Home / ਭਾਰਤ / ਪੋਲਿਟਿਕਸ / ਭਾਰੀ ਜਿੱਤ ‘ਤੇ ਮੋਦੀ ਨੇ ਕੈਪਟਨ ਅਮਰਿੰਦਰ ਨੂੰ ਦਿੱਤੀ ਵਧਾਈ, ਕੈਪਟਨ ਨੇ ਕੀਤਾ ਪੰਜਾਬ ਦੇ ਲੋਕਾਂ ਦਾ ਧੰਨਵਾਦ

ਭਾਰੀ ਜਿੱਤ ‘ਤੇ ਮੋਦੀ ਨੇ ਕੈਪਟਨ ਅਮਰਿੰਦਰ ਨੂੰ ਦਿੱਤੀ ਵਧਾਈ, ਕੈਪਟਨ ਨੇ ਕੀਤਾ ਪੰਜਾਬ ਦੇ ਲੋਕਾਂ ਦਾ ਧੰਨਵਾਦ

ਭਾਰੀ ਜਿੱਤ ‘ਤੇ ਮੋਦੀ ਨੇ ਕੈਪਟਨ ਅਮਰਿੰਦਰ ਨੂੰ ਦਿੱਤੀ ਵਧਾਈ, ਕੈਪਟਨ ਨੇ ਕੀਤਾ ਪੰਜਾਬ ਦੇ ਲੋਕਾਂ ਦਾ ਧੰਨਵਾਦ

ਪੰਜਾਬ ‘ਚ ਕਾਂਗਰਸ ਦੀ ਵੱਡੀ ਤੇ ਨਿਰਣਾਂਇਕ ਜਿੱਤ ਤੋਂ ਉਤਸਾਹਿਤ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਸੂਬੇ ਦੇ ਲੋਕਾਂ ਦੇ ਨਾਲ-ਨਾਲ ਪਾਰਟੀ ਹਾਈ ਕਮਾਂਡ ਤੇ ਉਸ ਦੇ ਵਰਕਰਾਂ ਦੀਆਂ ਸਮੂਹਿਕ ਕੋਸ਼ਿਸ਼ਾਂ ਦਾ ਨਤੀਜ਼ਾ ਕਰਾਰ ਦਿੰਦਿਆਂ, ਹਾਲ ‘ਚ ਸੰਪੂਰਨ ਹੋਈਆਂ ਵਿਧਾਨ ਸਭਾ ਚੋਣਾਂ ‘ਚ ਸਪੱਸ਼ਟ ਬਹੁਮਤ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।

ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਥੇ ਆਪਣੇ ਨਿਵਾਸ ‘ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਏ.ਆਈ.ਸੀ.ਸੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਪਰਿਵਾਰ ਦੇ ਹੋਰ ਸਾਰੇ ਮੈਂਬਰਾਂ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਪਾਰਟੀ ਦੀ ਜਬਰਦਸਤ ਜਿੱਤ ‘ਚ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਦੀ ਸ਼ਾਨਦਾਰ ਜਿੱਤ ਨੂੰ ਅਕਾਰ ਦੇਣ ‘ਚ ਆਈਪੈਕ ਟੀਮ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ ਹੈ।

ਕੈਪਟਨ ਅਮਰਿੰਦਰ ਨੇ ਐਲਾਨ ਕੀਤਾ ਕਿ ਉਹ ਜਲਦੀ ਹੀ ਰਾਹੁਲ ਗਾਂਧੀ ਨਾਲ ਮਿੱਲ ਕੇ ਕੈਬਿਨੇਟ ਦੇ ਗਠਨ ਨੂੰ ਲੈ ਕੇ ਆਪਣੀਆਂ ਸਿਫਾਰਿਸ਼ਾਂ ਸੌਂਪਣਗੇ। ਇਕ ਸਵਾਲ ਦੇ ਜਵਾਬ ‘ਚ, ਉਨ੍ਹਾਂ ਨੇ ਕਿਹਾ ਕਿ ਡਿਪਟੀ ਮੁੱਖ ਮੰਤਰੀ ਦੇ ਮੁੱਦੇ ‘ਤੇ ਫੈਸਲਾ ਵੀ ਪਾਰਟੀ ਮੀਤ ਪ੍ਰਧਾਨ ਵੱਲੋਂ ਲਿਆ ਜਾਵੇਗਾ।

