Home / ਪੰਜਾਬ / 90 ਲੱਖ ਦਾ ਪਿਆ ਘਾਟਾ ਸਰਕਾਰ ਨੂੰ ਰੋਡਵੇਜ਼ ਕਰਮੀਆਂ ਦੀ ਹੜਤਾਲ ਕਾਰਨ

90 ਲੱਖ ਦਾ ਪਿਆ ਘਾਟਾ ਸਰਕਾਰ ਨੂੰ ਰੋਡਵੇਜ਼ ਕਰਮੀਆਂ ਦੀ ਹੜਤਾਲ ਕਾਰਨ

ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਕੱਚੇ ਕਰਮਚਾਰੀਆਂ ਦੀ ਹੜਤਾਲ ਨਾਲ ਸਰਕਾਰ ਨੂੰ ਵੱਡਾ ਮਾਲੀ ਨੁਕਸਾਨ ਹੋਇਆ ਉਧਰ ਸਵਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਲੋਕਾਂ ਨੂੰ ਘੰਟਿਆਂ ਭਰ ਬੱਸ ਅੱਡਿਆਂ ਉੱਤੇ ਬੱਸਾਂ ਦੀ ਉਡੀਕ ਕਰਨੀ ਪਈ । ਜਾਣਕਾਰੀ ਮੁਤਾਬਿਕ ਰੋਡਵੇਜ਼ ਦੇ ਲਗਪਗ 2200 ਮੁਲਾਜ਼ਮਾਂ ਨੇ ਹੜਤਾਲ ਕੀਤੀ ਸੀ, ਜਿਸ ਕਰਕੇ ਸਰਕਾਰ ਨੂੰ 90 ਲੱਖ ਦੇ ਕਰੀਬ ਘਾਟਾ ਪਿਆ ਹੈ।

ਪਨਬੱਸ ਤੇ ਪੰਜਾਬ ਰੋਡਵੇਜ਼ ਦੇ ਕੱਚੇ ਕਰਮਚਾਰੀ ਕਾਫ਼ੀ ਸਮੇਂ ਤੋਂ ਪੱਕਾ ਕਰਨ ਅਤੇ ਬਰਾਬਰ ਤਨਖ਼ਾਹ ਤੇ ਭੱਤੇ ਦੇਣ ਦੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਹਨ। ਪਰ ਜਦੋਂ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਨ੍ਹਾਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਸੀ।

ਜਾਣਕਾਰੀ ਮੁਤਾਬਿਕ ਪਨਬੱਸ ਦੀਆਂ 1270 ਤੇ ਪੰਜਾਬ ਰੋਡਵੇਜ਼ ਦੀਆਂ 598 ਬੱਸਾਂ ਮਿਲਾ ਕੇ ਕੁੱਲ 1870 ਬੱਸਾਂ ਹਨ ਜਿਨ੍ਹਾਂ ਤੋਂ ਰੋਡਵੇਜ਼ ਨੂੰ ਤਕਰੀਬਨ ਡੇਢ ਕਰੋੜ ਦੀ ਆਮਦਨੀ ਹੁੰਦੀ ਹੈ। ਬੀਤੇ ਦਿਨੀਂ ਜਿੰਨੀਆਂ ਬੱਸਾਂ ਚੱਲੀਆਂ ਉਨ੍ਹਾਂ ਤੋਂ ਰੋਜਵੇਜ਼ ਨੇ 60 ਲੱਖ ਰੁਪਏ ਕਮਾਏ ਹਨ ਤੇ ਖੜ੍ਹੀਆਂ ਬੱਸਾਂ ਕਾਰਨ ਡੀਜ਼ਲ ਦੇ 36 ਲੱਖ ਰੁਪਏ ਬਚੇ ਤੇ ਮੁਲਾਜ਼ਮਾਂ ਦੀ ਇਸ ਹਰਕਤ ਕਰਕੇ 13 ਲੱਖ ਦਾ ਜੁਰਮਾਨਾ ਵੀ ਲਾਇਆ ਗਿਆ। ਇਸ ਤਰ੍ਹਾਂ ਰੋਡਵੇਜ਼ ਨੂੰ ਨਿਰੋਲ ਘਾਟਾ 41 ਲੱਖ ਰੁਪਏ ਪਿਆ, ਪਰ ਆਮ ਨਾਲੋਂ 90 ਲੱਖ ਰੁਪਏ ਆਮਦਨੀ ਵੀ ਘੱਟ ਹੋਈ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com