Home / ਦੁਨੀਆਂ / ਰਘੁਰਾਮ ਰਾਜਨ ਬਣ ਸਕਦੇ ਹਨ ਬੈਂਕ ਆਫ ਇੰਗਲੈਂਡ ਦੇ ਗਵਰਨਰ

ਰਘੁਰਾਮ ਰਾਜਨ ਬਣ ਸਕਦੇ ਹਨ ਬੈਂਕ ਆਫ ਇੰਗਲੈਂਡ ਦੇ ਗਵਰਨਰ

RBI. ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਬੈਂਕ ਆਫ ਇੰਗਲੈਂਡ ਦੇ ਅਗਲੇ ਗਵਰਨਰ ਬਣ ਸਕਦੇ ਹਨ। ਯੂ. ਕੇ. ਚਾਂਸਲਰ ਅਤੇ ਐਕਸਚੈਕਰ ਫਿਲਿਪ ਹੈਮੰਡ ਨੇ ਸੰਕੇਤ ਦਿੱਤੇ ਹਨ ਕਿ ਰਾਜਨ ਮੌਜੂਦਾ ਗਵਰਨਰ ਮਾਰਕ ਕਾਰਨੇ ਦੀ ਜਗ੍ਹਾ ਲੈ ਸਕਦੇ ਹਨ। ਬਲੂਮਬਰਗ ਦੀ ਇਕ ਰਿਪੋਰਟ ‘ਚ ਹੈਮੰਡ ਨੇ ਕਿਹਾ ਕਿ ਅਜੇ ਤੱਕ ਰਸਮੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਹੈ ਪਰ ਸੰਭਾਵੀ ਨਾਵਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

ਧਿਆਨਯੋਗ ਹੈ ਕਿ ਮਾਰਕ ਕਾਰਨੇ ਦਾ ਕਾਰਜਕਾਲ ਜੂਨ 2019 ‘ਚ ਖ਼ਤਮ ਹੋ ਰਿਹਾ ਹੈ। ਉਹ ਯੂ. ਕੇ. ਸੈਂਟਰਲ ਬੈਂਕ ਦੇ 3 ਸਦੀਆਂ ਦੇ ਇਤਿਹਾਸ ‘ਚ ਪਹਿਲੇ ਵਿਦੇਸ਼ੀ ਗਵਰਨਰ ਸਨ। ਦੱਸਿਆ ਜਾਂਦਾ ਹੈ ਕਿ ਆਰ. ਬੀ. ਆਈ. ਦੇ ਸਾਬਕਾ ਗਵਰਨਰ ਅਤੇ ਯੂਨੀਵਰਸਿਟੀ ਆਫ ਸ਼ਿਕਾਗੋ ‘ਚ ਪ੍ਰੋ. ਰਘੁਰਾਮ ਰਾਜਨ, ਮੈਕਸਿਕਨ ਸੈਂਟਰਲ ਬੈਂਕ ਦੇ ਸਾਬਕਾ ਚੀਫ ਅਗਸਟਿਨ ਕਾਰਸਟੇਂਸ ਦੇ ਨਾਂ ਸੰਭਾਵੀ ਉਮੀਦਵਾਰਾਂ ‘ਚ ਸ਼ਾਮਲ ਹਨ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਬੈਂਕ ਦੇ ਰਿਹਾ ਖਾਸ ਮੌਕਾ ਸੋਨੇ ਨਾਲ ਇੰਝ ਕਰੋ ਕਮਾਈ

ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਸਟੇਟ ਬੈਂਕ ਆਫ ਇੰਡੀਆ ਨੇ ਇੱਕ ਖਾਸ ਸਕੀਮ ਦੀ …

WP Facebook Auto Publish Powered By : XYZScripts.com