Home / ਪੰਜਾਬ / ਪੰਜਾਬ ਦੇ ਨੌਜਵਾਨਾਂ ਲਈ ਨੌਕਰੀਆਂ ਦਾ ਇੰਤਜ਼ਾਮ ਕਰਨ ‘ਚ ਪੰਜਾਬ ਸਰਕਾਰ ਨੇ ਕੀਤਾ ਵੱਡਾ ਧੋਖਾ

ਪੰਜਾਬ ਦੇ ਨੌਜਵਾਨਾਂ ਲਈ ਨੌਕਰੀਆਂ ਦਾ ਇੰਤਜ਼ਾਮ ਕਰਨ ‘ਚ ਪੰਜਾਬ ਸਰਕਾਰ ਨੇ ਕੀਤਾ ਵੱਡਾ ਧੋਖਾ

ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਲਈ ਨੌਕਰੀਆਂ ਦਾ ਇੰਤਜ਼ਾਮ ਕਰਨ ‘ਚ ਲਗੀ ਹੋਈ ਹੈ। ਕਾਂਗਰਸ ਨੇ ਸਰਕਰ ਬਣਨ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਹਰ ਘਰ ‘ਚ ਨੌਕਰੀ ਦਿੱਤੀ ਜਾਵੇਗੀ। ਪਰ ਹੁਣ ਸਰਕਾਰ ਹਰ ਘਰ ਜਾ ਜਾ ਕੇ ਥੱਕ ਗਈ ਲੱਗਦੀ ਹੈ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਲਈ ਲਗਾਏ ਜਾ ਰਹੇ ਨੌਕਰੀ ਮੇਲੇ ‘ਚ ਨੌਜਵਾਨਾਂ ਨਾਲ ਕੋਝਾ ਮਜ਼ਾਕ ਕੀਤਾ ਜਾਣ ਲਗ ਪਿਆ ਹੈ। ਚੋਣਾਂ ਦੌਰਾਨ ਘਰ ਘਰ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਦੀ ਬਜਾਏ ਮੌਜੂਦਾ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਤਰੀਕਾਂ ਦੇ ਜਾਲ ‘ਚ ਉਲਝਾ ਕੇ ਉਹਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਦਰਅਸਲ, ਪੰਜਾਬ ਸਰਕਾਰ ਨੇ ਨੌਕਰੀ ਮੇਲੇ ਲਈ ਦੋ ਇਸ਼ਤਿਹਾਰ 18 ਫਰਵਰੀ ਅਤੇ 19 ਫ਼ਰਵਰੀ ਨੂੰ ਅਖਬਾਰ ‘ਚ ਛਪਵਾਏ। ਇਸ ਲਈ ਰਜਿਸਟਰ ਕਰਨ ਲਈ ਆਖਰੀ ਤਰੀਕ 18 ਫਰਵਰੀ ਸੀ, ਪਰ ਹੈਰਾਨੀ ਦੀ ਗੱਲ ਹੈ ਕਿ 18 ਤਰੀਕ ਨੂੰ ਛਪੇ ਇਸ਼ਤਿਹਾਰ ‘ਚ ਇਹ ਤਕ ਨਹੀਂ ਦੱਸਿਆ ਗਿਆ ਕਿ ਨੌਜਵਾਨ ਕਿਹੜੀ ਮਿਤੀ ਤਕ ਅਪਲਾਈ ਕਰ ਸਕਦੇ ਹਨ। ਪਰ ਜਦ ਇਹੀ ਇਸ਼ਤਹਾਰ ਅੱਜ ਭਾਵ 19 ਤਰੀਕ ਨੂੰ ਛਪਿਆ ਤਾਂ ਲੰਘ ਚੁੱਕੀ ਤਰੀਕ ਭਾਵ 18 ਫਰਵਰੀ ਨੂੰ ਅਪਲਾਈ ਕਰਨ ਦੀ ਆਖਰੀ ਤਰੀਕ ਦੱਸ ਕੇ ਇਸਨੂੰ ਛਾਪ ਦਿੱਤਾ ਗਿਆ। ਸਰਕਾਰ ਨੌਜਵਾਨਾਂ ਨਾਲ ਨੌਕਰੀ ਵਾਲੇ ਮੁੱਦੇ ‘ਤੇ ਹੁਣ ਖਿਲਵਾੜ ਕਰਦੀ ਨਜ਼ਰ ਆ ਰਹੀ ਹੈ।

