Saturday , May 18 2024
Home / ਗੈਜੇਟਜ਼ / ਟੈਕਨੋਲੋਜੀ / ਇਕ ਐਪ ਕਾਰਨ 4 ਮਿਲੀਅਨ ਯੂਜ਼ਰਸ ਦਾ ਡਾਟਾ ਹੋਇਆ ਲੀਕ

ਇਕ ਐਪ ਕਾਰਨ 4 ਮਿਲੀਅਨ ਯੂਜ਼ਰਸ ਦਾ ਡਾਟਾ ਹੋਇਆ ਲੀਕ

ਫੇਸਬੁੱਕ ਦੀ ਵਰਤੋਂ ਕਰਨ ਵਾਲੇ ਲਗਭਗ 4 ਮਿਲੀਅਨ ਲੋਕਾਂ ਦੇ ਪਰਸਨਲ ਡਾਟਾ ਦੀ ਗਲਤ ਤਰੀਕੇ ਨਾਲ ਵਰਤੋਂ ਕੀਤੀ ਗਈ ਹੈ। ਇਹ ਕੰਮ ਇਕ ਥਰਡ ਪਾਰਟੀ ਐਪ ‘ਮਾਈ ਪ੍ਰਸਨੈਲਿਟੀ’ ਵੱਲੋਂ ਕੀਤੀ ਗਈ ਹੈ। ਇਸ ਗੱਲ ਦਾ ਖੁਲਾਸਾ ਖੁਦ ਫੇਸਬੁੱਕ ਨੇ ਕੀਤਾ ਹੈ।

ਫੇਸਬੁੱਕ ‘ਚ ਪ੍ਰੋਡਕਟ ਪਾਰਟਨਰਸ਼ਿਪ ਦੇ ਵਾਈਸ ਪ੍ਰੈਜ਼ੀਡੈਂਟ ਈਮੇ ਆਰਚੀਬਾਂਗ ਨੇ ਇਕ ਬਲਾਗ ਪੋਸਟ ‘ਚ ਲਿਖਿਆ ਕਿ ਕੰਪਨੀ ਨੇ ਇਸ ਐਪ ਨੂੰ ਬੈਨ ਕਰ ਦਿੱਤਾ ਹੈ ਜੋ 2012 ਤੋਂ ਐਕਟਿਵ ਸੀ। ਇਹ ਸਾਫ਼ ਹੈ ਕਿ ਉਨ੍ਹਾਂ ਨੇ ਬਿਨਾਂ ਕਿਸੇ ਸੁਰੱਖਿਆ ਦੇ ਲੋਕਾਂ ਦੀ ਜਾਣਕਾਰੀ ਖੋਜੀਆਂ ਅਤੇ ਕੰਪਨੀਆਂ ਨਾਲ ਸਾਂਝੀ ਕੀਤੀ ਹੈ।

ਕੰਪਨੀ ਨੇ ਅੱਗੇ ਕਿਹਾ ਕਿ ਉਨ੍ਹਾਂ ਕੋਲ ਅਜੇ ਇਸ ਗੱਲ ਦਾ ਸਬੂਤ ਨਹੀਂ ਹੈ ਕਿ ‘ਮਾਈ ਪ੍ਰਸਨੈਲਿਟੀ’ ਨੇ ਯੂਜ਼ਰਸ ਦੇ ਫਰੈਂਡਸ ਦੀ ਜਾਣਕਾਰੀ ਵੀ ਐਕਸੈੱਸ ਕੀਤੀ ਹੈ ਜਾਂ ਨਹੀਂ। ਅਸੀਂ ਇਨ੍ਹਾਂ ਯੂਜ਼ਰਸ ਦੇ ਫੇਸਬੁੱਕ ਫਰੈਂਡਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੇ ਹਾਂ। ਜੇਕਰ ਅਜਿਹਾ ਕੁਝ ਪਤਾ ਲੱਗਦਾ ਹੈ ਤਾਂ ਅਸੀਂ ਤੁਰੰਤ ਉਨ੍ਹਾਂ ਨੂੰ ਸੂਚਨਾ ਦੇਵਾਂਗੇ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

Truecaller ਦੇ ਇਸ ਨਵੇਂ ਫੀਚਰ ਨਾਲ ਕਰ ਸਕੋਗੇ ਕਾਲ ਰਿਕਾਰਡ

Truecaller ਐਪ ਦਾ ਇਸਤੇਮਾਲ ਆਮਤੌਰ ਤੇ ਅਸੀਂ ਕਿਸੇ ਅਣਜਾਣ ਨੰਬਰ ਦਾ ਪਤਾ ਲਗਾਉਣ ਲਈ ਹੀ …

WP Facebook Auto Publish Powered By : XYZScripts.com