Home / ਦੁਨੀਆਂ / ਚੇਚਨਿਆ ਦੀ ਇਹ ਔਰਤ ਹੈ ਦੁਨੀਆਂ ਦੀ ਸਭ ਤੋਂ ਬਜ਼ੁਰਗ ਔਰਤ

ਚੇਚਨਿਆ ਦੀ ਇਹ ਔਰਤ ਹੈ ਦੁਨੀਆਂ ਦੀ ਸਭ ਤੋਂ ਬਜ਼ੁਰਗ ਔਰਤ

ਰੂਸ ਦੇ ਚੇਚਨਿਆ ਦੇ ਇਕ ਪਿੰਡ ਨੇੜੇ ਰਹਿਣ ਵਾਲੀ ਕੋਕੂ ਇਸਤਾਂਬੁਲੋਵਾ ਦੁਨੀਆਂ ਦੀ ਸਭ ਤੋਂ ਜ਼ਿਆਦਾ ਉਮਰ (128 ਸਾਲ) ਦੀ ਬਜ਼ੁਰਗ ਔਰਤ ਹੈ। ਉਨ੍ਹਾਂ ਦੇ ਪਾਸਪੋਰਟ ‘ਤੇ ਉਨ੍ਹਾਂ ਦੇ ਜਨਮ ਦੀ ਤਰੀਕ 1 ਜੂਨ 1889 ਲਿਖੀ ਹੋਈ ਹੈ, ਜਿਸ ‘ਤੇ ਰੂਸ ਸਰਕਾਰ ਦੀ ਮੋਹਰ ਲੱਗੀ ਹੈ। ਤੁਹਾਨੂੰ ਦੱਸ ਦਈਏ ਕਿ ਅਗਲੇ ਮਹੀਨੇ ਭਾਵ 1 ਜੂਨ 2018 ਨੂੰ ਕੋਕੂ 129 ਸਾਲ ਦੀ ਹੋ ਜਾਏਗੀ। ਹਾਲਾਂਕਿ ਇੰਨਾ ਲੰਬਾ ਜੀਵਨ ਜੀਅ ਚੁੱਕੀ ਕੋਕੂ ਖੁਸ਼ ਨਹੀਂ ਹੈ। ਕੋਕੂ ਕਹਿੰਦੀ ਹੈ ਕਿ ਇਹ ਭਗਵਾਨ ਦਾ ਵਰਦਾਨ ਨਹੀਂ ਹੈ, ਕਿਉਂਕਿ ਮੈਂ ਆਪਣੇ ਜੀਵਨ ਵਿਚ ਇਕ ਵੀ ਦਿਨ ਖੁਸ਼ੀ ਨਾਲ ਨਹੀਂ ਬਿਤਾਇਆ ਹੈ।

ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਮਿਹਨਤ ਕੀਤੀ ਹੈ ਅਤੇ ਹੁਣ ਮੈਂ ਬਸ ਆਪਣਾ ਸਮਾਂ ਕੱਟ ਰਹੀ ਹਾਂ। ਕੋਕੂ ਦੇ ਸਾਰੇ ਬੱਚਿਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਇਕ ਧੀ ਦੀ 5 ਸਾਲ ਪਹਿਲਾਂ 104 ਸਾਲ ਦੀ ਉਮਰ ਵਿਚ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲੰਬੇ ਜੀਵਨ ਦਾ ਕੋਈ ਰਹੱਸ ਨਹੀਂ ਹੈ। ਉਹ ਮੀਟ ਜਾਂ ਸੂਪ ਨਹੀਂ ਪੀਂਦੀ ਹੈ, ਉਨ੍ਹਾਂ ਨੂੰ ਫਰਮੈਂਟ ਦੁੱਧ ਬਹੁਤ ਪਸੰਦ ਹੈ।

ਦੱਸ ਦਈਏ ਕਿ ਕੋਕੂ ਨੇ ਰੂਸੀ ਸਿਵਲ ਯੁੱਧ ਦੇਖਿਆ ਹੈ ਅਤੇ ਇਸ ਦੇ ਨਾਲ ਹੀ ਦੂਜਾ ਵਿਸ਼ਵ ਯੁੱਧ ਅਤੇ 2 ਚੇਚਨ ਯੁੱਧ ਵੀ ਦੇਖੇ ਹਨ। ਸਟਾਲਿਨ ਦੇ ਕਾਰਜਕਾਲ ਵਿਚ ਉਨ੍ਹਾਂ ਨੂੰ ਸਾਈਬੇਰੀਆ ਛੱਡਣਾ ਪਿਆ ਸੀ, ਜਿਸ ਤੋਂ ਬਾਅਦ ਉਹ ਅਤੇ ਉਨ੍ਹਾਂ ਦਾ ਪਰਿਵਾਰ ਕਜਾਕਿਸਤਾਨ ਵਿਚ ਰਿਹਾ ਸੀ। ਕੋਕੂ ਦੀ ਉਮਰ ਚਾਹੇ ਹੀ 128 ਸਾਲ ਹੋਵੇ ਪਰ ਦੁਨੀਆ ਦੇ ਸਭ ਤੋਂ ਬਜ਼ੁਰਗ ਇਨਸਾਨ ਹੋਣ ਦਾ ਖਿਤਾਬ ਜਾਪਾਨ ਦੇ ਚਿਓ ਮਿਆਕੋ ਦੇ ਕੋਲ ਹੈ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ …

WP Facebook Auto Publish Powered By : XYZScripts.com