ਹੁਣ, ਇਹ ਮਸਲਾ ਵਿਦਿਆਰਥੀਆਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੀ ਸਮਝ ਤੋਂ ਬਾਹਰ ਦਾ ਹੋ ਚੁੱਕਿਆ ਹੈ। ਕਿਉਂਕਿ ਪਿਛਲੇ ਦਿਨ ਛਪੇ ਇਸ਼ਤਿਹਾਰ ‘ਚ ਉਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿ ਇਸ ਰੋਜ਼ਗਾਰ ਮੇਲੇ ਲਈ ਅਪਲਾਈ ਕਰਨ ਦੀ 18 ਤਰੀਕ ਹੀ ਆਖਰੀ ਹੈ। ਪਰ ਜਦ ਉਹ ਤਰੀਕ ਲੰਘ ਗਈ ਤਾਂ 19 ਫਰਵਰੀ ਨੂੰ ਇਹ ਕਹਿ ਕੇ ਇਸ਼ਤਿਹਾਰ ਛਾਪ ਦਿੱਤਾ ਗਿਆ ਕਿ 18 ਤਰੀਕ ਆਖਰੀ ਸੀ। ਹੁਣ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਉਹ ਸੂਬੇ ‘ਚ ਨੌਕਰੀਆਂ ਲਈ ਕਿੰਝ ਅਪਲਾਈ ਕਰਨ? ਇਸ ਖੁੰਝ ਚੁੱਕੇ ਮੌਕੇ ਪਿੱਛੇ ਸਰਕਾਰ ਦੀ ਕੋਈ ਗਲਤੀ ਸੀ ਜਾਂ ਬੇਫਿਕਰੀ, ਇਸ ਬਾਰੇ ‘ਚ ਤਾਂ ਅਧਿਕਾਰੀ ਹੀ ਦੱਸ ਸਕਦੇ ਹਨ।

ਪਰ ਬੇਰੁਜ਼ਗਾਰੀ ਨਾਲ ਜੂਝ ਰਹੇ ਨੌਜਵਾਨਾਂ ਨਾਲ ਸਰਕਾਰ ਵੱਲੋਂ ਕੀਤਾ ਗਿਆ ਇਹ ਕੋਝਾ ਮਜ਼ਾਕ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਰਕਰ ਦੀ ਵਿਰੋਧੀ ਧਿਰਾਂ ਅਤੇ ਸੂਬੇ ਦੇ ਲੋਕ ਸਰਕਾਰ ਵੱਲੋਂ ਲਾਏ ਗਏ ਪਹਿਲੇ ਰੋਜ਼ਗਾਰ ਮੇਲੇ ਨੂੰ ਪੂਰੀ ਤਰ੍ਹਾਂ ਫੇਲ੍ਹ ਦੱਸ ਰਹੇ ਹਨ। ਪਹਿਲੇ ਰੋਜ਼ਗਾਰ ਮੇਲੇ ਦੌਰਾਨ ਬਹੁਤਿਆਂ ਨੂੰ ਤਾਂ ਨਿਯੁਕਤੀ ਪੱਤਰ ਹੀ ਨਹੀਂ ਮਿਲੇ ਅਤੇ ਜਿਨ੍ਹਾਂ ਨੂੰ ਪੱਤਰ ਮਿਲੇ ਵੀ ਉਨ੍ਹਾਂ ਨੂੰ ਹੁਣ ਤਕ ਨੌਕਰੀ ‘ਤੇ ਨਹੀਂ ਰੱਖਿਆ ਗਿਆ। ਪਿਛਲੇ ਮੇਲੇ ਦੌਰਾਨ ਜਿਨ੍ਹਾਂ ਨੂੰ ਨਿਯੁਕਰੀ ਪੱਤਰ ਮਿਲੇ ਹੋਏ ਹਨ ਉਨ੍ਹਾਂ ਨੂੰ ਹੁਣ ਤਕ ਨੌਕਰੀ ਨਾ ਮਿਲਣ ਕਾਰਨ ਉਹ ਸਰਕਾਰ ਅਗੇ ਗੁਹਾਰ ਲੈ ਰਹੇ ਹਨ ਕਿ ਸਾਡੇ ਨਾਲ ਸਰਕਾਰ ਮਜ਼ਾਕ ਕਰਨਾ ਬੰਦ ਕਰੇ।

 

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com