Thursday , May 16 2024
Home / ਦੁਨੀਆਂ / ਭਾਰਤ ਨਾਲ ਦੋਸਤੀ ਚਾਹੁੰਦੇ ਹਨ ਪਾਕਿਸਤਾਨ ਦੇ ਸੈਨਾਮੁਖੀ : ਰਿਪੋਰਟ

ਭਾਰਤ ਨਾਲ ਦੋਸਤੀ ਚਾਹੁੰਦੇ ਹਨ ਪਾਕਿਸਤਾਨ ਦੇ ਸੈਨਾਮੁਖੀ : ਰਿਪੋਰਟ

ਬ੍ਰਿਟੇਨ ‘ਚ ਸਥਿਤ ਥਿੰਕ ਟੈਂਕ ਰਾਇਲ ਯੂਨਾਇਟਸ ਸਰਵਿਸ ਇੰਸਟੀਟਿਊਟ ਦੀ ਐਨਾਲਿਟਿਕਲ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨੇ ਕਿਹਾ ਹੈ ਕਿ ਭਾਰਤ ਦੇ ਨਾਲ ਸ਼ਾਂਤੀ ਅਤੇ ਸਥਿਰਤਾ ਲਈ ਫੌਜੀ ਸਹਿਯੋਗ ਬਹੁਤ ਜਰੂਰੀ ਹੈ। ਇਹ ਗੱਲ ਕਹੀ ਹੈ। ਰਿਪੋਰਟ ਦੇ ਮੁਤਾਬਿਕ ਇਤਿਹਾਸ ‘ਚ ਅਜਿਹਾ ਪਹਿਲਾ ਮੌਕਾ ਸੀ, ਜਦੋਂ ਬੀਤੇ ਮਹੀਨੇ ਪਾਕਿਸਤਾਨ ਦੇ ਫੌਜ ਪ੍ਰਮੁੱਖ ਜਨਰਲ ਬਾਜਵਾ ਨੇ ਭਾਰਤੀ ਫੌਜ ਦੇ ਅਟੈਚੇ ਸੰਜੈ ਵਿਸ਼ਵਰਾਓ ਅਤੇ ਉਨ੍ਹਾਂ ਦੀ ਟੀਮ ਨੂੰ ਪਾਕਿ ਦਿਵਸ ਦੇ ਮੌਕੇ ‘ਤੇ ਇਸਲਾਮਾਬਾਦ ‘ਚ ਆਜੋਜਿਤ ਪਰੇਡ ਲਈ ਬੁਲਾਇਆ। ਇਹ ਹੀ ਨਹੀਂ ਇਸ ਦੇ ਦੋ ਹਫ਼ਤਿਆਂ ਬਾਅਦ ਪਾਕਿਸਤਾਨ ਦੇ ਸੈਨਾ ਪ੍ਰਧਾਨ ਬਾਜਵਾ ਨੇ ਕਿਹਾ ਕਿ ਪਾਕਿ ਫੌਜ ਭਾਰਤ ਨਾਲ ਸ਼ਾਂਤੀ ਅਤੇ ਗੱਲਬਾਤ ਚਾਹੁੰਦੀ ਹੈ।

