Home / ਜੁਰਮ / ਪੰਜਾਬ ਕਾਂਗਰਸ ਦੇ ਇਸ ਸੀਨੀਅਰ ਆਗੂ ਦਾ ਹੱਥ ਹੈ ਹਨੀਪ੍ਰੀਤ ਨੂੰ ਗ਼ਾਇਬ ਕਰਨ ਵਿਚ

ਪੰਜਾਬ ਕਾਂਗਰਸ ਦੇ ਇਸ ਸੀਨੀਅਰ ਆਗੂ ਦਾ ਹੱਥ ਹੈ ਹਨੀਪ੍ਰੀਤ ਨੂੰ ਗ਼ਾਇਬ ਕਰਨ ਵਿਚ

ਸਾਧਵੀਆਂ ਨਾਲ ਜ਼ਬਰ ਜਨਾਹ ਦੇ ਮਾਮਲੇ ਵਿਚ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਹੋਣ ਦੇ ਬਾਅਦ ਯਾਨੀ 25 ਅਗਸਤ ਤੋਂ ਉਸ ਦੀ ਬਹੁਤ ਹੀ ਕਰੀਬੀ ਮੰਨੀ ਜਾਂਦੀ ਹਨੀਪ੍ਰੀਤ ਇਸ ਸਮੇਂ ਹਰਿਆਣਾ ਪੁਲਿਸ ਲਈ ਇੱਕ ਪਹੇਲੀ ਬਣੀ ਹੋਈ ਹੈ ਕਿਉਂਕਿ ਉਸੇ ਤੋਂ ਦਿਨ ਤੋਂ ਹੀ ਉਹ ਲਾਪਤਾ ਹੈ,

ਜਿਸ ਦੀ ਤਲਾਸ਼ ਵਿਚ ਪੁਲਿਸ ਜਗ੍ਹਾ-ਜਗ੍ਹਾ ਉਸ ਦੀ ਭਾਲ ਕਰ ਰਹੀ ਹੈ ਪਰ ਅਜੇ ਤੱਕ ਹਨੀਪ੍ਰੀਤ ਦਾ ਕੋਈ ਥਹੁ-ਪਤਾ ਨਹੀਂ ਲੱਗ ਸਕਿਆ ਹੈ।

ਹੁਣ ਹਨੀਪ੍ਰੀਤ ਦੇ ਮਾਮਲੇ ਵਿਚ ਰਾਮ ਰਹੀਮ ਦੀ ਨੂੰਹ ਦੇ ਮਾਮੇ ਦੇ ਲੜਕੇ ਭੁਪਿੰਦਰ ਸਿੰਘ ਗੋਰਾ ਨੇ ਹੈਰਾਨੀਜਨਕ ਖ਼ੁਲਾਸੇ ਕੀਤੇ ਹਨ।

ਭੁਪਿੰਦਰ ਗੋਰਾ ਨੇ ਪ੍ਰਗਟਾਇਆ ਹਰਮਿੰਦਰ ਜੱਸੀ ‘ਤੇ ਸ਼ੱਕ
ਇੱਥੇ ਇੱਕ ਪ੍ਰੈੱਸ ਕਾਨਫਰੰਸ ਕਰਦੇ ਹੋਏ ਨੇਸ਼ਨਵਾਇਡ ਐਂਟੀ ਕਲਟ ਫਰੰਟ ਦੇ ਭੁਪਿੰਦਰ ਸਿੰਘ ਗੋਰਾ ਨੇ ਇੱਕ ਹੋਰ ਵੱਡਾ ਖ਼ਦਸ਼ਾ ਜਤਾਇਆ ਹੈ। ਉਨ੍ਹਾਂ ਕਿਹਾ ਕਿਹਾ ਕਿ ਹੋ ਸਕਦਾ ਹੈ ਕਿ ਪੰਜਾਬ ਦੇ ਲੀਡਰ ਹਰਮਿੰਦਰ ਜੱਸੀ ਨੇ ਹੀ ਹਨੀਪ੍ਰੀਤ ਨੂੰ ਡੇਰੇ ‘ਚੋਂ ਬਾਹਰ ਕੱਢਿਆ ਹੋਵੇ ਜਾਂ ਕਿਤੇ ਛੁਪਾਇਆ ਹੋਵੇ।

