Home / ਸਰਕਾਰ / ਅਤਿਵਾਦ ਦੇ ਖ਼ਾਤਮੇ ਲਈ ਪੀਐਮ ਮੋਦੀ ਨੇ ਫ਼ੌਜ ਦੇ ਇਸ ਪੰਜਾਬੀ ਸ਼ੇਰ ਨੂੰ ਫੜਾਈ ਕਮਾਨ

ਅਤਿਵਾਦ ਦੇ ਖ਼ਾਤਮੇ ਲਈ ਪੀਐਮ ਮੋਦੀ ਨੇ ਫ਼ੌਜ ਦੇ ਇਸ ਪੰਜਾਬੀ ਸ਼ੇਰ ਨੂੰ ਫੜਾਈ ਕਮਾਨ

ਅਤਿਵਾਦ ਦੇ ਖ਼ਾਤਮੇ ਲਈ ਪੀਐਮ ਮੋਦੀ ਨੇ ਫ਼ੌਜ ਦੇ ਇਸ ਪੰਜਾਬੀ ਸ਼ੇਰ ਨੂੰ ਫੜਾਈ ਕਮਾਨ

ਪ੍ਰਧਾਨ ਮੰਤਰੀ ਮੋਦੀ ਨੂੰ ਪਾਕਿਸਤਾਨ ਤੋਂ ਬਦਲਾ ਲੈਣ ਲਈ ਫ਼ੌਜ ਨੂੰ ਪੂਰੀ ਆਜ਼ਾਦੀ ਦੇ ਦਿੱਤੀ ਹੈ। ਮੋਦੀ ਨੇ ਕਿਹਾ ਹੈ ਕਿ ਫ਼ੌਜ ਨੂੰ ਮੈਂ ਕਿਹਾ ਹੈ ਕਿ ਉਹ ਸਮਾਂ ਤੇ ਸਥਾਨ…ਨਿਸਚਿਤ ਕਰੇ ।

ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਨੂੰ ਪਾਕਿਸਤਾਨ ਤੋਂ ਬਦਲਾ ਲੈਣ ਲਈ ਫ਼ੌਜ ਨੂੰ ਪੂਰੀ ਆਜ਼ਾਦੀ ਦੇ ਦਿੱਤੀ ਹੈ। ਮੋਦੀ ਨੇ ਕਿਹਾ ਹੈ ਕਿ ਫ਼ੌਜ ਨੂੰ ਮੈਂ ਕਿਹਾ ਹੈ ਕਿ ਉਹ ਸਮਾਂ ਤੇ ਸਥਾਨ ਤੈਅ ਕਰਨ ਅਤੇ ਪਾਕਿਸਤਾਨ ਤੋਂ ਬਦਲਾ ਲੈਣ। ਮੋਦੀ ਨੇ ਇਸ ਤੋਂ ਪਹਿਲਾ ਬੈਠਕ ਕੀਤੀ ਅਤੇ ਸਰਜ਼ੀਕਲ ਸਟ੍ਰਾਈਕ ਦੇ ਹੀਰੋ ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਨੂੰ ਬੁਲਾਇਆ, ਕਿਹਾ ਜਾ ਰਿਹਾ ਹੈ ਕਿ ਤੁਰੰਤ ਹੀ ਭਾਰਤੀ ਫ਼ੌਜ ਬਦਲਾ ਲਵੇਗੀ।

