Thursday , May 16 2024
Home / ਜੁਰਮ / ਸਰਚ ਟੀਮ ਵੀ ਹੋਈ ਹੈਰਾਨ ਹਨੀਪ੍ਰੀਤ ਦੇ ਕਮਰੇ ਵਿੱਚ ਇਸ ਤਰਾਂ ਦਾ ਸਮਾਨ ਦੇਖ ਕੇ

ਸਰਚ ਟੀਮ ਵੀ ਹੋਈ ਹੈਰਾਨ ਹਨੀਪ੍ਰੀਤ ਦੇ ਕਮਰੇ ਵਿੱਚ ਇਸ ਤਰਾਂ ਦਾ ਸਮਾਨ ਦੇਖ ਕੇ

ਪਿਛਲੇ ਤਿੰਨ ਦਿਨਾਂ ਤੋਂ ਬਲਾਤਕਾਰੀ ਰਾਮ ਰਹੀਮ ਦੇ ਡੇਰੇ ਦੀ ਤਲਾਸ਼ੀ ਚੱਲ ਰਹੀ ਸੀ ਜੋ ਤੀਜੇ ਦਿਨ ਆਖਰੀ ਪੜਾਅ ‘ਤੇ ਪੁੱਜ ਗਈ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਡੇਰੇ ‘ਚ ਚਲਾਏ ਗਏ ਸਰਚ ਆਪਰੇਸ਼ਨ ਦੇ ਤਹਿਤ ਹੁਣ ਤੱਕ ਕਈ ਅਹਿਮ ਖੁਲਾਸੇ ਹੋ ਚੁੱਕੇ ਹਨ। ਜਿੱਥੇ ਪੁਲਿਸ ਤੇ ਫ਼ੌਜੀ ਦਸਤੇ ਰਾਮ ਰਹੀਮ ਦੀ ਗੁਫ਼ਾ ਤੱਕ ਪਹੁੰਚ ਗਏ, ਉਥੇ ਹੀ ਪੁਲਿਸ ਨੂੰ ਹਨੀਪ੍ਰੀਤ ਦਾ ਕਮਰਾ ਵੀ ਮਿਲ ਗਿਆ। ਇਸ ਕਮਰੇ ‘ਚੋਂ ਵੱਡੀ ਮਾਤਰਾ ‘ਚ ਕੀਮਤੀ ਤੇ ਲਗਜ਼ਰੀ ਸਾਮਾਨ, ਦੇਸ਼-ਵਿਦੇਸ਼ ਦੀਆਂ ਮਹਿੰਗੀਆਂ ਮੈਕਅੱਪ ਕਿੱਟਾਂ, ਮਹਿੰਗੇ ਕੱਪੜੇ ਤੇ ਸੈਂਕੜੇ ਦੀ ਗਿਣਤੀ ‘ਚ ਜੁੱਤੀਆਂ ਵੀ ਮਿਲੀਆਂ ਹਨ।

ਜਾਂਚ ਟੀਮ ਨੂੰ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਦੇ ਕਮਰੇ ਵਿਚੋਂ ਉਕਤ ਚੀਜ਼ਾਂ ਤੋਂ ਇਲਾਵਾ ਕੁਝ ਸ਼ੱਕੀ ਵਸਤੂਆਂ ਵੀ ਮਿਲੀਆਂ ਹਨ, ਜਿਸ ਦਾ ਖੁਲਾਸਾ ਪੁਲਿਸ ਵੱਡੇ ਪੱਧਰ ‘ਤੇ ਜਲਦ ਕਰ ਸਕਦੀ ਹੈ। ਫਿਲਹਾਲ ਇਸ ਕਮਰੇ ਨੂੰ ਕੋਰਟ ਕਮਿਸ਼ਨਰ ਦੀ ਦੇਖਰੇਖ ‘ਚ ਸੀਲ ਕਰ ਦਿੱਤਾ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਕਮਰੇ ਨੂੰ ਦੁਬਾਰਾ ਹਨੀਪ੍ਰੀਤ ਦੀ ਮੌਜੂਦਗੀ ‘ਚ ਹੀ ਖੋਲ੍ਹਿਆ ਜਾਵੇਗਾ, ਜਿਸ ਦੀ ਤਲਾਸ਼ ਵਿਚ ਪੁਲਿਸ ਥਾਂ-ਥਾਂ ‘ਤੇ ਛਾਪੇਮਾਰੀ ਕਰ ਰਹੀ ਹੈ।ਸੂਤਰਾਂ ਮੁਤਾਬਕ ਡੇਰੇ ‘ਚ ਸਰਚ ਆਪਰੇਸ਼ਨ ਦੌਰਾਨ ਜਿਵੇਂ ਹੀ ਟੀਮ ਹਨੀਪ੍ਰੀਤ ਦੇ ਕਮਰੇ ‘ਚ ਗਈ ਤਾਂ ਹੈਰਾਨ ਰਹਿ ਗਈ। ਹਨੀਪ੍ਰੀਤ ਰਾਮ ਰਹੀਮ ਦੇ ਜੇਲ੍ਹ ਚਲੇ ਜਾਣ ਤੋਂ ਬਾਅਦ ਆਪਣੇ ਰਾਜ਼ ਛੁਪਾਉਣ ਲਈ ਅੰਡਰਗਰਾਊਂਡ ਹੋ ਚੁੱਕੀ ਹੈ।

