Home / ਦੁਨੀਆਂ / ਵਿਦੇਸ਼ਾਂ ਤੋਂ ਪੈਸੇ ਭੇਜਣ ਦੇ ਮਾਮਲੇ ‘ਚ ਚੀਨ ਨੂੰ ਪਿੱਛੇ ਛੱਡ ਭਾਰਤ ਚੋਟੀ ‘ਤੇ: ਵਿਸ਼ਵ ਬੈਂਕ

ਵਿਦੇਸ਼ਾਂ ਤੋਂ ਪੈਸੇ ਭੇਜਣ ਦੇ ਮਾਮਲੇ ‘ਚ ਚੀਨ ਨੂੰ ਪਿੱਛੇ ਛੱਡ ਭਾਰਤ ਚੋਟੀ ‘ਤੇ: ਵਿਸ਼ਵ ਬੈਂਕ

ਵਿਸ਼ਵ ਬੈਂਕ ਦੀ ਇੱਕ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਵਿਦੇਸ਼ ‘ਚ ਵੱਸੇ ਆਪਣੇ ਦੇਸ਼ ਦੇ ਲੋਕਾਂ ਤੋਂ ਧਨ ਪ੍ਰਾਪਤ ਕਰਨ ‘ਚ ਭਾਰਤ ਚੋਟੀ ਦੇ ਸਥਾਨ ‘ਤੇ ਕਾਇਮ ਰਿਹਾ ਹੈ। ਵਿਸ਼ਵ ਬੈਂਕ ਨੇ ਕਿਹਾ ਹੈ ਕਿ 2017 ‘ਚ ਵਿਦੇਸ਼ ‘ਚ ਵੱਸੇ ਭਾਰਤੀਆਂ ਨੇ ਆਪਣੇ ਘਰ-ਪਰਿਵਾਰ ਦੇ ਲੋਕਾਂ ਨੂੰ 69 ਅਰਬ ਡਾਲਰ ਭੇਜੇ, ਜੋ ਇਸ ਤੋਂ ਪਿਛਲੇ ਸਾਲ ਦੀ ਤੁਲਨਾ ‘ਚ 9.9 ਫੀਸਦੀ ਜ਼ਿਆਦਾ ਹੈ। ਵਿਸ਼ਵ ਬੈਂਕ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ 2017 ‘ਚ ਵਿਦੇਸ਼ ‘ਚ ਵੱਸੇ ਭਾਰਤੀਆਂ ਨੇ ਦੇਸ਼ ‘ਚ 69 ਅਰਬ ਡਾਲਰ ਭੇਜੇ।

ਇਹ ਇਸ ਤੋਂ ਪਹਿਲੇ ਸਾਲ ਦੀ ਤੁਲਨਾ ‘ਚ ਜ਼ਿਆਦਾ ਹੈ ਪਰ 2014 ‘ਚ ਪ੍ਰਾਪਤ 70.4 ਅਰਬ ਡਾਲਰ ਦੇ ਰੇਮਿਟੈਂਸ ਤੋਂ ਘੱਟ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਯੂਰਪ, ਰੂਸ ਤੇ ਅਮਰੀਕਾ ‘ਚ ਆਰਥਿਕ ਵਿਕਾਸ ਤੇਜ਼ ਹੋਣ ਨਾਲ ਰੇਮਿਟੈਂਸ ‘ਚ ਜ਼ਿਕਰਯੋਗ ਵਾਧਾ ਹੋਇਆ ਹੈ। ਇਥੇ ਦੱਸਣਯੋਗ ਹੈ ਕਿ ਕਈ ਗਰੀਬ ਦੇਸ਼ਾਂ ਦੀ ਅਰਥਵਿਵਸਥਾ ਦੇ ਲਈ ਰੇਮਿਟੈਂਸ ਵੱਡਾ ਸਹਾਰਾ ਹੁੰਦਾ ਹੈ।

