Home / ਦੁਨੀਆਂ / ਭਾਰਤੀ ਰੇਲ ਵਿਭਾਗ ਦਵੇਗਾ ਆਪਣੇ ਯਾਤਰੀਆਂ ਨੂੰ ਇਹ ਰਾਹਤ

ਭਾਰਤੀ ਰੇਲ ਵਿਭਾਗ ਦਵੇਗਾ ਆਪਣੇ ਯਾਤਰੀਆਂ ਨੂੰ ਇਹ ਰਾਹਤ

 

ਭਾਰਤੀ ਰੇਲਵੇ ਆਪਣੇ ਮੁਸਾਫ਼ਿਰ ਨੂੰ ਕਈ ਤਰਾਂ ਦੀਆਂ ਸੁਵਿਧਾਵਾਂ ਦੇ ਰਹੀ ਹੈ ਇਸ ਸਾਲ ਦੇ ਸ਼ੁਰੂ ਤੋਂ ਲਏ ਹੁਣ ਤੱਕ ਯਾਤਰੀਆਂ ਨੂੰ ਜਿੱਥੇ ਕਈ ਤਰਾਂ ਦੀਆਂ ਸ਼ੁਹਲਤਾ ਦੇ ਰਹੀ ਹੈ। ਹਾਲ ਹੀ ‘ਚ ਰੇਲਵੇ ਵਿਭਾਗ ਨੇ ਆਪਣੇ ਯਤਰੀਆਂ ਨੂੰ ਇੱਕ ਵਧੀਆ ਫਾਈਵ ਸਟਾਰ ਵਰਗੀਆਂ ਸਹੂਲਤਾਂ ਦੇ ਰਹੀ ਹੈ। ਹੁਣ ਖਬਰ ਆਈ ਹੈ ਕਿ ਰੇਲ ਯਾਤਰੀਆਂ ਲਈ ਰੇਲਵੇ ਨੇ ਕੁੱਝ ਮਾਮਲੀਆਂ ਵਿੱਚ ਰਾਹਤ ਦੇਣ ਦਾ ਫੈਸਲਾ ਕੀਤਾ ਹੈ ਰੇਲਵੇ ਕੁੱਝ ਵਿਸ਼ੇਸ਼ ਟਰੇਨਾਂ ਦੇ ਟਿਕਟ ਦੇ ਕਿਰਾਏ ਨੂੰ ਘੱਟ ਕਰੇਗਾ। ਇਸ ਤੋਂ ਇਲਾਵਾ ਟਰੇਨਾਂ ਵਿੱਚ ਮਿਲਣ ਵਾਲੇ ਨਾਸ਼ਤੇ ਦੀਆਂ ਕੀਮਤਾਂ ਵੀ ਘੱਟ ਕੀਤੀਆਂ ਜਾਵੇਗੀਆਂ।

ਤੁਹਾਨੂੰ ਦੱਸ ਦੇਈਏ ਕਿ ਮੀਡੀਆ ਰਿਪੋਰਟ ਦੇ ਅਨੁਸਾਰ ਰੇਲਵੇ ਰਾਜਧਾਨੀ, ਸ਼ਤਾਬਦੀ ਅਤੇ ਦੁਰੰਟੋਂ ਐਕਸਪ੍ਰੈਸ ਵਰਗੀ ਟਰੇਨਾਂ ਦਾ ਕਿਰਾਇਆ ਘੱਟ ਕਰਨ ਜਾ ਰਹੀ ਹੈ। ਅਜਿਹਾ ਇਸ ਲਈ ਸੰਭਵ ਹੋ ਰਿਹਾ ਹੈ , ਕਿਉਂਕਿ ਰੇਲਵੇ ਤੋਂ ਮਿਲਣ ਵਾਲੇ ਖਾਣੇ ‘ਤੇ ਟੈਕਸ ਘੱਟ ਕਰ ਦਿੱਤਾ ਗਿਆ ਹੈ ਇਸ ਕਾਰਨ ਟਿਕਟ ਦਰਾਂ ਵਿੱਚ ਕਮੀ ਕੀਤੀ ਗਈ ਹੈ । ਇਸ ਵਿਸ਼ੇ ਵਿੱਚ ਵਿੱਤ ਮੰਤਰਾਲਾ ਨੇ ਆਦੇਸ਼ ਜਾਰੀ ਕਰ ਕਿਹਾ ਸੀ ਕਿ ਟ੍ਰੇਨ ਅਤੇ ਪਲੇਟਫਾਰਮ ਉੱਤੇ ਮਿਲਣ ਵਾਲੇ ਖਾਦ ਪਦਾਰਥ ਅਤੇ ਪਾਣੀ ਉੱਤੇ ਜੀ.ਐੱਸ.ਟੀ. ਦੀ ਤਰਾਂ ਦਰ ਲਾਗੂ ਕੀਤੀ ਜਾਵੇ।