ਰਾਮ ਰਹੀਮ ਦੀ ਗ੍ਰਿਫ਼ਤਾਰੀ ਦੇ ਸਮੇਂ ਵੀਆਈਪੀ ਟ੍ਰੀਟਮੈਂਟ ਦੇਣ ਵਾਲੀ ਹਰਿਆਣਾ ਪੁਲਸ ਹੁਣ ਉਸ ਦੀ ਤਲਾਸ਼ ‘ਚ ਮਾਰੀ-ਮਾਰੀ ਫਿਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਡੇਰਾ ਮੁਖੀ ਦੇ ਸੈਕਸ ਸਕੈਂਡਲ ਨੂੰ ਜਾਨਣ ਵਾਲੀ ਹਨੀਪ੍ਰੀਤ ਪੁਲਿਸ ਦੇ ਸਾਹਮਣੇ ਵੱਡੇ ਰਾਜ਼ ਖੋਲ੍ਹ ਸਕਦੀ ਹੈ।

ਇਸ ਤੋਂ ਪਹਿਲਾਂ ਤਲਾਸ਼ੀ ਅਭਿਆਨ ਦੇ ਦੂਜੇ ਦਿਨ ਪੁਲਿਸ ਨੇ ਡੇਰੇ ਅੰਦਰੋਂ ਵਿਸਫੋਟਕ ਪਦਾਰਥ ਜ਼ਬਤ ਕੀਤੇ ਸਨ। ਡੇਰੇ ਦੇ ਅੰਦਰ ਇਕ ਗ਼ੈਰ-ਕਾਨੂੰਨੀ ਤਰੀਕੇ ਨਾਲ ਪਟਾਖਾ ਫੈਕਟਰੀ ਚਲਾਈ ਜਾ ਰਹੀ ਸੀ, ਜਿਸ ਨੂੰ ਸੀਲ ਕਰ ਦਿੱਤਾ ਗਿਆ ਸੀ। ਇਸ ਦੌਰਾਨ ਡੇਰੇ ਵਿਚ ਇੱਕ ਸੀਕਰੇਟ ਗੁਫ਼ਾ ਵੀ ਕੱਲ੍ਹ ਮਿਲੀ ਸੀ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਰਾਮ ਰਹੀਮ ਇਸ ਗੁਫ਼ਾ ਰਾਹੀਂ ਲੜਕੀਆਂ ਨੂੰ ਆਪਣੇ ਕੋਲ ਬੁਲਾਉਂਦਾ ਸੀ ਅਤੇ ਫਿਰ ਉਨ੍ਹਾਂ ਨਾਲ ਰੇਪ ਕਰਦਾ ਸੀ।