ਹਰਮਿੰਦਰ ਜੱਸੀ ਨਾਲ ਰਾਮ ਰਹੀਮ ਦੀ ਕਰੀਬੀ ਰਿਸ਼ਤੇਦਾਰੀ ਹੈ। ਗੋਰਾ ਨੇ ਕਿਹਾ ਕਿ ਰਾਜਸਥਾਨ ਦੇ ਗੁਰੂਸਰ ਮੋਡੀਆ ਵਿਚ ਹਰਮਿੰਦਰ ਜੱਸੀ ਦੀ ਮੌਜੂਦਗੀ ਸ਼ੱਕੀ ਹੈ। ਉਨ੍ਹਾਂ ਸ਼ੱਕ ਜਤਾਇਆ ਕਿ ਜੱਸੀ ਜੈੱਡ ਪਲੱਸ ਸੁਰੱਖਿਆ ਵਿਚ ਹਰਿਆਣਾ ਪੁਲਿਸ ਦੀ ਰੇਡ ਤੋਂ ਪਹਿਲਾਂ ਹੀ ਹਨੀਪ੍ਰੀਤ ਨੂੰ ਉੱਥੋਂ ਕੱਢ ਲੈ ਗਿਆ।

ਜੱਸੀ ਕੋਲੋਂ ਪੁੱਛਗਿੱਛ ਕੀਤੇ ਜਾਣ ਦੀ ਮੰਗ
ਗੋਰਾ ਨੇ ਸੰਭਾਵਨਾ ਪ੍ਰਗਟ ਕੀਤੀ ਹੈ ਕਿ ਹਨੀਪ੍ਰੀਤ ਦੀ ਜਾਣਕਾਰੀ ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਜੱਸੀ ਨੂੰ ਹੈ ਅਤੇ ਹਰਿਆਣਾ ਪੁਲਿਸ ਨੂੰ ਜੱਸੀ ਪਾਸੋਂ ਪੁੱਛਗਿੱਛ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਵਿਚ ਜੱਸੀ ਦਾ ਅਹਿਮ ਰੋਲ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਗੋਰਾ ਨੇ ਇਹ ਵੀ ਕਿਹਾ ਕਿ ਹਨੀਪ੍ਰੀਤ ਡੇਰੇ ਨੂੰ ਮੋਹਰਾ ਬਣਾ ਕੇ ਬਾਲੀਵੁੱਡ ਵਿਚ ਜਾਣਾ ਚਾਹੁੰਦੀ ਸੀ।

ਹਨੀਪ੍ਰੀਤ ਦੀ ਸੂਚਨਾ ਦੇਣ ਵਾਲੇ ਲਈ 5 ਲੱਖ ਦੇ ਇਨਾਮ ਦਾ ਐਲਾਨ
ਇਸ ਮੌਕੇ ਉਨ੍ਹਾਂ ਇਹ ਐਲਾਨ ਵੀ ਕੀਤਾ ਕਿ ਜੇ ਕੋਈ ਹਨੀਪ੍ਰੀਤ ਦੇ ਬਾਰੇ ਵਿੱਚ ਦੱਸੇਗਾ ਤਾਂ ਉਨ੍ਹਾਂ ਵੱਲੋਂ ਉਸ ਨੂੰ 5 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।

ਇਸ ਦੇ ਲਈ ਉਨ੍ਹਾਂ ਨੇ 7087924122 ਨੰਬਰ ਵੀ ਦਿੱਤਾ, ਜਿਸ ‘ਤੇ ਇਸ ਸਬੰਧੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਜਾਣਕਾਰੀ ਗੁਪਤ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਇਹ ਕਦਮ ਪੁਲਿਸ ਦੀ ਮਦਦ ਲਾਈ ਉਠਾ ਰਹੇ ਹਨ।

ਪੁਲਿਸ ਨੇ ਨਹੀਂ ਕੀਤਾ ਕਿਸੇ ਇਨਾਮ ਦਾ ਐਲਾਨ
ਹੈਰਾਨੀ ਦੀ ਗੱਲ ਇਹ ਵੀ ਹੈ ਕਿ ਜੋ ਐਲਾਨ ਪੁਲਿਸ ਜਾਂ ਸਰਕਾਰ ਨੂੰ ਕਰਨਾ ਚਾਹੀਦਾ ਸੀ, ਉਹ ਗੋਰਾ ਨੇ ਕੀਤਾ ਹੈ। ਜਦੋਂ ਸਭ ਨੂੰ ਪਤਾ ਹੈ ਕਿ ਹਨੀਪ੍ਰੀਤ ਰਾਮ ਰਹੀਮ ਦੇ ਮਾਮਲੇ ਵਿਚ ਇੱਕ ਬਹੁਤ ਹੀ ਅਹਿਮ ਮੁਲਜ਼ਮ ਅਤੇ ਰਾਮ ਰਹੀਮ ਦੀ ਗੁਨਾਹਾਂ ਦੀ ਰਾਜ਼ਦਾਰ ਹੈ,