ਜਿਕਰ ਯੋਗ ਹੈ ਕਿ ਟੈਕਸ ਕਟੌਤੀ ਤੋਂ ਬਾਅਦ ਹੁਣ ਕਿਰਾਇਆ ਘੱਟ ਹੋਣ ਨਾਲ ਰਾਜਧਾਨੀ, ਸ਼ਤਾਬਦੀ ਅਤੇ ਦੂਰੰਤੋ ਦੇ ਫਸਰਟ ਏ . ਸੀ . ਅਤੇ ਚੇਅਰ ਕਾਰ ਵਿੱਚ ਨਾਸ਼ਤਾ 90 ਰੁਪਏ ਵਿੱਚ ਮਿਲੇਗਾ, ਉਥੇ ਹੀ ਸੈਕਿੰਡ ਅਤੇ ਥਰਡ ਏ.ਸੀ. ਸਹਿਤ ਚੇਅਰ ਕਾਰ ਵਿੱਚ ਇਹ 70 ਰੁਪਏ ਵਿੱਚ ਮਿਲੇਗਾ, ਜਦੋਂ ਕਿ ਦੂਰੰਟੋ ਦੇ ਸਲੀਪਰ ਵਿੱਚ 40 ਰੁਪਏ ਵਿੱਚ ਨਾਸ਼ਤਾ ਦਿੱਤਾ ਜਾਵੇਗਾ। ਰੇਲਵੇ ਵਲੋਂ ਦਿੱਤੀ ਗਈ ਇਸ ਰਿਆਇਤ ਨਾਲ ਰੇਲ ਮੁਸਾਫਰਾਂ ਨੂੰ ਥੋੜ੍ਹੀ ਰਾਹਤ ਤਾਂ ਮਿਲ ਜਾਵੇਗੀ।ਪਿਛਲੇ ਸਮੇਂ ਤੋਂ ਰੇਲ ਯਾਤਰੀਆਂ ਦੀ ਗਿਣਤੀ ‘ਚ ਵੀ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ।

ਜੇਕਰ ਗੱਲ ਕਰੀਏ ਸਬ ਅਰਬਨ ਰੇਲਵੇ ਟਿਕਟ ਵਿਕਰੀ ‘ਚ 2 ਫ਼ੀਸਦੀ ਅਤੇ ਪੀ. ਆਰ. ਐੱਸ. ਦੇ ਮਾਧਿਅਮ ਨਾਲ ਬੁਕਿੰਗ ‘ਚ 6.3 ਫ਼ੀਸਦੀ ਦਾ ਵਾਧਾ ਹੋਇਆ ਹੈ। ਸਰਕਾਰੀ ਅੰਕੜਿਆਂ ਦੀ ਜਾਣਕਾਰੀ ਮੁਤਾਬਿਕ ਰੇਲ ਗੱਡੀਆਂ ‘ਚ ਸਫਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ 2016-2017 ਦੇ 821.938 ਕਰੋੜ ਤੋਂ ਵਧ ਕੇ 2017-2018 ‘ਚ 826.732 ਕਰੋੜ ਹੋ ਗਈ ਹੈ। ਰੇਲਵੇ ਵਿਭਾਗ ਨੇ ਇਸ ਤੋਂ ਪਹਿਲਾ ਆਨਲਾਈਨ ਟਿਕਟ ਬੁੱਕ ਕਰਨ ਤੇ ਵੀ ਕਈ ਤਰਾਂ ਦੇ ਆਫਰ ਦਿੱਤੇ ਸਨ।

ਰੇਲਵੇ ਵਿਭਾਗ ਨੇ ਆਪਣੇ ਯਾਤਰੀਆਂ ਨੂੰ ਕਈ ਸਹੂਲਤਾਂ ਵੀ ਦਿੱਤੀਆਂ ਹਨ । ਭਾਰਤੀ ਰੇਲਵੇ ਨੇ ਟਰੇਨਾਂ ‘ਚ ਵਿਕਰੇਤਾ ਵੱਲੋਂ ਵੇਚੀ ਜਾਣ ਵਾਲੀ ਚੀਜ਼ਾਂ ਦੀ ਜ਼ਿਆਦਾ ਕੀਮਤ ਵਸੂਲੇ ਜਾਣ ਅਤੇ ਮੈਨਯੂ ਦੀਆਂ ਸ਼ਿਕਾਇਤਾਂ ‘ਤੇ ਰੋਕ ਲਗਾਉਣ ਲਈ ਵਿਕਰੇਤਾ ਨੂੰ ਕੈਸ਼ਲੈੱਸ਼ ਕਰਨ ਅਤੇ ਉਨ੍ਹਾਂ ਨੂੰ ਪੁਆਇੰਟ ਆਫ ਸੇਲ(ਪੀ.ਓ.ਐਸ) ਹੈਂਡਹੇਲਡ ਦੇਣ ਦਾ ਫੈਸਲਾ ਕੀਤਾ ਹੈ।

 

About Admin

Check Also

ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ …

WP Facebook Auto Publish Powered By : XYZScripts.com