Home / ਪੰਜਾਬ / IAF ਦੀ ਟੀਮ ਪਹੁੰਚੀ ਅਟਾਰੀ,ਅਭਿਨੰਦਨ ਦੀ ਰਿਹਾਈ ਦੀ ਕਾਰਵਾਈ ਪੂਰੀ

IAF ਦੀ ਟੀਮ ਪਹੁੰਚੀ ਅਟਾਰੀ,ਅਭਿਨੰਦਨ ਦੀ ਰਿਹਾਈ ਦੀ ਕਾਰਵਾਈ ਪੂਰੀ

ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਲਈ ਅਜੋਕਾ ਦਿਨ ਕਾਫ਼ੀ ਅਹਿਮ ਹੈ। ਪਾਕਿਸਤਾਨ ਆਰਮੀ ਵੱਲੋਂ ਬੰਦੀ ਬਣਾਏ ਗਏ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਦੀ ਅੱਜ ਵਤਨ ਵਾਪਸੀ ਹੋਵੇਗੀ। ਅਮਰੀਕਾ ਸਮੇਤ ਕਈ ਦੇਸ਼ਾਂ ਦੇ ਦਬਾਅ ਅਤੇ ਭਾਰਤ ਦੇ ਪਹਿਲਕਾਰ ਰੁਖ਼ ਤੋਂ ਬਾਅਦ ਪਾਕਿਸਤਾਨ ਨੇ ਇਹ ਫੈਸਲਾ ਲਿਆ। ਅਮਰੀਕਾ ਨੇ ਪਾਕਿਸਤਾਨ ਦੇ ਇਸ ਫੈਸਲੇ ਦਾ ਸਵਾਗਤ ਕੀਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ-ਪਾਕਿਸਤਾਨ ਵੱਲੋਂ ਚੰਗੀ ਖਬਰ ਆ ਰਹੀ ਹੈ। ਉੱਧਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੋਹੰਮਦ ਕੁਰੈਸ਼ੀ ਨੇ ਭਾਰਤ ਵਲੋਂ ਇੱਕ ਵਾਰ ਫਿਰ ਪ੍ਰਮਾਣ ਮੰਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਭਾਰਤ ਠੋਸ ਪ੍ਰਮਾਣ ਦਿੰਦਾ ਹੈ ਤਾਂ ਅਸੀ ਬੇਹੱਦ ਬੀਮਾਰ ਮਸੂਦ ਅਜਹਰ ਨੂੰ ਗ੍ਰਿਫਤਾਰ ਕਰਾਂਗੇ ।

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਪਾਕਿਸਤਾਨੀ ਹਵਾਈ ਸੈਨਾ ਦੇ ਹਮਲੇ ਦੇ ਜਵਾਬ ਦੇਣ ਦੌਰਾਨ ਭਾਰਤੀ ਹਵਾਈ ਸੈਨਾ ਦੇ ਇੱਕ ਮਿਗ 21 ਜਹਾਜ਼ ਕਰੈਸ਼ ਹੋਣ ਕਰ ਕੇ ਪਾਕਿਸਤਾਨ ਦੀ ਸਰਹੱਦ ਵਿੱਚ ਡਿੱਗਿਆ ਸੀ, ਇਸ ਜਹਾਜ਼ ਦੇ ਪਾਇਲਟ ਅਭਿਨੰਦਨ ਨੂੰ ਪਾਕਿ ਸੈਨਾ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਇਸ ਤੋਂ ਪਹਿਲਾਂ, ਪਾਕਿਸਤਾਨ ਨੇ ਦੋ ਭਾਰਤੀ ਪਾਇਲਟਾਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਸੀ, ਪਰ ਇਸ ਤੋਂ ਬਾਅਦ ਪਾਕਿਸਤਾਨੀ ਫ਼ੌਜ ਨੇ ਕਿਹਾ ਕਿ ਇੱਕੋ ਭਾਰਤੀ ਪਾਇਲਟ ਉਨ੍ਹਾਂ ਦੇ ਕੋਲ ਹੈ।

 ਪਾਕਿਸਤਾਨ ਵਲੋਂ ਹਿਰਾਸਤ ‘ਚ ਲਏ ਗਏ ਭਾਰਤੀ ਹਵਾਈ ਸੈਨਾ (ਆਈ. ਏ. ਐਫ.) ਦੇ ਵਿੰਗ ਕਮਾਂਡਰ ਅਭਿਨੰਦਨ ਵਰਥਾਮਨ ਨੂੰ ਪਾਕਿਸਤਾਨ ਨੇ ਰਿਹਾਅ ਕਰਨ ਦਾ ਫੈਸਲਾ ਕੀਤਾ ਸੀ। ਉਨ੍ਹਾਂ ਨੂੰ ਪਾਕਿਸਤਾਨ ਬਿਨ੍ਹਾਂ ਕਿਸੇ ਸ਼ਰਤ ਦੇ ਕੱਲ੍ਹ ਵਾਪਸ ਭਾਰਤ ਭੇਜਿਆ ਜਾਵੇਗਾ। ਅਭਿਨੰਦਨ ਨੂੰ ਕੱਲ ਅਟਾਰੀ ਵਾਹਘਾ ਬਾਡਰ ਜ਼ਰੀਏ ਫੌਜ ਰਾਹੀਂ ਭਾਰਤੀ ਅਥਾਰਿਟੀ ਨੂੰ ਪਾਕਿਸਤਾਨ ਸੌਂਪੇਗਾ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com