Home / ਸਿਹਤ / ਪਾਲਕ ਦਾ ਜੂਸ ਬਚਾਉਂਦਾ ਹੈ ਕੈਂਸਰ ਤੋਂ

ਪਾਲਕ ਦਾ ਜੂਸ ਬਚਾਉਂਦਾ ਹੈ ਕੈਂਸਰ ਤੋਂ

ਹਰੀ ਸਬਜੀਆਂ ਤੁਹਾਡੀ ਸਿਹਤ ਲਈ ਬਹੁਤ ਲਾਭਕਾਰੀ ਹੁੰਦੀਆਂ ਹਨ। ਇਹ ਗੱਲ ਸਾਰੇ ਜਾਣਦੇ ਹਨ ਅਤੇ ਹਰ ਕੋਈ ਇਸਨੂੰ ਖਾਣਾ ਵੀ ਪਸੰਦ ਕਰਦਾ ਹੈ, ਪਰ ਬੱਚੇ ਜਦੋਂ ਛੋਟੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਇਸਦਾ ਮਹੱਤਵ ਪਤਾ ਨਹੀਂ ਹੁੰਦਾ। ਤੁਹਾਨੂੰ ਦੱਸ ਦੇਈਏ ਕਿ ਸਰੀਰ ਦੇ ਵਿਕਾਸ ਲਈ ਹਰੀਆਂ ਸਾਗ ਸਬਜੀਆਂ ਦਾ ਸੇਵਨ ਬੇਹੱਦ ਜਰੂਰੀ ਹੈ।ਇਸ ‘ਚ ਪਾਲਕ ਸਭ ਤੋਂ ਜਿਆਦਾ ਮਹੱਤਵਪੂਰਣ ਹੈ।ਇਸ ‘ਚ ਕਈ ਤਰ੍ਹਾਂ ਦੇ ਮਿਨਰਲਸ,  ਵਿਟਾਮਿਨ ਅਤੇ ਕਈ ਹੋਰ ਜਰੂਰੀ ਤੱਤ ਪਾਏ ਜਾਂਦੇ ਹਨ। ਇੰਨਾ ਹੀ ਨਹੀਂ, ਪਾਲਕ ਵਿੱਚ ਮੈਗਨੀਜ, ਕੈਰੋਟੀਨ, ਆਇਰਨ, ਆਇਓਡੀਨ,  ਕੈਲਸ਼ੀਅਮ, ਮੈਗਨੀਸ਼ਿਅਮ, ਪੋਟਾਸ਼ੀਅਮ, ਸੋਡੀਅਮ ਅਤੇ ਜ਼ਰੂਰੀ ਅਮੀਨੋ ਐਸਿਡ ਵੀ ਪਾਏ ਜਾਂਦੇ ਹਨ।

ਪਾਲਕ ‘ਚ ਆਇਰਨ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ। ਰੋਜ਼ਾਨਾ ਇਸ ਦਾ ਜੂਸ ਪੀਣ ਨਾਲ ਸਰੀਰ ‘ਚ ਹੀਮੋਗਲੋਬਿਨ ਦੀ ਕਮੀ ਨਹੀਂ ਹੁੰਦੀ,ਜਿਨ੍ਹਾਂ ਲੋਕਾਂ ਦੇ ਸਰੀਰ ‘ਚ ਖੂਨ ਦੀ ਕਮੀ ਮੌਜੂਦ ਹੁੰਦੀ ਹੈ। ਉਨ੍ਹਾਂ ਨੂੰ ਹਰ ਦਿਨ ਪਾਲਕ ਦੀ ਵਰਤੋਂ ਕਰਨੀ ਚਾਹੀਦੀ ਹੈ। ਲਗਾਤਾਰ ਪਾਲਕ ਦੀ ਵਰਤੋਂ ਕਰਨ ਨਾਲ ਫਾਇਦਾ ਮਿਲੇਗਾ।ਪਾਲਕ ‘ਚ ਵਿਟਾਮਿਨ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ ਅਜਿਹੇ ‘ਚ ਪਾਲਕ ਦਾ ਜੂਸ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

ਪਾਚਨ ਕਿਰਿਆ ਨੂੰ ਦਰੁਸਤ ਰੱਖਣ ਲਈ ਵੀ ਪਾਲਕ ਦਾ ਜੂਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਇਹ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦਗਾਰ ਹੈ। ਇਸ ਤੋਂ ਇਲਾਵਾ ਇਹ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਕਰਨ ਦਾ ਕੰਮ ਕਰਦਾ ਹੈ।ਅਕਸਰ ਇਸ ਅਵਸਥਾ ‘ਚ ਔਰਤਾਂ ਦੇ ਸਰੀਰ ‘ਚ ਫਾਲਿਕ ਐਸਿਡ ਦੀ ਕਮੀ ਹੋ ਜਾਂਦੀ ਹੈ। ਇਸ ਦੀ ਕਮੀ ਨੂੰ ਦੂਰ ਕਰਨ ਲਈ ਪਾਲਕ ਖਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪਾਲਕ ‘ਚ ਕੈਲਸ਼ੀਅਮ ਦੀ ਵੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ। ਇਹ ਗਰਭਵਤੀ ਔਰਤਾਂ ਲਈ ਬੇਹੱਦ ਫਾਇਦੇਮੰਦ ਹੁੰਦੀ ਹੈ।

ਪਾਲਕ ‘ਚ ਪੋਟਾਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ, ਜਿਸ ਨਾਲ ਦਿਲ ਦੇ ਰੋਗਾਂ ਤੋਂ ਵੀ ਬਚਾਅ ਰਹਿੰਦਾ ਹੈ।ਪਾਲਕ ਖਾਣ ਨਾਲ ਮੋਟਾਪਾ ਦੂਰ ਹੋ ਜਾਂਦਾ ਹੈ। ਪਾਲਕ ‘ਚ ਗਾਜਰ ਦਾ ਜੂਸ ਮਿਲਾ ਕੇ ਪੀਣ ਨਾਲ ਸਰੀਰ ਨੂੰ ਪੋਸ਼ਕ ਤੱਤ ਮਿਲਦੇ ਹਨ। ਇਸ ਨਾਲ ਸਰੀਰ ਦੀ ਵਾਧੂ ਚਰਬੀ ਘੱਟ ਹੋਣ ਲੱਗਦੀ ਹੈ ਅਤੇ ਕਮਜ਼ੋਰੀ ਵੀ ਨਹੀਂ ਆਉਂਦੀ।

ਜੂਸ ਬਣਾਉਣ ਦੀ ਆਸਾਨ ਵਿਧੀ : ਸਭ ਤੋਂ ਪਹਿਲਾਂ ਪਾਲਕ ਅਤੇ ਪੁਦੀਨੇ ਦੀਆਂ ਤਾਜ਼ੀਆਂ ਪੱਤੀਆਂ ਲਓ। ਇਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਧੋਂਣ ਦੇ ਬਾਅਦ ਮਿਕਸੀ ‘ਚ ਪੀਸ ਲਓ। ਫਿਰ ਇਸ ‘ਚ ਪਾਣੀ, ਭੁੰਨਿਆ ਹੋਇਆ ਜੀਰਾ, ਕਾਲਾ ਨਮਕ ਅਤੇ ਨਿੰਬੂ ਮਿਲਾ ਕੇ ਪੀਓ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com