Home / ਖੇਡਾਂ / ਭਾਰਤ ਨੇ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ

ਭਾਰਤ ਨੇ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ

ਭਾਰਤ ਨੇ ਇੰਗਲੈਂਡ ਖ਼ਿਲਾਫ਼ ਪਹਿਲੇ ਵਨ-ਡੇਅ ਮੈਚ ‘ਚ ਇੰਗਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ ਹੈ। ਮੇਜ਼ਬਾਨ ਟੀਮ ਟਰੇਂਟ ਬ੍ਰਿਜ ‘ਚ ਚੰਗੀ ਸ਼ੁਰੂਆਤ ਦੇ ਬਾਵਜੂਦ 268 ਦੌੜਾਂ ਉੱਤੇ ਸਿਮਟ ਗਈ ਅਤੇ ਭਾਰਤ ਨੂੰ ਜਿੱਤ ਲਈ 269 ਦੌੜਾਂ ਦਾ ਟੀਚਾ ਦਿੱਤਾ। ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਨੇ ਭਾਰਤੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਸ਼ਿਖਰ ਧਵਨ ਨੇ ਆਊਟ ਹੋਣ ਤੋਂ ਪਹਿਲਾਂ ਤੇਜ਼ਤਰਾਰ 40 ਦੌੜਾਂ ਦੀ ਪਾਰੀ ਖੇਡੀ। ਉਹਨਾਂ ਨੇ ਆਪਣੀ 27 ਗੇਂਦਾਂ ਦੀ ਪਾਰੀ ‘ਚ ਅੱਠ ਚੌਕੇ ਮਾਰੇ।

ਇਸ ਤੋਂ ਬਾਅਦ ਕ੍ਰੀਜ਼ ‘ਤੇ ਆਏ ਕੋਹਲੀ ਨੇ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਭਾਰਤੀ ਟੀਮ ਨੂੰ ਜਿੱਤ ਦੀ ਰਾਹ ਵੱਲ ਤੋਰਿਆ। ਭਾਰਤ ਨੇ 15ਵੇਂ ਓਵਰ ‘ਚ ਆਪਣੇ 100 ਦੌੜਾਂ ਪੂਰੀਆਂ ਕੀਤੀਆਂ। ਇਸ ਤੋਂ ਬਿਨਾਂ ਰੋਹਿਤ ਸ਼ਰਮਾ ਨੇ 137 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਬਿਨਾਂ ਕਪਤਾਨ ਵਿਰਾਟ ਕੋਹਲੀ ਨੇ ਵੀ 75 ਦੌੜਾਂ ਦਾ ਯੋਗਦਾਨ ਦਿੱਤਾ। ਜਿਸ ਸਮੇਂ ਕੋਹਲੀ ਆਊਟ ਹੋਏ ਉਸ ਸਮੇਂ ਭਾਰਤੀ ਟੀਮ ਨੂੰ ਜਿੱਤ ਲਈ 43 ਦੌੜਾਂ ਦੀ ਜਰੂਰਤ ਸੀ। ਉਸ ਤੋਂ ਬਾਅਦ ਕੇਐਲ ਰਾਹੁਲ ਨੇ ਰੋਹਿਤ ਨਾਲ ਆਪਣੀ ਟੀਮ ਨੂੰ ਜਿੱਤ ਤੱਕ ਪਹੁੰਚਾਇਆ।

ਇਸ ਤੋਂ ਬਿਨਾਂ ਗੁੱਟ ਦੇ ਜਾਦੂਗਰ ਕੁਲਦੀਪ ਯਾਦਵ ਵੀਰਵਾਰ ਨੂੰ ਅੰਗਰੇਜਾਂ ਉੱਤੇ ਕਹਿਰ ਬਣਕੇ ਟੁੱਟੇ। ਉਨ੍ਹਾਂ ਨੇ ਇੰਗਲੈਂਡ ਦੇ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ ਇੱਕ ਪਹਿਲੇ ਮੁਕਾਬਲੇ ਵਿੱਚ ਕਰੀਅਰ ਦੀ ਸਭ ਤੋਂ ਵਧੀਆ ਗੇਂਦਬਾਜੀ ਕੀਤੀ, ਜਿਸਦੇ ਨਾਲ ਟਰੇਂਟ ਬ੍ਰਿਜ ਵਿੱਚ ਚੰਗੀ ਸ਼ੁਰੂਆਤ ਦੇ ਬਾਵਜੂਦ ਮੇਜਬਾਨ ਟੀਮ 268 ਦੌੜਾਂ ਉੱਤੇ ਸਿਮਟ ਗਈ। ਕੁਲਦੀਪ ਨੇ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਪੰਜ ਜਾਂ ਇਸਤੋਂ ਜਿਆਦਾ ਵਿਕੇਟ ਝਟਕਾਏ। ਉਨ੍ਹਾਂ ਨੇ 25 ਦੌੜਾਂ ਦੇਕੇ ਛੇ ਵਿਕੇਟ ਹਾਸਲ ਕੀਤੇ। ਇੰਗਲੈਂਡ ਦੀ ਧਰਤੀ ਉੱਤੇ ਛੇ ਵਿਕੇਟ ਝਟਕਾਉਣ ਵਾਲੇ ਉਹ ਪਹਿਲੇ ਸਪਿਨਰ ਹਨ।

About Admin

Check Also

ਸ਼ਰੀਰਕ ਸ਼ੋਸ਼ਣ ਕਾਰਣ ਲੜਕੀ ਨੂੰ ਛੱਡਣੀ ਪਈ ਮਨਪਸੰਦ ਖ਼ੇਡ

ਮੇਘਨ (ਬਦਲਿਆ ਹੋਇਆ ਨਾਮ) – ਨੇ ਦੱਸਿਆ ਕਿ ਉਹ ਉਦੋਂ 17 ਸਾਲ ਦੀ ਸੀ, ਜਦੋਂ …

WP Facebook Auto Publish Powered By : XYZScripts.com