ਰਣਬੀਰ ਸਿੰਘ ਭਾਰਤੀ ਫ਼ੌਜ ਦੇ ਉਹਨਾਂ ਸਭ ਤੋਂ ਤੇਜ਼ ਸੀਨੀਅਰ ਅਧਿਕਾਰੀਆਂ ਵਿਚੋਂ ਇਕ ਹਨ, ਜਿਨ੍ਹਾਂ ਨੂੰ ਅਤਿਵਾਦੀਆਂ ਦੇ ਵਿਰੁੱਧ ਸਰਜ਼ੀਕਲ ਸਟ੍ਰਾਈਕ ਦੇ ਮਹਾਰਥੀ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਾਕਿਸਤਾਨ ਭੁੱਲ ਰਿਹਾ ਹੈ ਕਿ ਇਹ ਨਵੀਂ ਨੀਤੀ ਵਾਲਾ ਭਾਰਤ ਹੈ। ਅਤਿਵਾਦੀ ਸੰਗਠਨਾਂ ਨੇ ਜਿਹੜੀ ਵੀ ਹੈਵਾਨੀਅਤ ਦਿਖਾਈ ਹੈ ਉਸਦਾ ਪੂਰਾ ਹਿਸਾਬ ਲਿਆ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਜਵਾਬ ਦੇਣ ਦਾ ਸਮਾਂ ਅਤੇ ਸਥਾਨ ਫ਼ੌਜ ਤੈਅ ਕਰੇ। ਉਨ੍ਹਾਂ ਨੇ ਕਿਹਾ ਕਿ ਬਦਹਾਲੀ ਦੇ ਇਸ ਦੌਰ ਵਿਚ ਉਹ ਭਾਰਤ ‘ਤੇ ਇਸ ਤਰ੍ਹਾਂ ਦੇ ਹਮਲੇ ਕਰਕੇ, ਪੁਲਵਾਮਾ ਵਰਗੀ ਤਬਾਹੀ ਮਚਾ ਕੇ, ਸਾਨੂੰ ਵੀ ਬਦਹਾਲ ਕਰਨਾ ਚਾਹੁੰਦੀ ਹੈ ਪਰ ਉਸ ਦੇ ਇਸ ਮਨਸੂਬੇ ਦਾ ਦੇਸ਼ ਦੇ 130 ਕਰੋੜ ਲੋਕ ਮਿਲ ਕੇ ਜਵਾਬ ਦੇਣਗੇ, ਮੂੰਹਤੋੜ ਜਵਾਬ ਦੇਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੇ ਵਿਸ਼ਵ ਵਿਚੋਂ ਵੱਖਰਾ ਹੋ ਚੁੱਕਿਆ ਸਾਡਾ ਗੁਆਂਢੀ ਦੇਸ਼ ਜੇਕਰ ਇਹ ਸਮਝਦਾ ਹੈ ਕਿ ਜਿਸ ਤਰ੍ਹਾ ਦੇ ਕੰਮ ਉਹ ਕਰ ਰਿਹਾ ਹੈ, ਜਿਸ ਤਰ੍ਹਾਂ ਦੀ ਸਾਜਿਸ਼ਾਂ ਰਚ ਰਿਹਾ ਹੈ, ਉਸ ਨਾਲ ਭਾਰਤ ਵਿਤ ਅਸਿਥਰਤਾ ਪੈਦਾ ਕਰਨ ਵਿਚ ਸਫ਼ਲ ਹੋ ਜਾਵੇਗਾ, ਤਾਂ ਉਹ ਬਹੁਤ ਵੱਡੀ ਭੁੱਲ ਕਰ ਰਿਹਾ ਹੈ। ਝਾਂਸੀ ਦੇ ਇਕ ਪ੍ਰੇਗਰਾਮ ਵਿਚ ਪ੍ਰਧਾਨ ਮੰਤਰੀ ਨੀਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਜਵਾਨਾਂ ਨੇ ਅਪਣੀ ਸ਼ਹਾਦਤ ਦਿੱਤੀ ਹੈ।

ਉਹਨਾਂ ਦੀ ਸ਼ਹਾਦਤ ਅਜਾਈ ਨਹੀਂ ਜਾਣ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਫ਼ੌਜ ਨੂੰ ਪੂਰੀ ਆਜ਼ਾਦੀ ਦੇ ਦਿੱਤੀ ਹੈ। ਇਸ ਸਮੇਂ ਪਾਕਿਸਤਾਨ ਦੀ ਹਾਲਤ ਖਰਾਬ ਹੈ, ਪਾਕਿਸਤਾਨ ਅੱਜ ਡੌਗਾਂ ਲੈ ਕੇ ਘੁੰਮ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੁਲਵਾਮਾ ਦੇ ਦੋਸ਼ੀਆਂ ਨੂੰ ਸਜਾ ਜਰੂਰ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸੁਰੱਖਿਆ ਕਰਮਚਾਰੀਆਂ ਨੂੰ ਸਾਰੇ ਫ਼ੈਸਲੇ ਕਰਨ ਦੀ ਇਜ਼ਾਜਤ ਦੇ ਦਿੱਤੀ ਹੈ।

About Admin

Check Also

ਹੁਣੇ-ਹੁਣੇ ਪੰਜਾਬ ਚ’ ਹੋਇਆ ਹਾਈ ਅਲਰਟ ਜਾਰੀ,ਵੱਧ ਤੋਂ ਵੱਧ ਸ਼ੇਅਰ ਕਰੋ ਜੀ

High Alert in Punjab ਪਾਕਿਸਤਾਨ ‘ਤੇ ਭਾਰਤੀ ਹਵਾਈ ਫੌਜ ਦੀ ਵੱਡੀ ਕਾਰਵਾਈ ਕਰਨ ਤੋਂ ਬਾਅਦ …

WP Facebook Auto Publish Powered By : XYZScripts.com