Saturday , May 18 2024
Home / ਸਰਕਾਰ / ਪੁਲਿਸ ਅੱਜ ਹੋ ਸਕਦੀ ਹੈ ਡੇਰੇ `ਚ ਦਾਖ਼ਲ: ਕਿਸੇ ਵੀ ਕਿਸਮ ਦੇ ਜਿੰਦੇ ਤੋੜਨ ਲਈ ਲੁਹਾਰਾ ਦੀ ਮਦਦ ਲਈ ਜਾਵੇਗੀ

ਪੁਲਿਸ ਅੱਜ ਹੋ ਸਕਦੀ ਹੈ ਡੇਰੇ `ਚ ਦਾਖ਼ਲ: ਕਿਸੇ ਵੀ ਕਿਸਮ ਦੇ ਜਿੰਦੇ ਤੋੜਨ ਲਈ ਲੁਹਾਰਾ ਦੀ ਮਦਦ ਲਈ ਜਾਵੇਗੀ

Punjab and Haryana HC allows police to conduct search operations at Dera Sacha Sauda HQ

ਡੇਰਾ ਸਿਰਸਾ ‘ਚ ਅੱਜ ਤਲਾਸ਼ੀ ਮੁਹਿੰਮ ਚਲਾਈ ਜਾ ਸਕਦੀ ਹੈ। ਸਰਕਾਰ, ਪੁਲਿਸ ਤੇ ਪ੍ਰਸ਼ਾਸਨ ਨੇ ਤਲਾਸ਼ੀ ਮੁਹਿੰਮ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

ਪੁਲਿਸ ਟੀਮ ਨੇ ਡੇਰੇ ‘ਚ ਬੰਦ ਕਮਰਿਆਂ ਦੇ ਜਿੰਦੇ ਤੋੜਨ ਲਈ ਕਈ ਲੁਹਾਰਾਂ ਨੂੰ ਵੀ ਨਾਲ ਰੱਖਿਆ ਹੈ। ਡੇਰੇ ‘ਚ ਤਲਾਸ਼ੀ ਮੁਹਿੰਮ ਲਈ ਜਿਹੜੀ ਰਣਨੀਤੀ ਬਣਾਈ ਗਈ ਹੈ, ਉਸ ਅਨੁਸਾਰ ਸਭ ਤੋਂ ਪਹਿਲਾਂ ਬੁਲਟ ਪਰੂਫ਼ ਗੱਡੀਆਂ ‘ਚ ਪੁਲਿਸ ਤੇ ਨੀਮ ਫ਼ੌਜੀ ਬਲ ਦੇ ਜਵਾਨ ਅੰਦਰ ਜਾਣਗੇ। ਨੀਮ ਫ਼ੌਜੀ ਬਲ ਤੇ ਹਰਿਆਣਾ ਪੁਲਿਸ ਦੁਆਰਾ ਦਿਨ ‘ਚ ਕਿਸੇ ਸਮੇਂ ਡੇਰੇ ‘ਚ ਪ੍ਰਵੇਸ਼ ਕਰ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਦੀ ਉਮੀਦ ਹੈ। ਪੁਲਿਸ, ਵਿਸ਼ੇਸ਼ ਕਮਾਂਡੋ ਦਸਤੇ ਤੇ ਬੰਬ ਨਿਰੋਧਕ ਦਸਤਿਆਂ ਨੂੰ ਪਹਿਲਾਂ ਤੋਂ ਹੀ ਕਾਰਵਾਈ ਲਈ ਤਿਆਰ ਕੀਤਾ ਹੋਇਆ ਹੈ। 

ਤਲਾਸ਼ੀ ਮੁਹਿੰਮ ਦੀ ਹਵਾਈ ਨਿਗਰਾਨੀ ਵੀ ਕੀਤੀ ਜਾਵੇਗੀ ਤੇ ਇਸੇ ਦੌਰਾਨ ਹੈਲੀਕਾਪਟਰ ਡੇਰੇ ਉੱਪਰ ਚੱਕਰ ਲਗਾਉਂਦੇ ਰਹਿਣਗੇ। ਸੂਤਰਾਂ ਅਨੁਸਾਰ ਡੇਰਾ ਪ੍ਰੇਮੀ ਅਜੇ ਤੱਕ ਸ਼ਾਂਤ ਹਨ, ਪਰ ਪੁਲਿਸ ਤੇ ਪ੍ਰਸ਼ਾਸਨ ਉਨ੍ਹਾਂ ਨੂੰ ਹਲਕੇ ‘ਚ ਨਹੀਂ ਲੈ ਰਹੀ ਹੈ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com