Home / ਸਿਹਤ / ਹੁੰਦਾ ਨੁਕਸਾਨ,ਇਸ ਤਰ੍ਹਾਂ ਡਿਨਰ ਕਰਨ ਨਾਲ

ਹੁੰਦਾ ਨੁਕਸਾਨ,ਇਸ ਤਰ੍ਹਾਂ ਡਿਨਰ ਕਰਨ ਨਾਲ

ਡਿਨਰ ਸਮੇਂ ਜੋ ਲੋਕ ਮੋਬਾਈਲ ਫ਼ੋਨ ਤੋਂ ਦੂਰੀ ਨਹੀਂ ਰੱਖਦੇ, ਉਹ ਆਪਣੇ ਡਿਨਰ ਦਾ ਮਜ਼ਾ ਵੀ ਨਹੀਂ ਲੈਂਦੇ। ਇਹ ਡਿਨਰ ਟੇਬਲ ‘ਤੇ ਰਿਸ਼ਤੇਦਾਰਾਂ ਜਾਂ ਦੋਸਤਾਂ ਨਾਲ ਫ਼ੋਨ ‘ਤੇ ਗੱਲਾਂ ਜਾਂ ਸੰਦੇਸ਼ ਭੇਜਦੇ ਹੋਏ ਸਮਾਂ ਬਤੀਤ ਕਰਦੇ ਹਨ।

ਕੈਨੇਡਾ ਸਥਿਤ ‘ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ’ ਦੇ ਖ਼ੋਜੀਆਂ ਵੱਲੋਂ ਕੀਤੇ ਗਏ ਅਧਿਐਨ ‘ਚ ਸਾਹਮਣੇ ਆਇਆ ਹੈ ਕਿ ਸਮਾਰਟ ਫ਼ੋਨ ਨੇ ਆਹਮਣੇ-ਸਾਹਮਣੇ ਦੇ ਸਮਾਜਿਕ ਸੰਬੰਧਾਂ ਨੂੰ ਪ੍ਰਭਾਵਿਤ ਕੀਤਾ ਹੈ। ਯੂਨੀਵਰਸਿਟੀ ਦੇ ਪੀ. ਐੱਚ. ਡੀ. ਵਿਦਿਆਰਥੀ ਰੇਆਨ ਡਿਊਰ ਨੇ ਕਿਹਾ,”ਮੰਨਿਆ ਕਿ ਇੱਕ ਸਮਾਰਟ ਫ਼ੋਨ ਬਹੁਤ ਉਪਯੋਗੀ ਹੁੰਦਾ ਹੈ ਪਰ ਇੰਨਾ ਵੀ ਨਹੀਂ ਕਿ ਆਪਣਿਆਂ ‘ਚ ਦੂਰੀਆਂ ਦਾ ਕਾਰਨ ਬਣ ਜਾਵੇ।” ਜਿਸ ਸਮੇਂ ਲੋਕਾਂ ਨੂੰ ਆਪਣਿਆਂ ਦੇ ਨਾਲ ਚੰਗਾ ਸਮਾਂ ਬਤੀਤ ਕਰਨਾ ਚਾਹੀਦਾ ਹੈ, ਉਸ ਸਮੇਂ ਵੀ ਉਹ ਫ਼ੋਨ ‘ਤੇ ਹੀ ਰੁੱਝੇ ਹੁੰਦੇ ਹਨ।

ਅਧਿਐਨ ‘ਚ ਸਾਹਮਣੇ ਆਇਆ ਕਿ ਅਜਿਹੇ ਕਈ ਕੀਮਤੀ ਪਲ ਜਿਨ੍ਹਾਂ ਦਾ ਲੋਕ ਅਨੰਦ ਮਾਣ ਸਕਦੇ ਸਨ, ਉਨ੍ਹਾਂ ਨੂੰ ਉਹ ਸਿਰਫ਼ ਫ਼ੋਨ ‘ਚ ਵਿਅਸਤ ਹੋਣ ਕਾਰਨ ਬਰਬਾਦ ਕਰ ਦਿੰਦੇ ਹਨ। ਇਸ ਲਈ ਲੋਕਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਖਾਣਾ ਖਾਣ ਸਮੇਂ ਫ਼ੋਨ ਨੂੰ ਆਪਣੇ ਤੋਂ ਦੂਰ ਰੱਖਣ।