ਇਸ ਮੌਕੇ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਜਾ ਰਹੇ ਕੈਪਟਨ ਅਮਰਿੰਦਰ ਨੇ ਆਪਣੇ 75ਵੇਂ ਜਨਮ ਦਿਨ ਮੌਕੇ ਲੋਕਾਂ ਵੱਲੋਂ ਦਿੱਤੇ ਗਏ ਵੱਡੇ ਜਨਾਦੇਸ਼ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਨੇ ਵਾਅਦਾ ਕੀਤਾ ਕਿ ਆਪਣੀ ਪਹਿਲੀ ਕੈਬਿਨੇਟ ਦੀ ਮੀਟਿੰਗ ‘ਚ ਉਨ੍ਹਾਂ ਦੀ ਸਰਕਾਰ 100 ਤੋਂ ਵੱਧ ਅਹਿਮ ਫੈਸਲੇ ਲਵੇਗੀ, ਜਿਨ੍ਹਾਂ ਦਾ ਕੋਈ ਵਿੱਤੀ ਪ੍ਰਭਾਵ ਨਹੀਂ ਹੋਵੇਗਾ। ਉਨ੍ਹਾਂ ਨੇ ਸੱਤਾ ‘ਚ ਆਉਣ ਤੋਂ ਚਾਰ ਹਫਤਿਆਂ ਅੰਦਰ ਨਸ਼ਾਖੋਰੀ ਦਾ ਅੰਤ ਕਰਨ ਅਤੇ ਇਸ ਸਮੱਸਿਆ ਨੂੰ ਪੈਦਾ ਕਰਨ ਲਈ ਦੋਸ਼ੀ ਪਾਏ ਜਾਣ ਵਾਲੇ ਹਰੇਕ ਵਿਅਕਤੀ ਨੂੰ ਨਿਆਂ ਦਾ ਸਾਹਮਣਾ ਕਰਵਾਉਣ ਸਬੰਧੀ ਆਪਣਾ ਚੋਣ ਵਾਅਦਾ ਦੁਹਰਾਹਿਆ, ਜਿਸ ਨੇ ਪੰਜਾਬ ਲੱਖਾਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਹਨ। ਪੰਜਾਬ ਕਾਂਗਰਸ ਪ੍ਰਧਾਨ ਨੇ ਚੋਣਾਂ ਦੇ ਨਤੀਜਿਆਂ ਨੂੰ ਸਥਿਰਤਾ ਤੇ ਵਿਕਾਸ ਲਈ ਜਨਤਾ ਦਾ ਆਦੇਸ਼ ਕਰਾਰ ਦਿੰਦਿਆਂ, ਸਿੱਖਿਆ ਤੇ ਸਿਹਤ ‘ਤੇ ਸਰਕਾਰ ਵੱਲੋਂ ਤੁਰੰਤ ਧਿਆਨ ਦੇਣ ਦੀ ਗੱਲ ਆਖੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਕਾਂਗਰਸ ਦੇ ਚੋਣ ਮਨੋਰਥ ਪੱਤਰ ‘ਚ ਦਿੱਤੇ ਗਏ ਨੌ ਨੁਕਤਿਆਂ ਪ੍ਰਤੀ ਵਚਨਬੱਧ ਹਨ ਅਤੇ ਬਗੈਰ ਦੇਰੀ ਇਨ੍ਹਾਂ ਨੂੰ ਲਾਗੂ ਕਰਨ ‘ਤੇ ਕੰਮ ਸ਼ੁਰੂ ਕਰ ਦੇਣਗੇ।

ਕੈਪਟਨ ਅਮਰਿੰਦਰ ਨੇ ਜ਼ਿਆਦਾਤਰ ਚੋਣ ਸਰਵੇਖਣਾਂ ਦੇ ਅਨੁਮਾਨਾਂ ਦੇ ਸਬੰਧ ‘ਚ, ਕਾਂਗਰਸ ਦੀ ਜਿੱਤ ਅਤੇ ਆਮ ਆਦਮੀ ਪਾਰਟੀ ਦੀ ਗੈਰ ਅਨੁਮਾਨਿਤ ਹਾਰ ‘ਚ ਯੋਗਦਾਨ ਦੇਣ ਵਾਲੇ ਕਾਰਨਾਂ ਬਾਰੇ ਪੁੱਛੇ ਜਾਣ ‘ਤੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਤੋਂ ਜ਼ੋਰ ਦਿੱਤਾ ਹੈ ਕਿ ਪੰਜਾਬ ਦੇ ਵੋਟਰ ਬਹੁਤ ਸਮਝਦਾਰ ਹਨ ਅਤੇ ਉਨ੍ਹਾਂ ਨੇ ਆਪ ਦੇ ਝੂਠਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵੋਟਰਾਂ ਵੱਲੋਂ ਪੂਰੀ ਤਰ੍ਹਾਂ ਖਾਰਿਜ਼ ਕੀਤੇ ਜਾਣ ਨਾਲ ਆਪ ਦਾ ਗੁਬਾਰਾ ਫੁੱਟ ਗਿਆ ਹੈ ਅਤੇ ਇਸ ਦਿਸ਼ਾ ‘ਚ, ਮੋੜ ਬਲਾਸਟ ਦੇ ਨਾਲ ਨਾਲ ‘ਆਪ’ ਦੇ ਕਥਿਤ ਉਗਰਵਾਦੀ ਸਬੰਧਾਂ ਨੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਖਿਲਾਫ ਵੀ ਕੰਮ ਕੀਤਾ ਹੈ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਡੇਰਾ ਸਮਰਥਨ ਦੇ ਮੁੱਦੇ ਤੋਂ ਬਾਅਦ ਲੋਕਾਂ ਦੀ ਪ੍ਰਤੀਕਿਰਿਆ ਨੇ ਕਾਂਗਰਸ ਦੇ ਹੱਕ ‘ਚ ਕੰਮ ਕੀਤਾ ਅਤੇ ਪੰਜਾਬ ਦੇ ਵੋਟਰਾਂ ਨੇ ਕਾਂਗਰਸ ਉਪਰ ਭਰੋਸਾ ਪ੍ਰਗਟਾਇਆ, ਜਿਹੜੀ ਸੂਬੇ ਨੂੰ ਇਕ ਸਥਿਰ ਤੇ ਤਰੱਕੀਸ਼ੀਲ ਸ਼ਾਸਨ ਦੇਣ ਵਾਸਤੇ ਜ਼ਰੂਰੀ ਤਜਰਬਾ ਤੇ ਮਜ਼ਬੂਤੀ ਰੱਖਣ ਵਾਲੀ ਇਕੋਮਾਤਰ ਪਾਰਟੀ ਹੈ।