ਦੋਵਾਂ ਵਿਰੋਧੀ ਦੇਸ਼ਾਂ ‘ਚ ਸ਼ਾਂਤੀ ਦੀ ਇਹ ਇੱਕ ਪਹਿਲ ਹੈ। ਦੋਵੇਂ ਹੀ ਦੇਸ਼ ਸਤੰਬਰ ਮਹੀਨੇ ‘ਚ ਰੂਸ ‘ਚ ਹੋਣ ਵਾਲੇ ਫੌਜੀ ਅਭਿਆਸ ‘ਚ ਵੀ ਹਿੱਸਾ ਲੈ ਸਕਦੇ ਹਨ, ਜਿਸ ‘ਚ ਚੀਨ ਦੀ ਵੀ ਭਾਗੀਦਾਰੀ ਹੋਵੇਗੀ। ਰਿਪੋਰਟ ‘ਚ ਕਿਹਾ ਗਿਆ ਹੈ, ਕਸ਼ਮੀਰ ‘ਚ ‘ਲਾਇਨ ਆਫ ਕੰਟਰੋਲ’ ‘ਤੇ ਦੋਵਾਂ ਦੇਸ਼ਾਂ ‘ਚ ਫਾਇਰਿੰਗ ਦੀਆਂ ਘਟਨਾਵਾਂ ਤੋਂ ਬਾਅਦ ਇਹ ਕੋਸ਼ਿਸ਼ਾਂ ਤੇਜ ਹੋਈਆ ਹਨ। ਦੱਸ ਦਈਏ ਕਿ ਪਿਛਲੇ ਸਾਲ ਰਾਇਲ ਯੂਨਾਇਟਸ ਸਰਵਿਸ ਇੰਸਟੀਟਿਊਟ ਨਾਲ ਗੱਲਬਾਤ ਕਰਦੇ ਹੋਏ ਪਾਕਿ ਫੌਜ ਪ੍ਰਮੁੱਖ ਨੇ ਕਿਹਾ ਸੀ ਕਿ ਅਸੀ ਚੀਨ – ਪਾਕਿਸਤਾਨ ਇਕਾਨਮਿਕ ਕਾਰੀਡੋਰ ‘ਚ ਭਾਰਤ ਦੀ ਸਹਿ-ਭਾਗੀਦਾਰੀ ਦਾ ਸਵਾਗਤ ਕਰਾਂਗੇ।

ਰਿਪੋਰਟ ਦੇ ਅਨੁਸਾਰ ਨਵੰਬਰ 2016 ‘ਚ ਬਾਜਵਾ ਵੱਲੋਂ ਆਰਮੀ ਚੀਫ ਦਾ ਅਹੁਦਾ ਸੰਭਾਲਣ ਤੋਂ ਬਾਅਦ ਤੋਂ ਹੀ ਪਾਕਿ ਫੌਜ ਦੇ ਰਵੱਈਏ ‘ਚ ਬਦਲਾਅ ਆਇਆ ਹੈ। ਭਾਰਤ ‘ਚ ਕਈ ਪੱਖਾਂ ਨੇ ਪਾਕਿਸਤਾਨ ਮਿਲਿਟਰੀ ਦੇ ਇਸ ਰਵੱਈਏ ਦਾ ਸਵਾਗਤ ਕੀਤਾ ਹੈ ਕਿਉਂਕਿ ਉਹ ਮੰਨਦੇ ਹਨ ਕਿ ਜੇਕਰ ਪਾਕਿ ਫੌਜ ਅਜਿਹਾ ਕਹਿੰਦੀ ਹੈ ਤਾਂ ਉਹ ਇਸ ਫੈਸਲੇ ਨੂੰ ਲਾਗੂ ਵੀ ਕਰਾ ਸਕਦੀ ਹੈ। ਭਾਰਤ ਦੇ ਨਾਲ ਪਾਕਿ ਦੀ ਹਾਲ ਹੀ ‘ਚ ਹੋਈ ਡੀਜੀਐੱਮਓ ਲੈਵਲ ਦੀ ਮੀਟਿੰਗ ‘ਚ ਵੀ ਇਸ ਮੁੱਦੇ ‘ਤੇ ਗੱਲ ਹੋਈ ਸੀ। ਇਸ ਬੈਠਕ ‘ਚ ਪਾਕਿ ਦੇ ਸੀਨੀਅਰ ਅਧਿਕਾਰੀ ਲੈਫਟੀਨੈਂਟ ਜਨਰਲ ਆਮਿਰ ਰਿਆਜ ਨੇ ਹਿੱਸਾ ਲਿਆ ਸੀ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ …

WP Facebook Auto Publish Powered By : XYZScripts.com