Home / ਭਾਰਤ / 40 ਜਵਾਨਾਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਇਹ ਅੱਤਵਾਦੀ

40 ਜਵਾਨਾਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਇਹ ਅੱਤਵਾਦੀ

ਪੁਲਵਾਮਾ ’ਚ  ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ ਵਿੱਚ 40 ਸੀਆਰਪੀਐੱਫ਼ ਜਵਾਨਾਂ ਦੀ ਮੌਤ ਦੇ ਜ਼ਿੰਮੇਵਾਰ ਵਹਿਸ਼ੀ ਦਰਿੰਦੇ ਜੈਸ਼–ਏ–ਮੁਹੰਮਦ ਨਾਲ ਸਬੰਧਤ ਅੱਤਵਾਦੀ ਆਦਿਲ ਅਹਿਮਦ ਦਾ ਇੱਕ ਵਿਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਇਆ ਹੈ।ਰਿਪੋਰਟ ਮੁਤਾਬਕ ਹਮਲੇ ਦੇ ਤੁਰੰਤ ਬਾਅਦ ਅੱਤਵਾਦੀ ਸਮੂਹ ਜੈਸ਼–ਏ–ਮੁਹੰਮਦ ਨੇ ਇੱਕ ਵਿਡੀਓ ਰਿਲੀਜ਼ ਕੀਤਾ ਹੈ। ਵਿਡੀਓ ਵਿੱਚ ਅੱਤਵਾਦੀ ਆਦਿਲ ਅਹਿਮਦ ਇਹ ਆਖਦਾ ਦਿਸ ਰਿਹਾ ਹੈ,‘ਜਦੋਂ ਇਹ ਵਿਡੀਓ ਵੇਖਿਆ ਜਾਵੇਗਾ, ਤਦ ਮੈਂ ਸੁਰਗਾਂ ਵਿੱਚ ਹੋਵਾਂਗਾ।’

ਇੱਥੇ ਵਰਨਣਯੋਗ ਹੈ ਕਿ ਅੱਤਵਾਦੀ ਆਦਿਲ ਅਹਿਮਦ ਉਰਫ਼ ਵਕਾਸ ਕਮਾਂਡੋ ਕਸ਼ਮੀਰ ਦੇ ਗੁੰਦੀਬਾਗ਼ ਕਾਕਪੁਰਾ ਦਾ ਰਹਿਣ ਵਾਲਾ ਸੀ। ਵਿਡੀਓ ’ਚ ਜੋ ਆਦਿਲ ਡਾਰ ਨੇ ਪੁਲਵਾਮਾ ਵਿੱਚ ਆਪਣੇ ਆਤਮਘਾਤੀ ਮਿਸ਼ਨ ਤੋਂ ਕੁਝ ਸਮਾਂ ਪਹਿਲਾਂ ਹੀ ਸ਼ੂਟ ਕੀਤਾ ਹੋਵੇਗਾ, ਵਿੱਚ ਉਹ ਕਹਿੰਦਾ ਦਿਸ ਰਿਹਾ ਹੈ ਕਿ ਕਸ਼ਮੀਰੀ ਮੁਸਲਮਾਨਾਂ ਉੱਤੇ ਤਸ਼ੱਦਦ ਢਾਹੇ ਜਾ ਰਹੇ ਹਨ। ਵਿਡੀਓ ਵਿੱਚ ਜੈਸ਼–ਏ–ਮੁਹੰਮਦ ਦੇ ਬੈਨਰ ਸਾਹਮਣੇ ਆਦਿਲ ਡਾਰ ਨੂੰ ਰਾਈਫ਼ਲਾਂ ਨਾਲ ਖਲੋਤਾ ਵੇਖਿਆ ਜਾ ਸਕਦਾ ਹੈ।

ਡਾਰ ਵਿਡੀਓ ਵਿੱਚ ਇਹ ਦਾਅਵਾ ਕਰ ਰਿਹਾ ਹੈ ਕਿ ਉਹ ਪਿਛਲੇ ਵਰ੍ਹੇ ਪਾਬੰਦੀਸ਼ੁਦਾ ਅੱਤਵਾਦੀ ਜੱਥੇਬੰਦੀ ਵਿੱਚ ਸ਼ਾਮਲ ਹੋਇਆ ਸੀ। ਇੱਕ ਸਾਲ ਪਿੱਛੋਂ ਉਸ ਨੂੰ ਇਹ ਵੱਡਾ ਹਮਲਾ ਕਰਨ ਦਾ ਕੰਮ ਸੌਂਪਿਆ ਗਿਆ ਸੀ। ਅੱਤਵਾਦੀ ਅੱਗੇ ਆਖਦਾ ਹੈ ਕਿ ਜਦੋਂ ਇਹ ਵਿਡੀਓ ਜਾਰੀ ਹੋਵੇਗਾ, ਤਾਂ ਉਹ ਸੁਰਗ ਵਿੱਚ ਹੋਵੇਗਾ। ਹਮਲੇ ਤੋਂ ਬਾਅਦ ਜੈਸ਼–ਏ–ਮੁਹੰਮਦ ਦੇ ਅੱਤਵਾਦੀ ਮੁਹੰਮਦ ਹਸਨ ਨੇ ਬਿਆਨ ਵਿੱਚ ਕਿਹਾ ਕਿ ਹਮਲੇ ਵਿੱਚ ਸੁਰੱਖਿਆ ਬਲਾਂ ਦੇ ਦਰਜਨਾਂ ਵਾਹਨ ਨਸ਼ਟ ਹੋਏ ਹਨ।

ਇਸ ਤਾਕਤਵਰ IED ਧਮਾਕੇ ਵਿੱਚ ਜੰਮੂ–ਸ੍ਰੀਨਗਰ ਰਾਜਮਾਰਗ ਉੱਤੇ ਸੀਆਰਪੀਐੱਫ਼ ਦੇ 78 ਵਾਹਨਾਂ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ ਸੀ। ਹਰੇਕ ਵਾਹਨ ਵਿੱਚ ਲਗਭਗ 40 ਤੋਂ 45 ਫ਼ੌਜੀ ਮੌਜੂਦ ਸਨ; ਜਿਨ੍ਹਾਂ ਵਿੱਚੋਂ ਹਾਲੇ ਕਈਆਂ ਦੀ ਹਾਲਤ ਗੰਭੀਰ ਹੈ ਤੇ ਉਨ੍ਹਾਂ ਦਾ ਸਥਾਨਕ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਹਮਲੇ ਵਿੱਚ 50 ਤੋਂ ਵੱਧ ਫ਼ੌਜੀ ਜ਼ਖ਼ਮੀ ਹੋਏ ਹਨ।

About Admin

Check Also

ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ,ਸਮਝੌਤਾ ਧਮਾਕੇ ’ਚ ਨਵਾਂ ਮੋੜ

ਸਮਝੌਤਾ ਧਮਾਕੇ ਬਾਰੇ ਸੁਣਵਾਈ ਭਾਵੇਂ ਅੱਜ ਅਦਾਲਤ ਨੇ 14 ਮਾਰਚ ਤਕ ਸੁਣਵਾਈ ਟਾਲ਼ ਦਿੱਤੀ ਹੈ …

WP Facebook Auto Publish Powered By : XYZScripts.com