‘ਐਕਸਪੈਰੀਮੈਂਟਲ ਸੋਸ਼ਲ ਸਾਈਕਾਲੋਜੀ’ ਨਾਮਕ ਜਨਰਲ ‘ਚ ਪ੍ਰਕਾਸ਼ਿਤ ਇਸ ਰਿਪੋਰਟ ਮੁਤਾਬਿਕ ਖ਼ੋਜੀਆਂ ਨੇ 300 ਤੋਂ ਵਧੇਰੇ ਲੋਕਾਂ ‘ਤੇ ਅਧਿਐਨ ਕੀਤਾ, ਜੋ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਡਿਨਰ ਕਰਨ ਲਈ ਰੈਸਟੋਰੈਂਟਾਂ ‘ਚ ਗਏ। ਅਧਿਐਨ ‘ਚ ਸ਼ਾਮਲ ਲੋਕਾਂ ‘ਚੋਂ ਕੁੱਝ ਨੇ ਫ਼ੋਨ ਡਿਨਰ ਟੇਬਲ ‘ਤੇ ਰੱਖਿਆ ਅਤੇ ਕਈਆਂ ਨੇ ਦੂਰ ਰੱਖਿਆ। ਖਾਣੇ ਮਗਰੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਭੋਜਨ ਦਾ ਅਨੰਦ ਲਿਆ ਜਾਂ ਨਹੀਂ ਅਤੇ ਉਨ੍ਹਾਂ ਨੇ ਕੀ ਮਹਿਸੂਸ ਕੀਤਾ।

ਜਿਨ੍ਹਾਂ ਲੋਕਾਂ ਨੇ ਫ਼ੋਨ ਨੇੜੇ ਰੱਖਿਆ ਸੀ, ਉਨ੍ਹਾਂ ਨੇ ਦੱਸਿਆ ਕਿ ਉਹ ਭੋਜਨ ਦਾ ਪੂਰੀ ਤਰ੍ਹਾਂ ਅਨੰਦ ਨਹੀਂ ਲੈ ਸਕੇ ਕਿਉਂਕਿ ਉਨ੍ਹਾਂ ਦਾ ਧਿਆਨ ਵਾਰ-ਵਾਰ ਫ਼ੋਨ ਵੱਲ ਜਾ ਰਿਹਾ ਸੀ। ਉਨ੍ਹਾਂ ਦੇ ਨਾਲ ਬੈਠੇ ਸਾਥੀਆਂ ਨੇ ਵੀ ਕਿਹਾ ਕਿ ਉਹ ਵੀ ਉਦਾਸ ਮਹਿਸੂਸ ਕਰ ਰਹੇ ਸਨ ਕਿਉਂਕਿ ਉਨ੍ਹਾਂ ਦਾ ਸਾਥੀ ਫ਼ੋਨ ਵੱਲ ਵਧੇਰੇ ਧਿਆਨ ਦੇ ਰਿਹਾ ਸੀ।

ਰੇਆਨ ਮੁਤਾਬਿਕ ਜਿਨ੍ਹਾਂ ਲੋਕਾਂ ਨੇ ਫ਼ੋਨ ਦੂਰ ਰੱਖੇ ਸਨ ਉਨ੍ਹਾਂ ਨੇ ਖ਼ੁਦ ਨੂੰ ਘੱਟ ਉਦਾਸ ਮਹਿਸੂਸ ਕੀਤਾ ਕਿਉਂਕਿ ਉਹ ਖਾਣੇ ਦੇ ਨਾਲ-ਨਾਲ ਸਾਥੀ ਨਾਲ ਗੱਲਾਂ ਵੀ ਕਰ ਰਹੇ ਸਨ। ਅਖੀਰ ‘ਚ ਇਹ ਗੱਲ ਸਾਹਮਣੇ ਆਈ ਕਿ ਜੇਕਰ ਲੋਕ ਆਪਣਾ ਫ਼ੋਨ ਦੂਰ ਰੱਖ ਕੇ ਖਾਣਾ ਖਾਣਗੇ ਤਾਂ ਉਨ੍ਹਾਂ ਦੇ ਪਰਿਵਾਰ ਵਾਲੇ ਵੀ ਉਨ੍ਹਾਂ ਨਾਲ ਖ਼ੁਸ਼ ਮਹਿਸੂਸ ਕਰਨਗੇ ਅਤੇ ਭੋਜਨ ਦਾ ਅਨੰਦ ਵਧੇਰੇ ਲਿਆ ਜਾ ਸਕੇਗਾ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com