Home / ਖੇਤੀਬਾੜੀ / ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਵਿੱਕ ਰਹੇ 20 ਕੀਟਨਾਸ਼ਕਾਂ ਦੀ ਵਿੱਕਰੀ ‘ਤੇ ਪਾਬੰਦੀ ਨੂੰ ਦੇ ਦਿੱਤੀ ਮਨਜ਼ੂਰੀ

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਵਿੱਕ ਰਹੇ 20 ਕੀਟਨਾਸ਼ਕਾਂ ਦੀ ਵਿੱਕਰੀ ‘ਤੇ ਪਾਬੰਦੀ ਨੂੰ ਦੇ ਦਿੱਤੀ ਮਨਜ਼ੂਰੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਵਿੱਕ ਰਹੇ 20 ਕੀਟਨਾਸ਼ਕਾਂ ਦੀ ਵਿੱਕਰੀ ‘ਤੇ ਪਾਬੰਦੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਮਨੁੱਖ ਲਈ ਨੁਕਸਾਨਦੇਹ ਹੋਣ ਦੇ ਨਾਲ-ਨਾਲ ਵਾਤਾਵਰਣ ਦੀ ਸਥਿਰਤਾ ਅਤੇ ਆਰਥਿਕ ਵਿਹਾਰਕਤਾ ਲਈ ਵੀ ਮਾਰੂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਦੀ ਰਜਿਸਟਰੇਸ਼ਨ ਕਮੇਟੀ ਅਤੇ ਪੰਜਾਬ ਰਾਜ ਕਿਸਾਨ ਕਮਿਸ਼ਨ (ਪੀ.ਐਸ.ਐਫ.ਸੀ) ਦੀਆਂ ਸਿਫ਼ਾਰਸ਼ਾਂ ‘ਤੇ ਕਾਰਵਾਈ ਕਰਦਿਆਂ ਮੁੱਖ ਮੰਤਰੀ, ਜਿਨ੍ਹਾਂ ਕੋਲ ਖੇਤੀਬਾੜੀ ਵਿਭਾਗ ਦਾ ਚਾਰਜ ਵੀ ਹੈ, ਨੇ 1 ਫਰਵਰੀ, 2018 ਤੋਂ ਇਨ੍ਹਾਂ ਕੀਟਨਾਸ਼ਕਾਂ ‘ਤੇ ਪਾਬੰਦੀ ਲਈ ਸਹਿਮਤੀ ਦੇ ਦਿੱਤੀ ਹੈ।

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਬੰਧ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਨੇ ਇਸ ਪਾਬੰਦੀ ਨੂੰ ਸਹੀ ਅਤੇ ਸਖ਼ਤ ਢੰਗ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ। ਇਨ੍ਹਾਂ 20 ਕੀਟਨਾਸ਼ਕਾਂ ਦੀ ਸੂਚੀ ਵਿਚ ਫੋਸਫਾਮਿਡੋਨ, ਟ੍ਰੀਲੋਰੋਫੋਨ, ਬੈਨਫੁਰਾਕਾਰਬ, ਡਾਇਕੋਫੋਲ, ਮੈਥੋਮਾਈਲ, ਥਾਈਓਫਨੇਟ ਮਿਥਾਈਲ, ਐਾਡੋਸਲਫਾਨ, ਬਿਫੈਨਥਿ੍ਨ, ਕਾਰਬੋਸਲਫਾਨ, ਕਲੋਫੈਨਇਪਰ, ਡੇਜ਼ੋਮੈਟ, ਡੀਫਲੁਬੇਨਜ਼ੁਰੋਨ, ਫੈਨੀਟਰੋਥਯੋਨ, ਮੈਟਲਡੀਹਾਈਡ, ਕਾਸੂਗੈਮੇਸਿਨ, ਐਥੋਫੈਨਪਰੋਕਸ (ਐਟੋਫੈਨਪਰੋਕਸ), ਫੋਰੇਟ, ਟ੍ਰਾਈਆਜੋਫੋਸ, ਅਲਾਚੀਓਰ ਅਤੇ ਮੋਨੋਕਰੋਟੋਫੋਸ ਸ਼ਾਮਿਲ ਹਨ।

About Admin

Check Also

ਕਿਸਾਨਾਂ ਲਈ ਚੰਗੀ ਖ਼ਬਰ, ਇਸ ਸਾਲ 100 ਫ਼ੀਸਦੀ ਬਾਰਿਸ਼ ਹੋਣ ਦਾ ਅਨੁਮਾਨ

ਕਿਸਾਨਾਂ ਅਤੇ ਖੇਤੀ ਨਾਲ ਜੁੜੇ ਲੋਕਾਂ ਲਈ ਇੱਕ ਚੰਗੀ ਖਬਰ ਹੈ। ਇਸ ਸਾਲ ਦੇਸ਼ ‘ਚ …

WP Facebook Auto Publish Powered By : XYZScripts.com