Home / ਭਾਰਤ / ਮੋਦੀ ਸਰਕਾਰ ਦਾ ਵੱਡਾ ਫੈਸਲਾ,ਪਾਕਿਸਤਾਨ ਮਗਰੋਂ ਹੁਣ ਜੰਮੂ-ਕਸ਼ਮੀਰ ‘ਚ ਸਖਤੀ

ਮੋਦੀ ਸਰਕਾਰ ਦਾ ਵੱਡਾ ਫੈਸਲਾ,ਪਾਕਿਸਤਾਨ ਮਗਰੋਂ ਹੁਣ ਜੰਮੂ-ਕਸ਼ਮੀਰ ‘ਚ ਸਖਤੀ

ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਵਿੱਚ ਜਮਾਤ-ਏ-ਇਸਲਾਮੀ ਸੰਗਠਨ ‘ਤੇ ਰੋਕ ਲਾ ਦਿੱਤਾ ਹੈ। ਇਸ ਸੰਗਠਨ ‘ਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। ਸਰਕਾਰ ਨੇ ਇਸ ਜਥੇਬੰਦੀ ਉੱਪਰ ਪੰਜ ਸਾਲਾਂ ਲਈ ਬੈਨ ਲਾਇਆ ਹੈ।

ਮੰਤਰਾਲਾ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ‘ਜਮਾਤ-ਏ-ਇਸਲਾਮੀ’ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ ਜੋ ਅੰਦਰੂਨੀ ਸੁਰੱਖਿਆ ਤੇ ਲੋਕ ਵਿਵਸਥਾ ਲਈ ਖ਼ਤਰਾ ਹਨ। ਅਜਿਹੇ ਵਿੱਚ ਕੇਂਦਰ ਸਰਕਾਰ ਇਸ ਨੂੰ ਕਾਨੂੰਨ ਵਿਰੋਧੀ ਸੰਗਠਨ ਐਲਾਨਦੀ ਹੈ। ‘ਜਮਾਤ-ਏ-ਇਸਲਾਮੀ’ ਦੀ ਸਥਾਪਨਾ ਇਸਲਾਮਿਕ ਸਿਆਸੀ ਸੰਗਠਨ ਤੇ ਸਮਾਜਿਕ ਅੰਦੋਲਨ ਵਜੋਂ 1941 ‘ਚ ਅਬੁਲ ਅਲਾ ਮੌਦੂਦੀ ਨੇ ਕੀਤੀ ਸੀ।

About Admin

Check Also

ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ,ਸਮਝੌਤਾ ਧਮਾਕੇ ’ਚ ਨਵਾਂ ਮੋੜ

ਸਮਝੌਤਾ ਧਮਾਕੇ ਬਾਰੇ ਸੁਣਵਾਈ ਭਾਵੇਂ ਅੱਜ ਅਦਾਲਤ ਨੇ 14 ਮਾਰਚ ਤਕ ਸੁਣਵਾਈ ਟਾਲ਼ ਦਿੱਤੀ ਹੈ …

WP Facebook Auto Publish Powered By : XYZScripts.com