Home / ਭਾਰਤ / ਸਿਖਿਆ / ਸਿੱਖਿਆ ਮੰਤਰੀ ਦਾ ਸਖਤ ਕਦਮ, ਸਰਕਾਰੀ ਅਧਿਆਪਕਾਂ ਦਾ ਡਰੈੱਸ ਕੋਡ ਲਾਗੂ ਕਰਨ ਵਾਲੇ ਅਧਿਕਾਰੀ ਸਸਪੈਂਡ

ਸਿੱਖਿਆ ਮੰਤਰੀ ਦਾ ਸਖਤ ਕਦਮ, ਸਰਕਾਰੀ ਅਧਿਆਪਕਾਂ ਦਾ ਡਰੈੱਸ ਕੋਡ ਲਾਗੂ ਕਰਨ ਵਾਲੇ ਅਧਿਕਾਰੀ ਸਸਪੈਂਡ

Punjab Education minister dress code teacher

ਚੰਡੀਗੜ੍ਹ : ਸਰਕਾਰੀ ਸਕੂਲਾਂ ਵਿਚ ਮਹਿਲਾ ਅਧਿਆਪਕਾਂ ਦੇ ਡਰੈੱਸ ਕੋਡ ਲਾਗੂ ਕਰਨ ਅਤੇ ਜੀਨ-ਟੌਪ ਦੀ ਪਾਬੰਦੀ ਦੀਆਂ ਖਬਰਾਂ ਤੋਂ ਬਾਅਦ ਪੰਜਾਬ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਸਖਤ ਫੈਸਲਾ ਲੈਂਦੇ ਹੋਏ ਦੋ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਡਰੈੱਸ ਕੋਡ ਸੰਬੰਧੀ ਖਬਰਾਂ ਮੀਡੀਆ ਵਿਚ ਆਉਣ ਤੋਂ ਬਾਅਦ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਕਾਰਵਾਈ ਕਰਦੇ ਹੋਏ ਵਿਭਾਗ ਦੇ ਡਿਪਟੀ ਡਾਇਰੈਕਟਰ ਅਮਰੀਸ਼ ਸ਼ੁਕਲਾ ਅਤੇ ਸਹਾਇਕ ਡਾਇਰੈਕਟਰ ਅਮਰਬੀਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ।

ਇਹ ਉਹ ਅਧਿਕਾਰੀ ਹਨ ਜਿਨ੍ਹਾਂ ਵਲੋਂ ਡਰੈੱਸ ਕੋਡ ਵਾਲਾ ਫਰਮਾਨ ਜਾਰੀ ਕੀਤਾ ਗਿਆ ਸੀ। ਸਿੱਖਿਆ ਮੰਤਰੀ ਨੇ ਇਸ ਨੂੰ ਪੱਛੜੀ ਮਾਨਸਿਕਤਾ ਦਾ ਫੈਸਲਾ ਦੱਸਦੇ ਹੋਏ ਰੱਦ ਕਰ ਦਿਤਾ ਹੈ। ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਕੁੜੀਆਂ ਨੂੰ ਅੱਗੇ ਵਧਾਉਣਾ ਜ਼ਰੂਰੀ ਹੈ ਪਰ ਸਾਰਿਆਂ ਨੂੰ ਲੜਕੀਆਂ ਦੇ ਕੱਪੜਿਆਂ ਸੰਬੰਧੀ ਆਪਣੀ ਮਾਨਸਕਿਤਾ ਬਦਲਣ ਦੀ ਲੋੜ ਹੈ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com