Home / ਸਿਹਤ / ਆਰਮੀ ਕੰਟੀਨਾਂ ਤੋਂ ਪਤੰਜਲੀ ਦੇ ਆਂਵਲਾ ਜੂਸ ਦੀ ਵਿਕਰੀ ਉੱਤੇ ਰੋਕ

ਆਰਮੀ ਕੰਟੀਨਾਂ ਤੋਂ ਪਤੰਜਲੀ ਦੇ ਆਂਵਲਾ ਜੂਸ ਦੀ ਵਿਕਰੀ ਉੱਤੇ ਰੋਕ

ਆਰਮੀ ਕੰਟੀਨਾਂ ਤੋਂ ਪਤੰਜਲੀ ਦੇ ਆਂਵਲਾ ਜੂਸ ਦੀ ਵਿਕਰੀ ਉੱਤੇ ਰੋਕ

ਨਵੀਂ ਦਿੱਲੀ: ਆਰਮੀ ਕੰਟੀਨਾਂ ਤੋਂ ਪਤੰਜਲੀ ਦੇ ਆਂਵਲਾ ਜੂਸ ਦੀ ਵਿਕਰੀ ਉੱਤੇ ਰੋਕ ਲਾ ਦਿੱਤੀ ਗਈ ਹੈ। ਇੱਕ ਲੈਬ ਵਿੱਚ ਇਹ ਜੂਸ ਤੈਅ ਮਿਆਰ ‘ਤੇ ਖਰਾ ਨਹੀਂ ਉੱਤਰਿਆ ਹੈ। ਮੀਡੀਆ ਰਿਪੋਰਟ ਮੁਤਾਬਕ, ਟੈਸਟ ਵਿੱਚ ਇਹ ਜੂਸ ਪੀਣ ਲਈ ਠੀਕ ਨਹੀਂ ਪਾਇਆ ਗਿਆ।

ਟੈਸਟ ਰਿਪੋਰਟ ਆਉਣ ਦੇ ਬਾਅਦ ਕੰਟੀਨ ਸਟੋਰ ਡਿਪਾਰਟਮੈਂਟ (ਸੀਐਸਡੀ) ਜਾ ਆਰਮੀ ਕੰਟੀਨ ਨੇ ਆਪਣੇ ਸਾਰੇ ਭੰਡਾਰ ਕੇਂਦਰਾਂ ਤੋਂ ਇਸ ਜੂਸ ਦੇ ਸਟਾਕ ਦੀ ਜਾਣਕਾਰੀ ਮੰਗਵਾਈ ਹੈ ਤਾਂ ਕਿ ਉਸੇ ਕੰਪਨੀ ਨੂੰ ਵਾਪਸ ਭੇਜਿਆ ਜਾ ਸਕੇ। ਕੋਲਕਾਤਾ ਦੇ ਸੈਂਟਰਲ ਫੂਡ ਲੈਬ ਵਿੱਚ ਆਂਵਲਾ ਜੂਸ ਦੀ ਜਾਂਚ ਕੀਤੀ ਗਈ ਹੈ। ਇਸ ਦੇ ਬਾਅਦ ਪਤੰਜਲੀ ਨੇ ਆਰਮੀ ਦੀਆਂ ਸਾਰੀਆਂ ਕੰਟੀਨਾਂ ਤੋਂ ਆਪਣੇ ਆਂਵਲਾ ਜੂਸ ਨੂੰ ਹਟਾ ਲਿਆ ਹੈ।

