Home / ਜਰਨਲ ਨੋਲਜ / ਜਾਣੋ ਆਪਣੇ ਪਾਟਨਰ ਨਾਲ ਤੁਸੀਂ ਕਿਵੇ ਰਿਹ ਸਕਦੇ ਹੋ ਖੁਸ਼

ਜਾਣੋ ਆਪਣੇ ਪਾਟਨਰ ਨਾਲ ਤੁਸੀਂ ਕਿਵੇ ਰਿਹ ਸਕਦੇ ਹੋ ਖੁਸ਼

ਵਿਆਹ ਦੇ ਬਾਅਦ ਪਤੀ-ਪਤਨੀ ਵਿੱਚ ਨਿੱਕੀਆਂ-ਮੋਟੀਆਂ ਗੱਲਾਂ ਤੋਂ ਲੈ ਕੇ ਨੋਕ-ਝੋਕ ਚਲਦੀ ਹੀ ਰਹਿੰਦੀ ਹੈ। ਕੁੱਝ ਲੋਕ ਤਾਂ ਇਸ ਨੂੰ ਹੱਸੀ ਮਜ਼ਾਕ ਸਮੱਝ ਕੇ ਜ਼ਿੰਦਗੀ ਨੂੰ ਖੁਸ਼ਨੁਮਾ ਤਰੀਕੇ ਨਾਲ ਗੁਜ਼ਾਰਦੇ ਹਨ ਪਰ ਕੁੱਝ ਪਾਟਨਰ ਅਜਿਹੇ ਵੀ ਹਨ, ਜੋ ਰਿਸ਼ਤੇ ਵਿੱਚ ਉਲਝ ਜਾਂਦੇ ਹਨ। ਤੁਹਾਡੇ ਵਿਆਹ ਵਿੱਚ ਜੇ ਕਿਸੇ ਵੀ ਤਰ੍ਹਾਂ ਦੇ ਉਤਾਰ-ਚੜਾਅ ਆਉਂਦੇ ਹਨ ਤਾਂ ਕੁੱਝ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਉਤਾਰ ਲਓ। ਇਸ ਨਾਲ ਤੁਹਾਡਾ ਪਰਿਵਾਰ ਅਤੇ ਪਾਟਨਰ ਦੇ ਨਾਲ ਤੁਹਾਡੇ ਰਿਸ਼ਤਾ ਦਿਨੋਂ-ਦਿਨ ਮਜ਼ਬੂਤ ਹੋ ਜਾਵੇਗਾ।

ਬਹੁਤ ਸਾਰੇ ਜੋੜੇ ਆਪਣੇ ਜੀਵਨ ਦੇ ਮੱਧ ਕਾਲ ਨੂੰ ਪਾਰ ਕਰਦੇ ਹੀ ਰੋਮਾਂਸ ਕਰਨਾ ਛੱਡ ਦਿੰਦੇ ਹਨ। ਨਤੀਜੇ ਵਜੋਂ ਉਨ੍ਹਾਂ ਦੇ ਰਿਸ਼ਤੇ ‘ਚ ਕੁੱੜਤਣ ਆ ਜਾਂਦੀ ਹੈ। ਸਭ ਤੋਂ ਪਹਿਲਾਂ ਇਸ ਕੁੱੜਤਣ ਆਉਣ ਦੇ ਕਾਰਨ ਜਾਨਣਾ ਜ਼ਰੂਰੀ ਹੈ।

ਆਪਸੀ ਪਿਆਰ ਨਾਲ ਹੀ ਵਿਆਹੁਤਾ ਜਿੰਦਗੀ ‘ਚ ਖੁਸ਼ੀ ਬਣੀ ਰਹਿੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਪਤੀ-ਪਤਨੀ ਦੋਵੇਂ ਆਪਣੀ ਜ਼ਿੰਮੇਵਾਰੀ ਸਮਝਣ। ਜੇ ਪਤੀ-ਪਤਨੀ ਦੋਹਾਂ ‘ਚੋਂ ਕੋਈ ਇਕ ਵੀ ਰੋਮਾਂਸ ‘ਚ ਦਿਲਚਸਪੀ ਨਹੀਂ ਲੈਂਦਾ ਤਾਂ ਇਸ ਕਾਰਨ ਵੀ ਉਨ੍ਹਾਂ ਦਾ ਰਿਸ਼ਤਾ ਟੁੱਟ ਸਕਦਾ ਹੈ।

