Home / ਸਿਹਤ / ਪ੍ਰਦੂਸ਼ਣ ਬਣਿਆਂ ਲੋਕਾਂ ਦੀ ਮੌਤ ਦਾ ਕਾਰਨ ….ਸਿਹਤ ਲਈ ਜਰੂਰੀ ਹੈ ਇਸ ਨੂੰ ਘੱਟ ਕਰਨਾ

ਪ੍ਰਦੂਸ਼ਣ ਬਣਿਆਂ ਲੋਕਾਂ ਦੀ ਮੌਤ ਦਾ ਕਾਰਨ ….ਸਿਹਤ ਲਈ ਜਰੂਰੀ ਹੈ ਇਸ ਨੂੰ ਘੱਟ ਕਰਨਾ

2015 ‘ਚ ਏਡਜ, ਤਪਦਿਕ ਤੇ ਮਲੇਰੀਆ ਦੇ ਮੁਕਾਬਲੇ ਦੁਗਣੀਆਂ ਮੌਤਾਂ ਪ੍ਰਦੂਸ਼ਣ ਕਾਰਨ ਹੋਈਆਂ। ਤਕਰੀਬਨ 9 ਲੱਖ ਲੋਕਾਂ ਦੀ ਮੌਤ ਪ੍ਰਦੂਸ਼ਣ ਨਾਲ ਹੋਈ। ਇਸ ਮਸਲੇ ‘ਤੇ ਗਰੀਬ ਮੁਲਕਾਂ ਦੀਆਂ ਸਰਕਾਰਾਂ ਨੂੰ ਕੰਮ ਕਰਨ ਲਈ ਵਿਗਿਆਨੀਆਂ ਨੇ ਸੱਦਿਆ ਹੈ।

ਪ੍ਰਦੂਸ਼ਣ ਕਾਰਨ ਭਾਰਤ ‘ਚ 25 ਲੱਖ ਲੋਕ ਮਾਰੇ ਗਏ। ਇਸ ਤੋਂ ਬਾਅਦ ਚੀਨ ‘ਚ 1.8 ਮਿਲੀਅਨ ਲੋਕਾਂ ਦੀ ਮੌਤ ਹੋ ਗਈ। ਇਸ ਗੱਲ ‘ਤੇ ਰੌਸ਼ਨੀ ਪਾਉਣ ਲਈ ਦੋ ਸਾਲ ਦੀ ਪਹਿਲ ਕੀਤੀ ਗਈ ਸੀ। ਦੁਨੀਆ ‘ਚ ਹੋਣ ਵਾਲੀਆਂ 6 ਮੌਤਾਂ ‘ਚ ਇੱਕ ਪ੍ਰਦੂਸ਼ਣ ਕਾਰਨ ਹੁੰਦੀ ਹੈ। ਇਹ ਗਿਣਤੀ ਵਿਕਾਸਸ਼ੀਲ ਮੁਲਕਾਂ ‘ਚ ਜ਼ਿਆਦਾ ਹੈ। ਇਹ ਗੱਲ ਦਿ ਲੈਨਸੇਟ ਮੈਡੀਕਲ ਮੈਗਜ਼ੀਨ ਦੀ ਰਿਪੋਰਟ ‘ਚ ਕਈ ਗਈ ਹੈ।

ਕਾਰਤੀਆ ਸੈਂਡਿਲਾ ਨਾਂ ਦੀ ਲੇਖਕ ਨੇ ਕਿਹਾ, “ਬਦਲਦੀ ਦੁਨੀਆ ‘ਚ ਗਰੀਬ ਮੁਲਕਾਂ ‘ਚ ਮਾਈਨਿੰਗ ਤੇ ਕੰਸਟ੍ਰਕਸ਼ਨ ਜ਼ਿਆਦਾ ਹੋ ਰਿਹਾ ਹੈ। ਇਸ ਨਾਲ ਵਾਤਾਵਰਣ ਨੂੰ ਨੁਕਸਾਨ ਹੋ ਰਿਹਾ ਹੈ। ਗਰੀਬ ਮੁਲਕਾਂ ਦੇ ਲੋਕ ਜ਼ਿਆਦਾ ਪ੍ਰਭਾਵਤ ਹਨ। ਜਿਵੇਂ ਦਿੱਲੀ ‘ਚ ਕੰਸਟ੍ਰਕਸ਼ਨ ਬਹੁਤ ਹੁੰਦੀ ਹੈ। ਇਸ ਦਾ ਅਸਰ ਲੋਕਾਂ ਦੀ ਸਿਹਤ ‘ਤੇ ਵੀ ਪੈਂਦਾ ਹੈ। ਜ਼ਿਆਦਾ ਪ੍ਰਦੂਸ਼ਣ ਕਾਰਨ ਲੋਕ ਖੁਦ ਨੂੰ ਬਚਾ ਨਹੀਂ ਪਾਉਂਦੇ।

ਵਿਕਾਸਸ਼ੀਲ ਮੁਲਕਾਂ ‘ਚ ਅਰਬਾਂ ਦੀ ਲੱਕੜ ਤੇ ਕੋਇਲੇ ਦੇ ਨਾਲ ਖੁੱਲ੍ਹੀ ਅੱਗ ਨਾਲ ਪਕਾਇਆ ਜਾਂਦਾ ਹੈ। ਇਸ ਦੇ ਧੂੰਏ ਨਾਲ ਔਰਤਾਂ ਤੇ ਬੱਚਿਆਂ ਦੀ ਸਿਹਤ ‘ਤੇ ਕਾਫੀ ਅਸਰ ਹੁੰਦਾ ਹੈ। ਇਸ ਵੱਲ ਧਿਆਨ ਦੇਣ ਦੀ ਲੋੜ ਹੈ।

About Admin

Check Also

ਜ਼ਬਰਦਸਤ ਫ਼ਾਇਦੇ ਗੁਲਾਬ ਦੀਆਂ ਪੱਤੀਆਂ ਦੇ

ਤੁਸੀਂ ਫੁੱਲਾਂ ਨਾਲ ਬਣੇ ਕਈ ਗੁਲਦਸਤੇ ਤੇ ਹੋਰ ਬਹੁਤ ਕੁਝ ਦੇਖਿਆ ਹੋਵੇਗਾ। ਜਿਹੜੇ ਕਿ ਤੁਹਾਡੇ …

WP Facebook Auto Publish Powered By : XYZScripts.com