Home / ਸਿਹਤ / HIV ਪੀੜਤ ਮਰੀਜ਼ ਹੋਇਆ ਪੂਰੀ ਤਰ੍ਹਾਂ ਠੀਕ,ਲੱਭੇ ਏਡਜ਼ ਦੇ ਇਲਾਜ ਨਾਲ

HIV ਪੀੜਤ ਮਰੀਜ਼ ਹੋਇਆ ਪੂਰੀ ਤਰ੍ਹਾਂ ਠੀਕ,ਲੱਭੇ ਏਡਜ਼ ਦੇ ਇਲਾਜ ਨਾਲ

ਬ੍ਰਿਟੇਨ ਵਿਚ ਹਾਲ ਹੀ ‘ਚ ਇਕ ਐੱਚ.ਆਈ.ਵੀ. ਪੀੜਤ ਮਰੀਜ਼ ਬਿਲਕੁਲ ਠੀਕ ਹੋ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਲਈ ਮਰੀਜ਼ ਦਾ ਬੋਨ ਮੈਰੋ ਟਰਾਂਸਪਲਾਂਟ ਕੀਤਾ ਗਿਆ। ਇਹ ਬੋਨ ਮੈਰੋ ਸਟੈਮ ਸੈੱਲਜ਼ ਜਿਸ ਨੇ ਦਾਨ ਕੀਤੇ ਹਨ, ਉਸ ਨੂੰ ਦੁਰਲੱਭ ਜੈਨੇਟਿਕ mutation CCR5 ਡੈਲਟਾ 32 ਹੈ, ਜੋ ਐੱਚ.ਆਈ.ਵੀ. ਪ੍ਰਤੀਰੋਧਕ ਸਮਰੱਥਾ ਵਧਾਉਂਦਾ ਹੈ। ਇਹ ਖਬਰ ਦੁਨੀਆ ਭਰ ‘ਚ ਏਡਜ਼ ਨਾਲ ਜੂਝ ਰਹੇ ਲੋਕਾਂ ਲਈ ਉਮੀਦ ਬਣਕੇ ਆਈ ਹੈ। ਇਸਦੇ ਨਾਲ ਹੀ ਇਹ ਐੱਚ.ਆਈ.ਵੀ. ਪੀੜਤ ਮਰੀਜ਼ ਦੁਨੀਆ ਦਾ ਅਜਿਹਾ ਦੂਜਾ ਵਿਅਕਤੀ ਬਣ ਗਿਆ ਹੈ ਜੋ ਇਸ ਬੀਮਾਰੀ ਤੋਂ ਪੂਰੀ ਤਰ੍ਹਾਂ ਮੁਕਤ ਹੋ ਚੁੱਕਾ ਹੈ।

ਇਸ ਤੋਂ ਪਹਿਲਾਂ ਕਰੀਬ 12 ਸਾਲ ਪਹਿਲਾਂ ਬਰਲੀਨ ਦੇ ਇਕ ਮਰੀਜ਼ ਟਿਮੋਥੀ ਬ੍ਰਾਊਨ ਵੀ ਇਸ ਤਰ੍ਹਾਂ ਦੇ ਇਲਾਜ ਨਾਲ ਹੀ ਸਹੀ ਹੋਏ ਸਨ। ਉਹਨਾਂ ਨੂੰ ਵੀ ਇਸ ਬਿਮਾਰੀ ਤੋਂ ਮੁਕਤ ਕਰਾਰ ਦੇ ਦਿੱਤਾ ਗਿਆ ਸੀ। ਹਾਲਾਂਕਿ ਇਸ ਦੇ 3 ਸਾਲ ਬਾਅਦ ਅਤੇ ਐਂਟੀਰੇਟ੍ਰੋਵਾਇਰਲ ਡਰੱਗਜ਼ ਦੇ ਬੰਦ ਹੋਣ ਦੇ 18 ਮਹੀਨੇ ਤੋਂ ਵੱਧ ਸਮੇਂ ਦੇ ਬਾਅਦ ਕਈ ਜਾਂਚ ਕੀਤੀਆਂ ਗਈਆਂ। ਜਿਸ ਵਿਚ ਮਰੀਜ਼ ਅੰਦਰ ਐੱਚ.ਆਈ.ਵੀ. ਇਨਫੈਕਸ਼ਨ ਨਹੀਂ ਪਾਈ ਗਈ। ਮਰੀਜ਼ ਦਾ ਇਲਾਜ ਕਰਨ ਵਾਲੇ ਡਾਕਟਰਾਂ ਦੀ ਟੀਮ ਦੇ ਮੈਂਬਰ ਰਵਿੰਦਰ ਗੁਪਤਾ ਦਾ ਕਹਿਣਾ ਹੈ,ਕੋਈ ਵਾਇਰਸ ਨਹੀਂ ਹੈ, ਅਸੀਂ ਕੁਝ ਵੀ ਪਤਾ ਲਗਾ ਸਕਦੇ ਹਾਂ।

ਡਾਕਟਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਇਹ ਸਾਬਤ ਹੁੰਦਾ ਹੈ ਡਾਕਟਰ ਇਕ ਦਿਨ ਏਡਜ਼ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਯੋਗ ਹੋ ਜਾਣਗੇ। ਡਾਕਟਰ ਗੁਪਤਾ ਦਾ ਕਹਿਣਾ ਹੈ ਕਿ ਇਹ ਕਹਿਣਾ ਬਹੁਤ ਜਲਦੀ ਹੋਵੇਗੀ ਕਿ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਰਹਿਣ ਵਾਲੇ ਟਿਮੋਥੀ ਬ੍ਰਾਊਨ ਦਾ ਸਾਲ 2007 ਵਿਚ ਜਰਮਨੀ ਵਿਚ ਇਲਾਜ ਹੋਇਆ ਸੀ ਜਿਸ ਮਗਰੋਂ ਉਹ ਐੱਚ.ਆਈ.ਵੀ. ਮੁਕਤ ਹੋ ਗਏ। ਬ੍ਰਾਊਨ ਠੀਕ ਹੋਣ ਦੇ ਬਾਅਦ ਅਮਰੀਕਾ ਚਲੇ ਗਏ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਅੱਜ ਵੀ ਪੂਰੀ ਤਰ੍ਹਾਂ ਠੀਕ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਇਸ ਬੀਮਾਰੀ ਨੂੰ ਦੂਰ ਕਰਨ ਦੀ ਪ੍ਰਕਿਰਿਆ ਮਹਿੰਗੀ ਅਤੇ ਖਤਰਨਾਕ ਹੈ। ਡੋਨਰ ਨੂੰ ਲੱਭਣ ਵਿਚ ਵੀ ਕਾਫੀ ਪਰੇਸ਼ਾਨੀ ਆਉਂਦੀ ਹੈ। ਜਿਨ੍ਹਾਂ ਲੋਕਾਂ ਵਿਚ CCR5 ਮਿਊਟੇਸ਼ਨ ਹੁੰਦਾ ਹੈ ਉਹ ਵੀ ਜ਼ਿਆਦਾਤਰ ਉੱਤਰੀ ਯੂਰਪੀ ਵੰਸ਼ ਦੇ ਹੁੰਦੇ ਹਨ। ਜ਼ਿਕਰਯੋਗ ਹੈ ਕਿ ਵਰਤਮਾਨ ਵਿਚ ਦੁਨੀਆ ਦੇ 3.7 ਕਰੋੜ ਲੋਕ ਐੱਚ.ਆਈ.ਵੀ. ਪੀੜਤ ਹਨ। ਸਾਲ 1980 ਵਿਚ ਇਸ ਬੀਮਾਰੀ ਦੇ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤੱਕ ਦੁਨੀਆ ਦੇ 3.5 ਕਰੋੜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲ ਹੀ ਦੇ ਸਾਲਾਂ ਵਿਚ ਵਿਗਿਆਨੀਆਂ ਵੱਲੋਂ ਕੀਤੀ ਗਈ ਖੋਜ ਨਾਲ ਹੀ ਡਾਕਟਰਾਂ ਨੂੰ ਇੰਨੀ ਸਫਲਤਾ ਮਿਲੀ ਹੈ। ਇਹਨਾਂ ਮਰੀਜ਼ਾਂ ਦੇ ਠੀਕ ਹੋਣ ਨਾਲ ਹੁਣ ਉਹਨਾਂ ਸਾਰੀਆਂ ਲੋਕਾਂ ਨੂੰ ਉਮੀਦ ਹੋ ਗਈ ਹੋਣੀ ਕਿ ਉਹ ਵੀ ਠੀਕ ਹੋ ਸਕਣਗੇ ਤੇ ਹੁਣ ਇਸ ਘਟਨਾ ਨੇ ਏਡਜ਼ ਵਾਇਰਸ ਦੇ ਇਲਾਜ ਲਈ ਪ੍ਰੇਰਨਾ ਪ੍ਰਾਪਤ ਕੀਤੀ ਹੈ ਤੇ ਉਮੀਦ ਕਰਦੇ ਹਾਂ ਜਲਦ ਹੀ ਇਸਦਾ ਇਲਾਜ਼ ਸੰਭਵ ਹੋ ਸਕੇ।


About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com