ਦੋ ਸਾਲ ਪਹਿਲਾਂ ਇਸ ਲੈਬ ਵਿੱਚ ਜਾਂਚ ਦੌਰਾਨ ਪਤਾ ਚੱਲਿਆ ਸੀ ਕਿ ਨੈਸਲੇ ਕੰਪਨੀ ਦੇ ਉਤਪਾਦ ਮੈਗੀ ਨੂਡਲਜ਼ ਵਿੱਚ ਤੈਅ ਮਿਆਰ ਤੋਂ ਜ਼ਿਆਦਾ ਲੈੱਡ (ਸੀਸਾ) ਹੈ। ਰਿਪੋਰਟ ਮੁਤਾਬਕ ਇਸ ਬਾਰੇ ਵਿੱਚ ਪੁੱਛੇ ਗਏ ਸੁਆਲਾਂ ਉੱਤੇ ਰੱਖਿਆ ਮੰਤਰਾਲੇ ਤੇ ਪਤੰਜਲੀ ਵੱਲੋਂ ਹਾਲੇ ਕੋਈ ਜੁਆਬ ਨਹੀਂ ਮਿਲਿਆ। ਸੀਐਸਡੀ ਨੇ ਇਸ ਮਹੀਨੇ ਦੀ ਤਿੰਨ ਤਾਰੀਖ਼ ਨੂੰ ਆਪਣੇ ਸਾਰੇ ਭੰਡਾਰ ਕੇਂਦਰਾਂ ਤੇ ਕੰਟੀਨਾਂ ਨੂੰ ਪੱਤਰ ਲਿਖਿਆ ਹੈ। ਸੀਐਸਡੀ ਦੀ ਸ਼ੁਰੂਆਤ 1948 ਵਿੱਚ ਹੋਈ ਸੀ। ਇਸ ਦੇ 3901 ਕੰਟੀਨ ਤੇ 34 ਭੰਡਾਰ ਕੇਂਦਰ ਹਨ।

ਸੀਐਸਡੀ ਦੇ ਰਿਟੇਲ ਆਉਟਲੈੱਟ ਵਿੱਚ ਪੰਜ ਹਜ਼ਾਰ ਤੋਂ ਜ਼ਿਆਦਾ ਉਤਪਾਦ ਵੇਚੇ ਜਾਂਦੇ ਹਨ। ਫ਼ੌਜ, ਜਲ ਸੈਨਾ ਤੇ ਹਵਾਈ ਸੈਨਾ ਦੇ ਇਲਾਵਾ ਸਾਬਕਾ ਫ਼ੌਜੀ ਤੇ ਉਸ ਦੇ ਪਰਿਵਾਰ ਮਿਲਾ ਕੇ ਤਕਰੀਬਨ ਇੱਕ ਕਰੋੜ 20 ਲੱਖ ਲੋਕ ਇੰਨਾ ਆਉਟਲੈੱਟਾਂ ਤੋਂ ਸਾਮਾਨ ਖ਼ਰੀਦਦੇ ਹਨ।
ਉੱਥੇ ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਪਹਿਲੀ ਬਾਰ ਕਿਸੇ ਵਿਵਾਦ ਵਿੱਚ ਨਹੀਂ ਫਸਿਆ ਹੈ। ਕੰਪਨੀ ਦੇ ਉਤਪਾਦਾਂ ਨੂੰ ਲੈ ਕੇ ਅਕਸਰ ਵਿਵਾਦ ਹੁੰਦੇ ਰਹੇ ਹਨ। ਇਸ ਤੋਂ ਪਹਿਲਾਂ ਬਿਨਾ ਲਾਇਸੈਂਸ ਦੇ ਨੂਡਲਜ਼ ਅਤੇ ਪਾਸਤਾ ਬਣਾਉਣ ਅਤੇ ਵੇਚਣ ਨੂੰ ਲੈ ਕੇ ਪਤੰਜਲੀ ਦੀ ਅਲੋਚਨਾ ਹੋ ਚੁੱਕੀ ਹੈ। ਖਾਦ ਤੇਲਾਂ ਦੇ ਗੁਮਰਾਹਕੁਨ ਪ੍ਰਚਾਰ ਨੂੰ ਲੈ ਕੇ ਕੰਪਨੀ ਨੂੰ ਨੋਟਿਸ ਵੀ ਮਿਲ ਚੁੱਕਾ ਹੈ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com