Home / ਭਾਰਤ / ਹਾਈ ਅਲਰਟ ਜਾਰੀ ਪੰਜਾਬ ਤੋਂ ਬਾਅਦ ਮੁੰਬਈ ‘ਚ ਵੀ

ਹਾਈ ਅਲਰਟ ਜਾਰੀ ਪੰਜਾਬ ਤੋਂ ਬਾਅਦ ਮੁੰਬਈ ‘ਚ ਵੀ

ਹਵਾਈ ਫੌਜ ਦੀ ਸਰਜੀਕਲ ਸਟਰਾਇਕ ਤੋਂ ਬਾਅਦ ਭਾਰਤ ‘ਚ ਮੁੱਖ ਸ਼ਹਿਰਾਂ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ , ਪੰਜਾਬ ਦੇ ਸਰਹਦੀ ਇਲਾਕਿਆਂ ਤੋਂ ਬਾਅਦ ਦਿੱਲੀ ਅਤੇ ਮੁੰਬਈ ‘ਚ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ।

ਮੁੰਬਈ ਦੇ ਸਮੁੰਦਰੀ ਇਲਾਕਿਆਂ ‘ਚ ਪੁਲਿਸ ਫੋਰਸ ਦੇ ਪੁਖਤਾ ਪਾਬੰਦ ਕਰ ਦਿੱਤੇ ਗਏ ਹਨ। ਇਹ ਹੀ ਨਹੀਂ ਮਚਵਾਰੇ ਅਤੇ ਸਾਇਬਰ ਸਕਿਉਰਿਟੀ ਦੀ ਮਦਦ ਲਈ ਜਾ ਰਹੀ ਹੈ। STANDARD OPERATING  PROCEDURE  (SOP) ਦੇ ਅਨੁਸਾਰ ਮੁੰਬਈ ਪੁਲਿਸ ਵਲੋਂ 94 ਪੁਲਿਸ ਸਟੇਸ਼ਨਾਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ , ਨਾਕਾਬੰਦੀ ਦੀਆਂ ਹਿਦਾਇਤਾਂ ਵੀ ਜਾਰੀ ਕਰ ਦਿਤੀਆਂ ਗਈਆਂ ਹਨ । ਮੁੱਖ ਤੋਰ ‘ਤੇ ਕਮਾਂਡੋ ਫੋਰਸ ਬੁਲਾਈ ਜਾ ਰਹੀ ਹੈ। ਏਅਰਪੋਰਟ ‘ਤੇ ਵੀ ਸੁਰਖਿਆ ਵਧਾ ਦਿੱਤੀ ਗਈ ਹੈ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਹੋਣ ਤੋਂ ਬਚਿਆ ਜਾ ਸਕੇ।

ਦਸ ਦੇਈਏ ਕਿ ਪੰਜਾਬ ‘ਚ ਭਾਰਤੀ ਫੌਜ ਨੇ ਅਟਾਰੀ ਬਾਰਡਰ ਦੇ ਨੇੜੇ ਸੁਰੱਖਿਆ ਵੀ ਵਧਾ ਦਿੱਤੀ ਹੈ। ਸਰਹੱਦੀ ਪਿੰਡਾਂ ਵਿੱਚ ਸੰਭਾਵਿਕ ਜੰਗ ਨੂੰ ਲੈ ਕੇ ਖੌਫ ਦਾ ਮਾਹੌਲ ਹੈ,ਪਰ ਲੋਕਾਂ ਦਾ ਕਹਿਣਾ ਹੈ ਕਿ ਉਹ ਪਿੰਡ ਨਹੀਂ ਛੱਡਣਗੇ ਸਗੋਂ ਫੌਜ ਦੇ ਮੋਡੇ ਨਾਲ ਮੋਢਾ ਮਿਲਾਕੇ ਜੰਗ ਦਾ ਹਿੱਸਾ ਬਣਨਗੇ। ਮੰਗਲਵਾਰ ਸਵੇਰੇ ਤੋਂ ਹੀ ਸਰਹੱਦੀ ਇਲਾਕਿਆਂ ‘ਚ ਫੌਜ ਦੀਆਂ ਗੱਡੀਆਂ ਦੀ ਆਵਾਜਾਹੀ ਸ਼ੁਰੂ ਹੋ ਗਈ ਸੀ।ਇਸ ਦੌਰਾਨ ਅਮ੍ਰਿਤਸਰ ਦੇ ਸਰਹੱਦੀ ਖੇਤਰਾਂ ਵਿਚ ਜਿੱਥੇ ਬੀ.ਐੱਸ.ਐੱਫ ਅਤੇ ਹੋਰ ਸੁਰੱਖਿਆ ਫੋਰਸਾਂ ਤਾਇਨਾਤ ਹਨ, ਉਥੇ ਹੀ ਦੂਜੇ ਪਾਸੇ ਅੰਦਰੂਨੀ ਖੇਤਰਾਂ ਵਿਚ ਪੁਲਸ ਨੇ ਨਾਕਾਬੰਦੀ ਕੀਤੀ ਹੋਈ ਹੈ।

About Admin

Check Also

ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ,ਸਮਝੌਤਾ ਧਮਾਕੇ ’ਚ ਨਵਾਂ ਮੋੜ

ਸਮਝੌਤਾ ਧਮਾਕੇ ਬਾਰੇ ਸੁਣਵਾਈ ਭਾਵੇਂ ਅੱਜ ਅਦਾਲਤ ਨੇ 14 ਮਾਰਚ ਤਕ ਸੁਣਵਾਈ ਟਾਲ਼ ਦਿੱਤੀ ਹੈ …

WP Facebook Auto Publish Powered By : XYZScripts.com