Thursday , May 16 2024
Home / ਭਾਰਤ / ਪੋਲਿਟਿਕਸ / ਭੁੱਖ ਹੜਤਾਲ ਘੱਟ ਤੇ ਨੋਟੰਕੀ ਜ਼ਿਆਦਾ ਸਾਬਤ ਹੋਈ ਕਪਿਲ ਮਿਸ਼ਰਾ ਦੀ ਭੁੱਖ-ਹੜਤਾਲ

ਭੁੱਖ ਹੜਤਾਲ ਘੱਟ ਤੇ ਨੋਟੰਕੀ ਜ਼ਿਆਦਾ ਸਾਬਤ ਹੋਈ ਕਪਿਲ ਮਿਸ਼ਰਾ ਦੀ ਭੁੱਖ-ਹੜਤਾਲ

Kapil Mishra ends fast, to approach CBI on Tuesday

ਆਮ ਆਦਮੀ ਪਾਰਟੀ ਨੇ ਭੁੱਖ ਹੜਤਾਲ ਤੇ ਚੱਲ ਰਹੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਅੱਜ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਗੌਰਤੱਲਬ ਹੈ ਕਿ ਕਪਿਲ ਮਿਸ਼ਰਾ ਨੇ ਇਹ ਭੁੱਖ ਹੜਤਾਲ ਤੋੜਨ ਬਦਲੇ ਆਪ ਪਾਰਟੀ ਦੇ ਪੰਜ ਨੇਤਾਵਾਂ ਦੇ ਵਿਦੇਸ਼ ਦੌਰਿਆਂ ਦੀ ਜਾਣਕਾਰੀ ਦੀ ਮੰਗ ਕੀਤੀ ਸੀ। ਇਥੇ ਦੱਸਣਯੋਗ ਹੈ ਕਿ ਆਪ ਪਾਰਟੀ ਨੇ ਇਸ ਸਬੰਧੀ ਕੋਈ ਜਾਣਕਾਰੀ ਕਪਿਲ ਮਿਸ਼ਰਾ ਨੂੰ ਨਹੀ ਸੌਂਪੀ ਤੇ ਉਨ੍ਹਾਂ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ।

ਹੁਣ ਹੜਤਾਲ ਖ਼ਤਮ ਕਰਨ ਦਾ ਕਾਰਨ ਕਪਿਲ ਮਿਸ਼ਰਾ ਵੱਲੋਂ ਇਹ ਦਿੱਤਾ ਜਾ ਰਿਹਾ ਹੈ ਕਿ ਹੜਤਾਲ ਖ਼ਤਮ ਲਈ ਡਾਕਟਰਾਂ ਨੇ ਹੀ ਕਿਹਾ। ਕਪਿਲ ਮਿਸ਼ਰਾ ਨੇ ਦੱਸਿਆ ਕਿ ਹਸਪਤਾਲ ਦੇ ਡਾਕਟਰ ਇਸ ਗੱਲ ਤੇ ਅੜ ਗਏ ਕਿ ਮਿਸ਼ਰਾ ਨੂੰ ਹਸਪਤਾਲ ਤੋਂ ਛੁੱਟੀ ਇਸ ਸ਼ਰਤ ਦੇ ਦਿੱਤੀ ਜਾਵੇਗੀ ਜੇਕਰ ਉਹ ਆਪਣੀ ਹੜਤਾਲ ਸਮਾਪਤ ਕਰ ਦੇਣਗੇ। ਪਰ ਇਸ ਬਿਆਨ ਦਾ ਕੋਈ ਸਿਰ ਪੈਰ ਨਹੀ ਬਣਦਾ ਜਾਂ ਤਾ ਕਪਿਲ ਮਿਸ਼ਰਾ ਹੜਤਾਲ ਜਾਰੀ ਰੱਖਣ ਨਾਲ ਆਪਣੀ ਵਿਗੜਦੀ ਸਿਹਤ ਦਾ ਕਾਰਨ ਵੀ ਦੇ ਸਕਦੇ ਸਨ ।

ਹੁਣ ਦੋ ਗੱਲਾਂ ਸਾਹਮਣੇ ਆਉਂਦੀਆਂ ਹਨ ਪਹਿਲੀ ਜਾ ਤਾਂ ਅੰਦਰ-ਖਾਤੇ ਕੇਜਰੀਵਾਲ ਨਾਲ ਕੋਈ ਗੁਪਤ ਸੰਧੀ ਹੋਈ ਹੈ ਤੇ ਦੂਸਰਾ ਕਪਿਲ ਮਿਸ਼ਰਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਕਿ ਉਨ੍ਹਾਂ ਕੇਜਰੀਵਾਲ ਵਿਰੁੱਧ ਜੰਗ ਛੇੜ ਕੇ ਆਪਣੇ ਪੈਰੀ ਕੁਹਾੜਾ ਮਾਰਿਆ ਹੈ।

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ

About Admin

Check Also

ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ,ਸਮਝੌਤਾ ਧਮਾਕੇ ’ਚ ਨਵਾਂ ਮੋੜ

ਸਮਝੌਤਾ ਧਮਾਕੇ ਬਾਰੇ ਸੁਣਵਾਈ ਭਾਵੇਂ ਅੱਜ ਅਦਾਲਤ ਨੇ 14 ਮਾਰਚ ਤਕ ਸੁਣਵਾਈ ਟਾਲ਼ ਦਿੱਤੀ ਹੈ …

WP Facebook Auto Publish Powered By : XYZScripts.com