਤੇ ਨੋਟੀਫਿਕੇਸ਼ਨ ਜਾਰੀ ਕਰ ਕੇ ਐਪਲੀਕੇਸ਼ਨ ਮੰਗੀਆਂ ਹਨ। ਉਮੀਦਵਾਰ ਆਪਣੀ ਯੋਗਤਾ ਅਨੁਸਾਰ ਇਨ੍ਹਾਂ ਲਈ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਲਈ ਸਿੱਖਿਆ ਯੋਗਤਾ-
10ਵੀਂ + ਹੈਵੀ ਮੋਟਰ/ਟਰਾਂਸਪੋਰਟਰ/ਲਾਈਟ ਮੋਟਰ/ਮੋਟਰ ਸਾਈਕਲ/ਵਿਥ ਗੀਅਰ ਵ੍ਹੀਕਲ ਵੈਲਿਡ ਡਰਾਈਵਿੰਗ ਲਾਇਸੈਂਸ + 3 ਸਾਲ ਦਾ ਡਰਾਈਵਿੰਗ ਐਕਸਪੀਰੀਅੰਸ ਅਹੁਦਿਆਂ ਦਾ ਵੇਰਵਾ ਇਸ ਤਰਾਂ ਹੈ : ਕਾਂਸਟੇਬਲ/ਡਰਾਈਵਰ , ਕਾਂਸਟੇਬਲ/ਡਰਾਈਵਰ-ਕਮ-ਪੰਪ-ਆਪਰੇਟਰ | ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਕ 19 ਮਾਰਚ 2018 ਨਿਰਧਾਰਿਤ ਕੀਤੀ ਗਈ ਹੈ | ਅਹੁਦਿਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ 21-27 ਸਾਲ ਦਰਮਿਆਨ ਹੋਣੀ ਚਾਹੀਦੀ ਹੈ |

ਚੋਣ ਪ੍ਰਕਿਰਿਆ– ਉਮੀਦਵਾਰ ਦੀ ਚੋਣ ਓ.ਐੱਮ.ਆਰ./ਕੰਪਿਊਟਰ ਬੇਸਡ ਰਿਟੇਨ ਟੈਸਟ, ਫਿਜ਼ੀਕਲ ਐਫੀਸੀਏਂਸ਼ੀ ਟੈਸਟ/ਫਿਜ਼ੀਕਲ ਸਟੈਂਡਰਡ ਟੈਸਟ, ਡਾਕਿਊਮੈਂਟੇਸ਼ਨ, ਟਰੇਡ ਟੈਸਟ ਅਤੇ ਮੈਡੀਕਲ ਐਗਜ਼ਾਮੀਨੇਸ਼ਨ ‘ਚ ਪ੍ਰਦਰਸ਼ਨ ਅਨੁਸਾਰ ਕੀਤਾ ਜਾਵੇਗਾ। ਅਪਲਾਈ ਕਰਨ ਲਈ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ ਰਾਹੀਂ 19 ਮਾਰਚ 2018 ਤੱਕ ਅਪਲਾਈ ਕਰ ਸਕਦੇ ਹਨ।

 

About Admin

Check Also

ਇੰਡੀਅਨ ਨੇਵੀ ਨੇ ਖੋਲ੍ਹੀ ਭਰਤੀ,ਇੰਜੀਨੀਅਰਿੰਗ ਪਾਸ ਉਮੀਦਵਾਰਾਂ ਲਈ ਸੁਨਹਿਰਾ ਮੌਕਾ

ਜੋ ਉਮੀਵਾਰ ਆਪਣਾ ਭਵਿੱਖ ਨੇਵੀ ਵਿਭਾਗ ‘ਚ ਬਣਾਉਣਾ ਚਾਹੁੰਦੇ ਹਨ ਉਹਨਾਂ ਲਈ ਖੁਸ਼ਖਬਰੀ ਹੈ ਕਿ ਇੰਡੀਅਨ ਨੇਵੀ …

WP Facebook Auto Publish Powered By : XYZScripts.com