Home / ਦੁਨੀਆਂ / ਅੱਤਵਾਦੀ ਸੰਗਠਨਾਂ ਖਿਲਾਫ ਮਿਲ ਕੇ ਕਾਰਵਾਈ ਕਰਣਗੇ ਭਾਰਤ ਅਤੇ ਬ੍ਰਿਟੇਨ

ਅੱਤਵਾਦੀ ਸੰਗਠਨਾਂ ਖਿਲਾਫ ਮਿਲ ਕੇ ਕਾਰਵਾਈ ਕਰਣਗੇ ਭਾਰਤ ਅਤੇ ਬ੍ਰਿਟੇਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਵਿਦੇਸ਼ੀ ਦੌਰੇ ਦੌਰਾਨ ਅੱਜ ਬ੍ਰਿਟਿਸ਼ ਦੇ ਪ੍ਰਧਾਨ ਮੰਤਰੀ ਥੇਰੇਸਾ ਨਾਲ ਮੁਲਾਕਾਤ ਕੀਤੀ। ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਅੱਤਵਾਦ ਨਾਲ ਨਜਿੱਠਣ ਲਈ ਇਕ ਦੂਜੇ ਦਾ ਵਧੇਰੇ ਸਹਿਯੋਗ ਕਰਨ ਦੀ ਗੱਲ ਕਹੀ ਅਤੇ ਗਲੋਬਲ ਦਹਿਸ਼ਤਵਾਦ ਦਾ ਮੁੱਦਾ ਖਾਸ ਤੌਰ ‘ਤੇ ਇਸ ਮੀਟਿੰਗ ‘ਚ ਛਾਇਆ ਰਿਹਾ। ਦੋਵੇ ਦੇਸ਼ ਆਉਣ ਵਾਲੇ ਸਮੇਂ ‘ਚ ਪ੍ਰਮੁੱਖ ਅੱਤਵਾਦੀ ਸੰਗਠਨਾਂ ‘ਤੇ ਸਖ਼ਤ ਕਦਮ ਚੁੱਕ ਸਕਦੇ ਹਨ।

ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਅੱਤਵਾਦੀ ਸੰਗਠਨ ਜਿਵੇਂ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਹਿਜਬੁਲ ਮੁਜਾਹਿਦੀਨ, ਹੱਕਾਨੀ ਨੈੱਟਵਰਕ, ਅਲਕਾਇਦਾ ਅਤੇ ਆਈ. ਐੱਸ. ਆਈ. ਐੱਸ. ਸੰਗਠਨਾਂ ਖਿਲਾਫ ਭਾਰਤ ਅਤੇ ਬ੍ਰਿਟੇਨ ਮਿਲ ਕੇ ਕਾਰਵਾਈ ਕਰਨਗੇ ਅਤੇ ਅੱਤਵਾਦ ਖਿਲਾਫ ਮਿਲ ਕੇ ਲੜਨਗੇ। ਇਸ ‘ਤੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਮਿਲ ਕੇ ਗੱਲ ਕੀਤੀ।

ਵਿਦੇਸ਼ ਮੰਤਰਾਲੇ ਮੁਤਾਬਕ ਦੋਵਾਂ ਮੰਤਰੀਆਂ ਨੇ ਮੰਨਿਆ ਕਿ ਅੱਤਵਾਦੀ ਸੰਗਠਨਾਂ ਨੂੰ ਪਨਾਹ ਦੇਣਾ, ਅੱਤਵਾਦੀ ਸੰਗਠਨਾਂ ‘ਚ ਲੋਕਾਂ ਦੀਆਂ ਭਰਤੀਆਂ ਅਤੇ ਹਮਲਿਆਂ ਨੂੰ ਰੋਕਣਾ ਹੋਵੇਗਾ, ਜਿਸ ਨਾਲ ਮਾਸੂਮ ਲੋਕਾਂ ਨੂੰ ਬਚਾਇਆ ਜਾ ਸਕੇ।
ਬ੍ਰਿਟਿਸ ਪ੍ਰਧਾਨ ਮੰਤਰੀ ਥੇਰਸਾ ਨਾਲ ਮੁਲਾਕਾਤ ਸਮੇਂ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਇਸ ਮੁਲਾਕਾਤ ਨਾਲ ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ ਨਵੀਂ ਉਰਜਾ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਚੀਨ ਅੰਤਰਰਾਸ਼ਟਰੀ ਸੋਲਰ ਅਲਾਇੰਸ ਦਾ ਹਿੱਸਾ ਬਣਿਆ ਹੈ ਅਤੇ ਮੇਰਾ ਵਿਸ਼ਵਾਸ ਹੈ ਕਿ ਇਹ ਸਿਰਫ ਕਲਾਈਮੇਟ ਚੇਂਜ ਖਿਲਾਫ ਸਾਡੀ ਜੰਗ ਨਹੀਂ ਹੈ ਬਲਕਿ ਆਉਣ ਵਾਲੀਆਂ ਪੀੜੀਆਂ ਲਈ ਸਾਡੀ ਮੁਹਿੰਮ ਹੈ।
ਪ੍ਰਧਾਨ ਮੰਤਰੀ ਮੋਦੀ 3 ਦੇਸ਼ਾਂ ਦੇ 5 ਦਿਨਾਂ ਦੇ ਦੌਰੇ ‘ਤੇ ਹਨ ਅਤੇ ਮੰਗਲਵਾਰ ਨੂੰ ਉਹ ਬ੍ਰਿਟੇਨ ਪਹੁੰਚੇ, ਜਿਥੇ ਉਹ ਕਾਮਨਵੈਲਥ ਦੇਸ਼ਾਂ ਦੇ ਰਾਸ਼ਟਰੀ ਪ੍ਰਧਾਨਾਂ ਦੀ ਮੀਟਿੰਗ ‘ਚ ਸ਼ਾਮਲ ਹੋਣਗੇ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ …

WP Facebook Auto Publish Powered By : XYZScripts.com