ਜੇ ਪਤੀ-ਪਤਨੀ ਛੋਟੀਆਂ-ਛੋਟੀਆਂ ਗੱਲਾਂ ‘ਤੇ ਉਲਝਣ ਲੱਗ ਪੈਣ, ਇਕ-ਦੂਜੇ ਦਾ ਸਾਹਮਣਾ ਕਰਨ ਤੋਂ ਡਰਨ, ਇਕ ਘਰ ‘ਚ ਰਹਿੰਦੇ ਹੋਏ ਵੀ ਇਕ-ਦੂਜੇ ਨੂੰ ਨਜ਼ਰ-ਅੰਦਾਜ਼ ਕਰਨ ਤਾਂ ਵੀ ਉਨ੍ਹਾਂ ਦਾ ਰਿਸ਼ਤਾ ਇਕ ਨਾਜ਼ੁਕ ਮੋੜ ‘ਤੇ ਹੈ।

ਪਿਆਰ ਨਾਲ ਸੰਭਾਲੋ ਰਿਸ਼ਤਾ — ਇਸ ਗੱਲ ਨੂੰ ਆਪਣੀ ਜ਼ਿੰਦਗੀ ਵਿੱਚ ਢਾਲ ਲਓ ਕਿ ਜਿੱਥੇ ਪਿਆਰ ਹੁੰਦਾ ਹੈ ਉੱਥੇ ਤਕਰਾਰ ਹੋਣੀ ਵੀ ਜ਼ਰੂਰੀ ਹੈ ਪਰ ਤੁਸੀਂ ਆਉਣ ਵਾਲੀਆਂ ਮੁਸ਼ਕਲਾਂ ਨੂੰ ਪਿਆਰ ਅਤੇ ਸਮਝਦਾਰੀ ਨਾਲ ਸੰਭਾਲ ਸਕਦੇ ਹੋ। ਲੜਾਈ ਨੂੰ ਹੱਸੀ ਖੁਸ਼ੀ ਨਾਲ ਹਲ ਕਰ ਸਕਦੇ ਹੋ।

ਨਿਰਾਸ਼ਾ ਦਾ ਕਰੋ ਸਾਹਮਣਾ — ਤੁਹਾਡਾ ਵਿਆਹ ਹੋ ਗਿਆ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਕੋਲ ਹਰ ਮੁਸ਼ਕਿਲ ਦਾ ਹਲ ਹੋਵੇ। ਕੋਈ ਪ੍ਰੇਸ਼ਾਨੀ ਆ ਜਾਵੇ ਤਾਂ ਨਿਰਾਸ਼ ਹੋ ਕੇ ਬੈਠਣ ਦੀ ਬਜਾਏ ਪਾਟਨਰ ਨਾਲ ਅੱਗੇ ਵਧੋ। ਨਿਰਾਸ਼ ਹੋਣ ਦੀ ਬਜਾਏ ਇਕ-ਦੂਜੇ ਦਾ ਸਾਥ ਦਿਓ।

ਇਕ ਦੂਜੇ ਦਾ ਹੱਥ ਬਟਾਓ — ਪਤੀ-ਪਤਨੀ ਦੋਵੇਂ ਹੀ ਜ਼ਿੰਮੇਦਾਰੀਆਂ ਨੂੰ ਸਮੱਝੋ। ਇਕ ਕੰਮ ‘ਤੇ ਹੈ ਤਾਂ ਦੂਜਾ ਘਰ ਸੰਭਾਲ ਸਕਦਾ ਹੈ। ਇਸ ਗੱਲ ਦੀ ਸੋਚ ਦਿਮਾਗ ਤੋਂ ਕੱਢ ਦਿਓ ਕਿ ਤੁਸੀਂ ਲੜਕੇ ਹੋ। ਪਤਨੀ ਨੂੰ ਵੀ ਪਤੀ ਦੀ ਹਰ ਮੁਸ਼ਕਿਲ ਵਿਚ ਸਾਥ ਦੇਣਾ ਚਾਹੀਦਾ ਹੈ।

 

About Admin

Check Also

ਮੁਨੱਕਾ ਕਰਦਾ ਹੈ ਖੂਨ ਦੀ ਕਮੀ ਨੂੰ ਦੂਰ

ਮੁਨੱਕਾ ਸਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮੁਨੱਕੇ ‘ਚ ਆਇਰਨ ਅਤੇ ਵਿਟਾਮਿਨ-ਬੀ ਭਰਪੂਰ ਮਾਤਾਰਾ’ਚ …

WP Facebook Auto Publish Powered By : XYZScripts.com