Home / ਰਾਸ਼ਟਰੀ / 34 ਸਾਲ ਬਾਅਦ ਅੱਜ ਖੋਲ੍ਹਿਆ ਜਾਵੇਗਾ ਜਗਨਨਾਖ ਮੰਦਰ ਦਾ ‘ਰਤਨ ਭੰਡਾਰ’

34 ਸਾਲ ਬਾਅਦ ਅੱਜ ਖੋਲ੍ਹਿਆ ਜਾਵੇਗਾ ਜਗਨਨਾਖ ਮੰਦਰ ਦਾ ‘ਰਤਨ ਭੰਡਾਰ’

ਪੁਰੀ ‘ਚ ਸਥਿਤ 12ਵੀਂ ਸਦੀ ਦੇ ਜਗਨਨਾਥ ਮੰਦਰ ਦਾ ਖਜਾਨਾ ਲਗਭਗ 34 ਸਾਲ ਬਾਅਦ ਬੁੱਧਵਾਰ ਨੂੰ ਨਿਰੱਖਣ ਲਈ ਖੋਲ੍ਹਿਆ ਜਾਵੇਗਾ। ਸ਼੍ਰੀ ਜਗਨਨਾਥ ਮੰਦਰ ਪ੍ਰਸ਼ਾਸਨ (ਐਸ.ਜੇ.ਟੀ.ਏ.) ਦੇ ਮੁੱਖ ਪ੍ਰਸ਼ਾਸਕ ਪੀ.ਕੇ. ਜੇਨਾ ਨੇ ਦੱਸਿਆ ਕਿ 10 ਮੈਂਬਰੀ ਕਮੇਟੀ 4 ਅਪ੍ਰੈਲ ਨੂੰ ਰਤਨ ਭੰਡਾਰ (ਖਜਾਨੇ) ਦੇ ਤਲ, ਛੱਤ ਅਤੇ ਕੰਧ ਦੀ ਭੌਤਿਕ ਸਥਿਤੀ ਦਾ ਨਿਰੱਖਣ ਕਰੇਗੀ।

ਦੱਸ ਦਈਏ ਇਸ ਰਤਨ ਭੰਡਾਰ ‘ਚ ਦੇਵੀ-ਦੇਵਤਾਵਾਂ ਦੇ ਕੀਮਤੀ ਗਹਿਣੇ ਰੱਖੇ ਗਏ ਹਨ। ਇਸ ਤੋਂ ਪਹਿਲਾਂ ਰਤਨ ਭੰਡਾਰ ਦਾ ਨਿਰੱਖਣ 1984 ‘ਚ ਕੀਤਾ ਗਿਆ ਸੀ। ਉਸ ਸਮੇਂ ਰਤਨ ਭੰਡਾਰ ਦੇ 7 ਚੈਂਬਰਾਂ ‘ਚੋਂ ਸਿਰਫ 3 ਚੈਂਬਰਾਂ ਨੂੰ ਹੀ ਖੋਲ੍ਹਿਆ ਗਿਆ ਸੀ। ਕੋਈ ਨਹੀਂ ਜਾਣਦਾ ਹੈ ਕਿ ਹੋਰ ਚੈਂਬਰਾਂ ‘ਚ ਕੀ ਰੱਖਿਆ ਹੋਇਆ ਹੈ। ਐਸ.ਜੇ.ਟੀ.ਏ. ਦੇ ਮੁੱਖ ਪ੍ਰਸ਼ਾਸਕ ਪੀ.ਕੇ. ਜੇਨਾ ਨੇ ਕਿਹਾ ਕਿ, ‘ਅਸੀਂ ਭੰਡਾਰ ਨੂੰ ਖੋਲ੍ਹਣ ਤੋਂ ਪਹਿਲਾਂ ਨਿਸ਼ਚਿਤ ਤੌਰ ‘ਤੇ ਸਾਵਧਾਨੀ ਨਾਲ ਕਦਮ ਚੁੱਕਾਂਗੇ।
ਉਨ੍ਹਾਂ ਨੇ ਇਸ ਤੋਂ ਪਹਿਲਾਂ ਸਪੱਸ਼ਟ ਕੀਤਾ ਸੀ ਕਿ ਰਤਨ ਭੰਡਾਰ ਦੇ ਅੰਦਰ ਰੱਖੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਦਾ ਅੰਦਾਜਾ ਨਹੀਂ ਲਗਾਇਆ ਜਾ ਸਕਦਾ ਅਤੇ ਉਸ ਦੀਆਂ ਕੰਧਾਂ ਅਤੇ ਛੱਤਾਂ ਦਾ ਸਿਰਫ ਦ੍ਰਿਸ਼ ਨਿਰੱਖਣ ਕੀਤਾ ਜਾਵੇਗਾ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

20 ਰੁਪਏ ਦਾ ਨਵਾਂ ਸਿੱਕਾ ਮੋਦੀ ਨੇ ਕੀਤਾ ਜਾਰੀ

ਵਿੱਤ ਮੰਤਰਾਲੇ ਵਲੋਂ ਜਾਣਕਾਰੀ ਦਿੱਤੀ ਗਈ ਸੀ ਕਿ 20 ਰੁਪਏ ਦੇ ਸਿੱਕੇ ਦੇ ਬਾਰੇ ਕਿਹਾ …

WP Facebook Auto Publish Powered By : XYZScripts.com