Saturday , May 18 2024
Home / ਸਰਕਾਰ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਨਹੀਂ ਦੇਸ਼ ਦੇ ਮਨ ਦੀ ਗੱਲ ਕੀਤੀ….

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਨਹੀਂ ਦੇਸ਼ ਦੇ ਮਨ ਦੀ ਗੱਲ ਕੀਤੀ….

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਦੇਸ਼ ਦੀ ਜਨਤਾ ਨਾਲ 36ਵੀਂ ਵਾਰ ‘ਮਨ ਕੀ ਬਾਤ’ ਕਰ ਰਹੇ ਹਨ। ਪੀਐੱਮ ਮੋਦੀ ਨੇ ਕਿਹਾ ਕਿ ਮਨ ਕੀ ਬਾਤ ਨੂੰ ਤਿੰਨ ਸਾਲ ਪੂਰੇ ਹੋ ਗਏ ਹਨ। ਇਸ ਤਿੰਨ ਸਾਲਾਂ ਵਿੱਚ ਉਨ੍ਹਾਂ ਨੇ ਆਪਣੇ ਮਨ ਦੀਆਂ ਨਹੀਂ ਸਗੋਂ ਦੇਸ਼ ਵਾਸੀਆਂ ਦੇ ਮਨ ਕੀ ਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤਿੰਨ ਸਾਲਾਂ ਵਿੱਚ ਉਨ੍ਹਾਂ ਨੇ ਮਨ ਕੀ ਬਾਤ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਮਨ ਕੀ ਬਾਤ ਤੋਂ ਹੀ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਕਿਵੇਂ ਇੱਕ ਛੋਟੀ ਜਿਹੀ ਗੱਲ ਅੰਦੋਲਨ ਬਣ ਜਾਂਦੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਮਨ ਕੀ ਬਾਤ’ ਪ੍ਰੋਗਰਾਮ ਦਾ ਅੱਜ 36ਵਾਂ ਐਡੀਸ਼ਨ ਹੈ। ‘ਮਨ ਕੀ ਬਾਤ’ ਦੇ 3 ਸਾਲ ਪੂਰੇ ਹੋਣ ‘ਤੇ ਪੀ.ਐੱਮ. ਮੋਦੀ ਨੇ ਵਧਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੋਦੀ ਇਸ ਪ੍ਰੋਗਰਾਮ ਰਾਹੀਂ ਵੱਖ-ਵੱਖ ਮੁੱਦਿਆਂ ‘ਤੇ ਆਪਣੀ ਰਾਏ ਰੱਖਦੇ ਹਨ।

ਉਹ ਦੇਸ਼ ਦੀ ਜਨਤਾ ਤੋਂ ਵੀ ਵੱਖ-ਵੱਖ ਮੁੱਦਿਆਂ ‘ਤੇ ਸੁਝਾਅ ਮੰਗਦੇ ਹਨ ਅਤੇ ਲੋਕਾਂ ਦੀ ਗੱਲ ਵੀ ਇਸ ਪ੍ਰੋਗਰਾਮ ‘ਚ ਰੱਖਦੇ ਹਨ। ਪਿਛਲੇ ਮਹੀਨੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਉਨ੍ਹਾਂ ਨੇ ਆਸਥਾ ਦੇ ਨਾਂ ‘ਤੇ ਕਾਨੂੰਨ ਹੱਥ ‘ਚ ਲੈਣ ਵਾਲਿਆਂ ਦੇ ਖਿਲਾਫ ਨਾਰਾਜ਼ਗੀ ਜ਼ਾਹਰ ਕੀਤੀ ਸੀ।

 

About Admin

Check Also

ਹੁਣੇ-ਹੁਣੇ ਪੰਜਾਬ ਚ’ ਹੋਇਆ ਹਾਈ ਅਲਰਟ ਜਾਰੀ,ਵੱਧ ਤੋਂ ਵੱਧ ਸ਼ੇਅਰ ਕਰੋ ਜੀ

High Alert in Punjab ਪਾਕਿਸਤਾਨ ‘ਤੇ ਭਾਰਤੀ ਹਵਾਈ ਫੌਜ ਦੀ ਵੱਡੀ ਕਾਰਵਾਈ ਕਰਨ ਤੋਂ ਬਾਅਦ …

WP Facebook Auto Publish Powered By : XYZScripts.com