ਰਿਪੋਰਟ ‘ਚ ਕਿਹਾ ਗਿਆ ਹੈ ਕਿ ਕੱਚੇ ਤੇਲ ਦੇ ਉੱਚੇ ਰੇਟ ਤੇ ਯੂਰੋ ਤੇ ਰੂਬਲ ‘ਚ ਆਈ ਮਜ਼ਬੂਤੀ ਨਾਲ ਰੇਮਿਟੈਂਸ ਵਧਿਆ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਸਮੀਖਿਆਧੀਨ ਸਮੇਂ ‘ਚ ਜਿਥੇ ਭਾਰਤ ਨੂੰ 69 ਅਰਬ ਡਾਲਰ ਦਾ ਰੇਮਿਟੈਂਸ ਮਿਲਿਆ, ਉਥੇ 64 ਅਰਬ ਡਾਲਰ ਦੇ ਨਾਲ ਚੀਨ ਦੂਜੇ ਸਥਾਨ ‘ਤੇ ਰਿਹਾ। ਫਿਲਪੀਨਜ਼ ਨੂੰ 33 ਅਰਬ ਡਾਲਰ, ਮੈਕਸੀਕੋ ਨੂੰ 31 ਅਰਬ ਡਾਲਰ, ਨਾਈਜੀਰੀਆ ਨੂੰ 22 ਅਰਬ ਡਾਲਰ ਤੇ ਮਿਸਰ ਨੂੰ 20 ਅਰਬ ਡਾਲਰ ਰੇਮਿਟੈਂਸ ਤੋਂ ਮਿਲੇ।
ਭਾਰਤ ਨੂੰ 2015 ‘ਚ 68.91 ਅਰਬ ਡਾਲਰ ਦਾ ਰੇਮਿਟੈਂਸ ਮਿਲਿਆ ਸੀ, ਜੋ 2016 ‘ਚ ਘੱਟ ਕੇ 62.74 ਅਰਬ ਡਾਲਰ ‘ਤੇ ਆ ਗਿਆ ਸੀ। ਵਿਸ਼ਵ ਬੈਂਕ ਦਾ ਅਨੁਮਾਨ ਹੈ ਕਿ ਅਧਿਕਾਰਿਕ ਰੂਪ ਨਾਲ ਘੱਟ ਤੇ ਮੱਧਮ ਇਨਕਮ ਵਾਲੇ ਦੇਸ਼ਾਂ ਨੂੰ 2017 ‘ਚ 466 ਅਰਬ ਡਾਲਰ ਦਾ ਰੇਮਿਟੈਂਸ ਮਿਲਿਆ ਹੈ। ਇਹ 2016 ਦੇ 429 ਅਰਬ ਡਾਲਰ ਤੋਂ 8.5 ਫੀਸਦੀ ਜ਼ਿਆਦਾ ਹੈ।

ਗਲੋਬਲ ਪੱਧਰ ‘ਤੇ ਰੇਮਿਟੈਂਸ 2017 ‘ਚ 7 ਫੀਸਦੀ ਵਧ ਕੇ 613 ਅਰਬ ਡਾਲਰ ਤੱਕ ਪਹੁੰਚ ਗਿਆ, ਜੋ 2016 ‘ਚ 573 ਅਰਬ ਡਾਲਰ ਦਾ ਰਿਹਾ ਸੀ। ਰਿਪੋਰਟ ‘ਚ ਕਿਹਾ ਗਿਆ ਕਿ ਘੱਟ ਤੇ ਮੱਧਮ ਇਨਕਮ ਵਾਲੇ ਦੇਸ਼ਾਂ ਨੂੰ ਰੇਮਿਟੈਂਸ 2018 ‘ਚ 4.1 ਫੀਸਦੀ ਵਧ ਕੇ 485 ਅਰਬ ਡਾਲਰ ਤੱਕ ਪਹੁੰਚਣ ਦੀ ਅਨੁਮਾਨ ਹੈ। ਉਥੇ ਗਲੋਬਲ ਪੱਧਰ ‘ਤੇ ਇਹ 4.6 ਫੀਸਦੀ ਵਧ ਕੇ 642 ਅਰਬ ਡਾਲਰ ‘ਤੇ ਪਹੁੰਚ ਜਾਵੇਗਾ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ …

WP Facebook Auto Publish Powered By : XYZScripts.com