Thursday , May 16 2024
Home / ਭਾਰਤ / ਪੋਲਿਟਿਕਸ / ਨਾਸ਼ਤੇ ‘ਚ ਲਾਲੂ ਨੂੰ ਮਿਲਿਆ ਸੜਿਆ ਹੋਇਆ ਆਂਡਾ

ਨਾਸ਼ਤੇ ‘ਚ ਲਾਲੂ ਨੂੰ ਮਿਲਿਆ ਸੜਿਆ ਹੋਇਆ ਆਂਡਾ

ਲਾਲੂ ਯਾਦਵ ਨੂੰ ਇਹਨੀ ਦਿਨੀਂ ਡਿਪ੍ਰੈਸ਼ਨ ਦੀ ਦਵਾਈ ਵੀ ਦਿੱਤੀ ਜਾ ਰਹੀ ਹੈ। ਏਂਮਜ਼ ‘ਚ ਇਲਾਜ਼ ਦੇ ਦੌਰਾਨ ਡਾਕਟਰਾਂ ਨੇ ਲਾਲੂ ਯਾਦਵ ਨੂੰ ਸੈਕੰਡਰੀ ਡਿਪ੍ਰੈਸ਼ਨ ਨਾਲ ਪੀੜਤ ਦੱਸਿਆ ਹੈ। ਇਹੀ ਕਾਰਨ ਹੈ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਡਿਪ੍ਰੈਸ਼ਨ ਦੀ ਦਵਾਈ ਦੇਣੀ ਸ਼ੁਰੂ ਕਰ ਦਿੱਤੀ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਨਾਸ਼ਤੇ ‘ਚ ਖਾਣ ਲਈ ਸੜਿਆ ਹੋਇਆ ਆਂਡਾ ਦਿੱਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਵੀ ਕੀਤੀ।

1 . ਹਸਪਤਾਲ ‘ਚ ਲਾਲੂ ਯਾਦਵ ਨੂੰ ਦਿੱਤੇ ਗਏ ਸੜੇ ਹੋਏ ਆਂਡੇ, ਖਾ ਰਹੇ ਹਨ ਡਿਪ੍ਰੈਸ਼ਨ ਦੀ ਦਵਾਈ
ਰਿੰਮਸ ਹਸਪਤਾਲ ‘ਚ ਭਰਤੀ ਲਾਲੂ ਯਾਦਵ ਨੂੰ ਡਿਪ੍ਰੈਸ਼ਨ ਦੀ ਦਵਾਈ ਨੇਕਿਸਟੋ ਦਿੱਤੀ ਜਾ ਰਹੀ ਹੈ। ਉਂਝ ਲਾਲੂ ਨੂੰ 19 ਤਰ੍ਹਾਂ ਦੀਆਂ ਦਵਈਆ ਦਿੱਤੀਆਂ ਜਾ ਰਹੀਆਂ ਹਨ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਸ਼ੂਗਰ ਅਤੇ ਹਾਰਟ ਤੋਂ ਇਲਾਵਾ ਦਰਜਨਾਂ ਹੋਰ ਰੋਗ ਵੀ ਹਨ। ਜਿਨ੍ਹਾਂ ਦੀ ਦਵਾਈ ਨੇਮੀ ਰੂਪ ਨਾਲ ਦਿੱਤੀ ਜਾ ਰਹੀ ਹੈ। ਲਾਲੂ ਦੀ ਹੈਲਥ ਰਿਪੋਰਟ ਦੇ ਮੁਤਾਬਕ ਇਨ੍ਹਾਂ ਦਾ ਹੀਮੋਗਲੋਬਿਨ ਘੱਟ ਹੈ। ਰਿਪੋਰਟ ਦੇ ਮੁਤਾਬਿਕ ਉਨ੍ਹਾਂ ਦਾ ਹੀਮੋਗਲੋਬਿਨ (10.2), ਕਰੀਏਟਿਨ (1.3), ਸ਼ੂਗਰ (ਫਾਸਟਿੰਗ) 170, ਯੂਰੀਆ (36) ਅਤੇ ਜੀਐੱਫਆਰ (58) ਹੈ।

ਲਾਲੂ ਪ੍ਰਸਾਦ ਨੂੰ ਨਾਸ਼ਤੇ ਵਿੱਚ ਸੜਿਆ ਆਂਡਾ ਪਰੋਸੇ ਜਾਣ ‘ਤੇ ਡਾਈਟੀਸ਼ੀਅਨ ਮੀਨਾਕਸ਼ੀ ਨੇ ਕਿਚਨ ਦੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਅੱਗੇ ਤੋਂ ਲਾਲੂ ਪ੍ਰਸਾਦ ਨੂੰ ਦਿੱਤੇ ਜਾਣ ਵਾਲੇ ਖਾਣ ਨੂੰ ਭੇਜਣ ਤੋਂ ਪਹਿਲਾਂ ਉਸ ਦੀ ਜਾਂਚ ਕੀਤੀ ਜਾਵੇ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਖਾਣਾ ਸਪਲਾਈ ਕਰਨ ਵਾਲੀ ਏਜੰਸੀ ਕੋਲੋਂ ਇਸ ਬਾਰੇ ‘ਚ ਜਾਣਕਾਰੀ ਮੰਗੀ ਜਾਵੇਗੀ। ਦੱਸਿਆ ਜਾਂਦਾ ਹੈ ਕਿ 2600 ਤੋਂ ਜ਼ਿਆਦਾ ਆਂਡੇ ਉਬਾਲੇ ਗਏ ਸਨ। ਜਿਸ ‘ਚ ਕੁੱਝ ਆਂਡੇ ਖ਼ਰਾਬ ਸਨ ਲਾਲੂ ਨੂੰ ਜੋ 2 ਆਂਡੇ ਨਾਸ਼ਤੇ ‘ਚ ਪਰੋਸੇ ਗਏ ਉਹ ਵੀ ਖ਼ਰਾਬ ਸਨ। ਜਿਸ ‘ਤੇ ਸ਼ੱਕ ਹੋਣ ‘ਤੇ ਲਾਲੂ ਨੇ ਵਾਪਸ ਕਰ ਦਿੱਤੇ ਅਤੇ ਇਸ ਦੀ ਸ਼ਿਕਾਇਤ ਕੀਤੀ।

About Admin

Check Also

ਕੀ ਨੋਟਬੰਦੀ ਦਾ ਸਭ ਤੋਂ ਵੱਡਾ ਝੂਠ ਪੁਰਾਣੀ ਕਰੰਸੀ ਦੀ ਗਿਣਤੀ ਵਿੱਚ ਲੁੱਕਿਆਂ ਹੈ ?

8 ਨਵੰਬਰ 2016 ਨੂੰ ਕੇਂਦਰ ਸਰਕਾਰ ਨੇ ਨੋਟਬੰਦੀ ਦਾ ਅਹਿਮ ਐਲਾਨ ਕਰਦੇ ਹੋਏ ਸੰਚਾਰ ਵਿੱਚ …

WP Facebook Auto Publish Powered By : XYZScripts.com