Home / ਪੰਜਾਬ / ਪੰਜਾਬ ‘ਚ ਹਥਿਆਰਾਂ ਲਈ ਲਾਇਸੈਂਸ ਲੈਣ ਤੋਂ ਪਹਿਲਾਂ ਡੋਪ ਟੈਸਟ ਕਲੀਅਰ ਕਰਨਾ ਕੀਤਾ ਜ਼ਰੂਰੀ

ਪੰਜਾਬ ‘ਚ ਹਥਿਆਰਾਂ ਲਈ ਲਾਇਸੈਂਸ ਲੈਣ ਤੋਂ ਪਹਿਲਾਂ ਡੋਪ ਟੈਸਟ ਕਲੀਅਰ ਕਰਨਾ ਕੀਤਾ ਜ਼ਰੂਰੀ

ਪੰਜਾਬ ਦੀ ਜਵਾਨੀ ਨੂੰ ਹਥਿਆਰਾਂ ਦੇ ਸ਼ੌਂਕ ਦੇ ਹੱਥੇ ਚੜ੍ਹਨ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਡਾ ਫੈਸਲਾ ਲੈਣ ਜਾ ਰਹੀ ਹੈ। ਹੁਣ ਪੰਜਾਬ ‘ਚ ਹਥਿਆਰਾਂ ਲਈ ਲਾਇਸੈਂਸ ਲੈਣ ਤੋਂ ਪਹਿਲਾਂ ਡੋਪ ਟੈਸਟ ਕਲੀਅਰ ਕਰਨਾ ਜ਼ਰੂਰੀ ਕੀਤਾ ਜਾ ਸਕਦਾ ਹੈ। ਇਸ ਫੈਸਲੇ ਨੂੰ ਲਾਗੂ ਕਰਨ ਲਈ ਸਿਹਤ ਵਿਭਾਗ ਜਲਦ ਹੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਹਥਿਆਰਾਂ ਦਾ ਲਾਇਸੈਂਸ ਲਈ ਅਪਲਾਈ ਕਰਨ ਵਾਲਿਆਂ ਦੇ ਡੋਪ ਟੈਸਟ ਦੀ ਸੁਵਿਧਾ ਮੁਹੱਈਆ ਕਰਵਾਏਗਾ।

ਇੱਥੇ ਦੱਸ ਦੇਈਏ ਕਿ ਜੁਲਾਈ 2016 ‘ਚ ਗ੍ਰਹਿ ਤੇ ਨਿਆਂ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਹਥਿਆਰ ਦਾ ਲਾਇਸੈਂਸ ਲੈਣ ਲਈ ਅਰਜੀਕਰਤਾ ਦਾ ਦਿਮਾਗੀ ਅਤੇ ਸਰੀਰਕ ਫਿਟਨੈੱਸ ਦਾ ਟੈਸਟ ਜ਼ਰੂਰੀ ਹੈ। ਇਸ ਦੇ ਨਾਲ ਇਹ ਵੀ ਜ਼ਰੂਰੀ ਕੀਤਾ ਗਿਆ ਸੀ ਕਿ ਅਰਜੀਕਰਤਾ ਕਿਸੇ ਤਰ੍ਹਾਂ ਦੀਆਂ ਨਸ਼ੀਲੀਆਂ ਦਵਾਈਆਂ ਤੇ ਨਸ਼ੀਲੇ ਪਦਾਰਥ ਦਾ ਆਦੀ ਨਾ ਹੋਵੇ।

ਇਸ ਦੇ ਬਾਵਜੂਦ ਜ਼ਿਆਦਾਤਰ ਜ਼ਿਲ੍ਹਿਆਂ ‘ਚ ਅਰਜੀਕਰਤਾਵਾਂ ਨੂੰ ‘ਡੋਪ ਫ੍ਰੀ ਸਟੇਟਸ’ ਬਾਰੇ ਨਹੀਂ ਪੁੱਛਿਆ ਜਾਂਦਾ। ਕਰੀਬ ਡੇਢ ਸਾਲ ਪਹਿਲਾਂ ਕੇਂਦਰ ਸਰਕਾਰ ਨੇ ਹਥਿਆਰਾਂ ਦੇ ਲਾਇਸੈਂਸ ਲਈ ਡਰੱਗ ਟੈਸਟ ਜ਼ਰੂਰੀ ਕੀਤਾ ਸੀ ਪਰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ‘ਚ ਅਧਿਕਾਰਤ ਤੌਰ ‘ਤੇ ਇਸ ਨੂੰ ਲਾਗੂ ਨਹੀਂ ਕੀਤਾ ਗਿਆ।

ਪੰਜਾਬ ‘ਚ ਹਥਿਆਰਾਂ ਦੀ ਵਰਤੋਂ ਦਾ ਮਾਮਲਾ ਕਿੰਨਾਂ ਗੰਭੀਰ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਥੇ ਹਰ ਮਹੀਨੇ ਹਰ ਜ਼ਿਲੇ ‘ਚ ਤਕਰੀਬਨ ਦਰਜਨਾਂ ਹਥਿਆਰਾਂ ਦੇ ਲਾਈਸੈਂਸ ਜਾਰੀ ਕੀਤੇ ਜਾਂਦੇ ਹਨ। ਇਸ ਦਾ ਮਤਲਬ ਕੇਂਦਰ ਸਰਕਾਰ ਦੀਆਂ ਗਾਈਡਲਾਈਨਜ਼ ਤੋਂ ਬਾਅਦ ਵੀ ਪੰਜਾਬ ‘ਚ ਹਥਿਆਰਾਂ ਦੇ ਤਕਰੀਬਨ 6000 ਲਾਇਸੈਂਸ ਜਾਰੀ ਕੀਤੇ ਗਏ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com