ਕੈਪਟਨ ਅਮਰਿੰਦਰ ਨੇ ਉਮੀਦ ਪ੍ਰਗਟਾਈ ਕਿ ਪੰਜਾਬ ਨੂੰ ਵਿਕਾਸ ਦੇ ਏਜੰਡੇ ‘ਤੇ ਅੱਗੇ ਲਿਜਾਣ ਲਈ ਉਨ੍ਹਾਂ ਦੀ ਸਰਕਾਰ ਨੂੰ ਨਰਿੰਦਰ ਮੋਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਸਮਰਥਨ ਮਿਲੇਗਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਫੋਨ ਕਰਕੇ ਸੂਬਾ ਵਿਧਾਨ ਸਭਾ ਚੋਣਾਂ ‘ਚ ਉਨ੍ਹਾਂ ਦੀ ਪਾਰਟੀ ਦੀ ਭਾਰੀ ਜਿੱਤ ਉਪਰ ਵਧਾਈ ਦਿੱਤੀ ਹੈ।

ਮੋਦੀ ਨੇ ਕੈਪਟਨ ਅਮਰਿੰਦਰ ਨੂੰ ਟੈਲੀਫੋਨ ਕਰਕੇ ਆਪਣਾ ਸਨਮਾਨ ਪ੍ਰਗਟਾਇਆ ਹੈ ਅਤੇ ਪੰਜਾਬ ਦੇ ਵਿਕਾਸ ਵਾਸਤੇ ਉਨ੍ਹਾਂ ਦੀ ਸਰਕਾਰ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਸੂਬਾ ਕਾਂਗਰਸ ਪ੍ਰਧਾਨ, ਜਿਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਨੇ ਸੂਬੇ ਅੰਦਰ ਸ਼ਾਨਦਾਰ ਜਿੱਤ ਦਰਜ਼ ਕੀਤੀ ਹੈ, ਨੂੰ ਕਿਹਾ ਕਿ ਕੇਂਦਰ ਸਰਕਾਰ ਇਹ ਪੁਖਤਾ ਕਰਨ ਵਾਸਤੇ ਪੂਰੀ ਕੋਸ਼ਿਸ਼ ਕਰੇਗੀ ਕਿ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਪੰਜਾਬ ਦਾ ਵਿਕਾਸ ਦਾ ਏਜੰਡਾ ਪੱਟੜੀ ‘ਤੇ ਚੱਲੇ ਤੇ ਸੂਬਾ ਤਰੱਕੀ ਦੀ ਦਿਸ਼ਾ ‘ਚ ਅੱਗੇ ਵੱਧੇ।

About Admin

Check Also

PM ਮੋਦੀ ਅੱਜ 10 . 30 ਵਜੇ ਕਰਨਗੇ ਮੰਤਰੀਮੰਡਲ ਦਾ ਵਿਸਥਾਰ , ਇਹ 9 ਨਵੇਂ ਚਿਹਰੇ ਹੋਣਗੇ ਸ਼ਾਮਿਲ

  ਪ੍ਰਧਾਨਮੰਤਰੀ ਨਰੇਂਦਰ ਮੋਦੀ ਐਤਵਾਰ ਸਵੇਰੇ 10 : 30 ਵਜੇ ਆਪਣੇ ਮੰਤਰੀਮੰਡਲ ਵਿਸਥਾਰ ਕਰਣਗੇ |  …

WP Facebook Auto Publish Powered By : XYZScripts.com