ਲੋਕ ਡੇਰੇ ਵਿਚ ਮਿਲ ਰਹੇ ਸਮਾਨ ਬਾਰੇ ਸੁਣ ਕੇ ਹੈਰਾਨੀ ਜ਼ਾਹਿਰ ਕਰ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਡੇਰਾ ਨਹੀਂ, ਕਤਲਗਾਹ ਹੈ ਕਿਉਂਕਿ ਡੇਰੇ ਦੇ ਸਰਚ ਆਪਰੇਸ਼ਨ ‘ਚ ਸਭ ਤੋਂ ਵੱਧ ਚਰਚਾ ਮਨੁੱਖੀ ਪਿੰਜਰਾਂ ਦੀ ਹੋ ਰਹੀ ਹੈ ਜੋ ਡੇਰੇ ਵਿਚ ਥਾਂ-ਥਾਂ ਦਬਾਏ ਹੋਏ ਹਨ। ਡੇਰੇ ਦੇ 2 ਸਾਬਕਾ ਸਾਧੂਆਂ ਹੰਸਰਾਜ ਅਤੇ ਗੁਰਦਾਸ ਸਿੰਘ ਇਹ ਦੋਸ਼ ਲਗਾ ਚੁੱਕੇ ਹਨ ਕਿ ਡੇਰੇ ‘ਚ ਕਈ ਲੋਕਾਂ ਦੇ ਕਤਲ ਕਰਕੇ ਖੇਤਾਂ ‘ਚ ਦੱਬ ਦਿੱਤਾ ਜਾਂਦਾ ਸੀ ਅਤੇ ਬਾਅਦ ‘ਚ ਉਸ ਤੇ ਦਰੱਖਤ ਲਗਾ ਦਿੱਤਾ ਜਾਂਦਾ ਸੀ। ਇਸ ਦੀ ਜਾਂਚ ਵੀ ਕੀਤੀ ਜਾ ਰਹੀ ਹੈ।

ਡੇਰਾ ਕੰਪਲੈਕਸ ਦਾ ਖੇਤਰ ਕਰੀਬ ਸਾਢੇ 750 ਏਕੜ ‘ਚ ਫੈਲਿਆ ਹੋਇਆ ਹੈ। ਡੇਰੇ ‘ਚ 1000 ਤੋਂ ਵੱਧ ਵੱਡੀਆਂ-ਵੱਡੀਆਂ ਇਮਾਰਤਾਂ ਹਨ। ਇਸ ਲਈ ਫਿਲਹਾਲ ਜਾਂਚ ਟੀਮ ਪਹਿਲੇ ਪੱਧਰ ‘ਤੇ ਵੱਖ-ਵੱਖ ਇਮਾਰਤਾਂ ‘ਚ ਜਾਂਚ ਕਰ ਰਹੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਖੋਦਾਈ ਦਾ ਕੰਮ ਕਰਨ ‘ਚ ਅਜੇ ਸਮਾਂ ਲੱਗ ਸਕਦਾ ਹੈ। ਡੇਰਾ ਸੱਚਾ ਸੌਦਾ ਦੇ ਸਰਚ ਆਪਰੇਸ਼ਨ ਦੇ ਪਹਿਲੇ ਹੀ ਦਿਨ ਸ਼ੱਕੀ ਸਮਾਨ ਮਿਲਣ ਤੋਂ ਬਾਅਦ ਰਾਮ ਰਹੀਮ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਸਨ।

ਪਹਿਲੇ ਦਿਨ ਸਰਚ ਆਪਰੇਸ਼ਨ ਦੌਰਾਨ ਭਾਰੀ ਸੰਖਿਆ ‘ਚ ਜੰਗਲੀ ਜਾਨਵਰ ਮਿਲੇ ਸਨ। ਇਨ੍ਹਾਂ ‘ਚ ਹਿਰਨ, ਮੋਰ ਆਦਿ ਜੰਗਲੀ ਜਾਨਵਰ ਸ਼ਾਮਲ ਸਨ। ਤਲਾਸ਼ੀ ਅਭਿਆਨ ਦੇ ਦੌਰਾਨ ਸਰਚ ਟੀਮ ਨੂੰ ਡੇਰੇ ‘ਚੋਂ ਇੱਕ ਹੋਰ ਬਿਨ੍ਹਾਂ ਨੰਬਰ ਦੀ ਲੈਕਸੇਸ ਗੱਡੀ ਵੀ ਕੱਲ੍ਹ ਬਰਾਮਦ ਹੋਈ ਸੀ।

About Admin

Check Also

25 ਅਗਸਤ 2017 ਨੂੰ ਡੇਰਾ ਸਿਰਸਾ ਹਿੰਸਾ ਦੀ ਵਿਉਂਤਬੰਦੀ ਦੇ ਖੁੱਲੇ ਸਾਰੇ ਭੇਤ

25 ਅਗਸਤ 2017 ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਆਏ ਸੀ.ਬੀ.ਆਈ. ਅਦਾਲਤ …

WP Facebook Auto Publish Powered By : XYZScripts.com