ਫਿਰ ਅਜੇ ਤੱਕ ਪੁਲਿਸ ਪ੍ਰਸਾਸ਼ਨ ਨੇ ਹਨੀਪ੍ਰੀਤ ਦਾ ਸੁਰਾਗ਼ ਦੇਣ ਵਾਲੇ ਲਈ ਕਿਸੇ ਇਨਾਮ ਦਾ ਐਲਾਨ ਕਿਉਂ ਨਹੀਂ ਕੀਤਾ?

ਹਰਮਿੰਦਰ ਜੱਸੀ ਨੇ ਹੀ ਹਰਾਇਆ ਸੀ ਕੈਪਟਨ ਦੇ ਬੇਟੇ ਨੂੰ
ਅੱਜ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿਚ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਭੁਪਿੰਦਰ ਸਿੰਘ ਗੋਰਾ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ‘ਤੇ ਨਿਸ਼ਾਨਾ ਸਾਧਦੇ ਹੋਏ ਆਖਿਆ ਕਿ ਉਹ ਦੋਹਰੇ ਚਰਿੱਤਰ ਵਾਲਾ ਆਦਮੀ ਹੈ।

ਸਾਲ 2009 ਦੀਆਂ ਲੋਕ ਸਭਾ ਚੋਣਾਂ ਵਿਚ ਸਾਬਕਾ ਕਾਂਗਰਸੀ ਵਿਧਾਇਕ ਜੱਸੀ ਨੇ ਹੀ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਟਿੱਕੂ ਦਾ ਵਿਰੋਧ ਕਰਨ ਲਈ ਕਿਹਾ ਸੀ ਅਤੇ ਸਾਲ 2004 ਵਿਚ ਵੀ ਪਟਿਆਲਾ ਦੀ ਡੇਰਾ ਸੰਗਤ ਨੂੰ ਡੇਰੇ ਦਾ ਨਕਲੀ ਹੁਕਮ ਦੱਸ ਕੇ ਮਹਾਰਾਣੀ ਪ੍ਰਨੀਤ ਕੌਰ ਦਾ ਵਿਰੋਧ ਕਰਨ ਲਈ ਕਿਹਾ ਸੀ।

ਜੱਸੀ ਨੇ ਜੈੱਡ ਪਲੱਸ ਸਕਿਓਰਟੀ ਦਾ ਉਠਾਇਆ ਫ਼ਾਇਦਾ
ਗੋਰਾ ਨੇ ਕਿਹਾ ਕਿ ਭਾਵੇਂ ਜੱਸੀ ਹੁਣ ਡੇਰੇ ਨਾਲ ਕਿਸੇ ਵੀ ਤਰ੍ਹਾਂ ਦੇ ਸੰਬੰਧਾਂ ਤੋਂ ਇਨਕਾਰ ਕਰ ਰਿਹਾ ਹੈ, ਪਰ ਸੱਚਾਈ ਇਹ ਹੈ ਕਿ ਡੇਰਾ ਮੁਖੀ ਦੇ ਜਨਮ ਦਿਨ ‘ਤੇ ਵੀ ਜੱਸੀ ਡੇਰੇ ਵਿਚ ਮੌਜੂਦ ਸੀ।

ਡੇਰਾ ਮੁਖੀ ਨੂੰ ਸਜ਼ਾ ਮਿਲਣ ਤੋਂ ਬਾਅਦ ਸਿਰਸਾ ਵਿਚ ਲੱਗੇ ਕਰਫਿਊ ਵਿਚ ਹੀ ਹਨੀਪ੍ਰੀਤ ਦਾ ਗਾਇਬ ਹੋਣਾ ਅਤੇ ਡੇਰੇ ਦਾ ਖਾਸ ਸਮਾਨ ਚਲੇ ਜਾਣਾ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਜੱਸੀ ਨੇ ਆਪਣੀ ਜੈੱਡ ਪਲੱਸ ਸਕਿਓਰਟੀ ਦੀ ਮਦਦ ਨਾਲ ਹਨੀਪ੍ਰੀਤ ਦੇ ਡੇਰੇ ਤੋਂ ਫ਼ਰਾਰ ਹੋਣ ਵਿਚ ਮਦਦ ਕਰਵਾਈ।

ਛੁਡਾਈ ਜਾਵੇਗੀ ਡੇਰੇ ਵੱਲੋਂ ਦੱਬੀ ਲੋਕਾਂ ਦੀ ਜ਼ਮੀਨ
ਦੱਸ ਦੇਈਏ ਕਿ ਭੁਪਿੰਦਰ ਸਿੰਘ ਗੋਰਾ ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਦੀ ਨੂੰਹ ਦਾ ਮਮੇਰਾ ਭਰਾ ਯਾਨੀ ਮਾਮੇ ਦਾ ਲੜਕਾ ਹੈ। ਉਸ ਦਾ ਕਹਿਣਾ ਹੈ ਕਿ ਡੇਰਾ ਸੱਚਾ ਸੌਦਾ ਨੇ ਜਿਨ੍ਹਾਂ ਲੋਕਾਂ ਦੀ ਜਾਇਦਾਦ ਜ਼ਬਰਦਸਤੀ ਦੱਬੀ ਹੋਈ ਸੀ, ਉਸ ਨੂੰ ਛੁਡਾਉਣ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ।

ਕੋਸ਼ਿਸ਼ ਕੀਤੀ ਜਾਵੇਗੀ ਕਿ ਉਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਉਨ੍ਹਾਂ ਨੂੰ ਦੁਬਾਰਾ ਵਾਪਸ ਮਿਲ ਸਕਣ। ਇਸ ਦੇ ਨਾਲ ਹੀ ਭੁਪਿੰਦਰ ਗੋਰਾ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਰਾਮ ਰਹੀਮ ਦੀ ਦੁਬਈ ਸਥਿਤ ਪ੍ਰਾਪਰਟੀ ਦਾ ਵੀ ਖ਼ੁਲਾਸਾ ਕਰਨਗੇ।

ਤੂਰ ਨੇ ਵੀ ਪ੍ਰਗਟਾਇਆ ਸੀ ਇਸ ਤਰ੍ਹਾਂ ਦਾ ਖ਼ਦਸ਼ਾ
ਉਧਰ ਦੂਜੇ ਪਾਸੇ ਡੇਰੇ ਦੇ ਸਾਬਕਾ ਪ੍ਰਬੰਧਕ ਗੁਰਦਾਸ ਸਿੰਘ ਤੂਰ ਨੇ ਖ਼ਦਸ਼ਾ ਜ਼ਾਹਿਰ ਕੀਤਾ ਸੀ ਕਿ ਡੇਰੇ ਦੀ ਮੈਨੇਜਮੈਂਟ ਬਹੁਤ ਹੀ ਖ਼ਤਰਨਾਕ ਹੈ। ਉਸ ਨੇ ਰਾਮ ਰਹੀਮ ਦੇ ਇਸ਼ਾਰੇ ‘ਤੇ ਹਨੀਪ੍ਰੀਤ ਨੂੰ ਕਿਤੇ ਛੁਪਾਇਆ ਹੋਇਆ ਹੋ ਸਕਦਾ ਹੈ। ਉਸ ਨੇ ਇਹ ਵੀ ਸ਼ੱਕ ਜਤਾਇਆ ਸੀ

ਕਿ ਮੈਨੇਜਮੈਂਟ ਦੇ ਲੋਕ ਹਨੀਪ੍ਰੀਤ ਨੂੰ ਪਾਗਲ ਵੀ ਬਣਾ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਖ਼ੁਫ਼ੀਆ ਏਜੰਸੀਆਂ ਦੇ ਸ਼ੱਕ ਨੂੰ ਵੀ ਸਹੀ ਦਰਸਾਇਆ, ਵਿਚ ਏਜੰਸੀਆਂ ਨੇ ਕਿਹਾ ਕਿ ਹਨੀਪ੍ਰੀਤ ਦਾ ਕਤਲ ਹੋ ਸਕਦਾ ਹੈ।

About Admin

Check Also

25 ਅਗਸਤ 2017 ਨੂੰ ਡੇਰਾ ਸਿਰਸਾ ਹਿੰਸਾ ਦੀ ਵਿਉਂਤਬੰਦੀ ਦੇ ਖੁੱਲੇ ਸਾਰੇ ਭੇਤ

25 ਅਗਸਤ 2017 ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਆਏ ਸੀ.ਬੀ.ਆਈ. ਅਦਾਲਤ …

WP Facebook Auto Publish Powered By : XYZScripts.com