Home / ਲਾਈਫਸਟਾਈਲ / ਜਾਣੋ ਕਿੰਨੀ ਮਾਤਰਾ ‘ਚ ਪੀਣਾ ਚਾਹੀਦਾ ਹੈ ਪਾਣੀ, ਫਿੱਟ ਰਹਿਣ ਲਈ

ਜਾਣੋ ਕਿੰਨੀ ਮਾਤਰਾ ‘ਚ ਪੀਣਾ ਚਾਹੀਦਾ ਹੈ ਪਾਣੀ, ਫਿੱਟ ਰਹਿਣ ਲਈ

ਘੱਟ ਪਾਣੀ ਪੀਣ ਨਾਲ ਸਰੀਰ ‘ਚ ਡੀਹਾਈਡਰੇਸ਼ਨ ਦੀ ਸਮੱਸਿਆ ਹੋ ਜਾਂਦੀ ਹੈ । ਪਾਣੀ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ ਗੱਲ ਨੂੰ ਸਾਰੇ ਜਾਣਦੇ ਹਨ। ਦਿਨਭਰ ‘ਚ ਘੱਟ ਤੋਂ ਘੱਟ 8 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਪਰ ਸਿਰਫ ਪਾਣੀ ਪੀ ਲੈਣ ਨਾਲ ਪੂਰੀ ਤਰ੍ਹਾਂ ਫਾਇਦਾ ਨਹੀਂ ਮਿਲਦਾ ਹੈ। ਜੇਕਰ ਤੁਹਾਨੂੰ ਪਾਣੀ ਪੀਣ ਨਾਲ ਜੁੜੀਆਂ ਗੱਲਾਂ ਧਿਆਨ ਰੱਖੋ ਤਾਂ ਪਾਣੀ ਨਾਲ ਹੋਣ ਵਾਲੇ ਸਾਰੇ ਫਾਇਦਾਂ ਦਾ ਪੂਰਾ ਮੁਨਾਫ਼ਾ ਲੈ ਸਕਦੇ ਹੋ।

Drinking water benefits

ਪਾਣੀ ਪੂਰੇ ਦਿਨ ‘ਚ ਕਈ ਵਾਰ ਪੀਣਾ ਚਾਹੀਦਾ ਹੈ ਅਤੇ ਘੱਟ ਤੋਂ ਘੱਟ ਅੱਠ ਗਲਾਸ ਪਾਣੀ ਹਰ ਕਿਸੇ ਉਮਰ ਦੇ ਵਿਅਕਤੀ ਨੂੰ ਪੀਣਾ ਚਾਹੀਦਾ ਹੈ। ਇਸ ਨਾਲ ਇੱਕ ਗੱਲ ਹੋਰ ਦੱਸ ਦੇਈਏ ਕਿ ਇੱਕ ਵਾਰ ਵਿੱਚ ਇਕੱਠੇ ਇੱਕ ਗਲਾਸ ਪਾਣੀ ਨਾ ਪਿਓ। ਦਿਨ ਭਰ ਵਿੱਚ ਘੱਟ ਤੋਂ ਘੱਟ ਅੱਠ ਗਲਾਸ ਪਾਣੀ ਪੀਓ ਪਰ ਗਲਾਸ ਭਰਕੇ ਇੱਕ ਹੀ ਵਾਰ ਵਿੱਚ ਨਾ ਪੀਓ ।

ਥੋੜ੍ਹਾ-ਥੋੜ੍ਹਾ ਪਾਣੀ ਦਾ ਹੀ ਸੇਵਨ ਕਰੋ। ਆਯੁਰਵੇਦ ਵਿੱਚ ਦੱਸਿਆ ਗਿਆ ਹੈ ਕਿ ਪਾਣੀ ਕਦੇ ਵੀ ਖੜੇ ਹੋਕੇ ਨਾ ਪੀਓ। ਹਮੇਸ਼ਾ ਪਾਣੀ ਪੀਂਦੇ ਸਮੇਂ ਬੈਠ ਜਾਓ। ਬੈਠਦੇ ਸਮੇਂ ਮਾਂਸਪੇਸ਼ੀਆਂ ਅਤੇ ਨਰਵਸ ਸਿਸਟਮ ਆਰਾਮ ਦੀ ਮੁਦਰਾ ‘ਚ ਹੁੰਦੇ ਹਨ ਅਜਿਹੇ ਵਿੱਚ ਪਾਣੀ ਪੀਣ ਨਾਲ ਇਹ ਆਸਾਨੀ ਹਜ਼ਮ ਹੋ ਜਾਂਦਾ ਹੈ।

ਪਾਣੀ ਹਮੇਸ਼ਾ ਨਾਰਮਲ ਟੈਪਰੇਚਰ ਵਾਲਾ ਹੀ ਪਿਓ। ਜ਼ਿਆਦਾ ਠੰਡਾ ਪਾਣੀ ਨੁਕਸਾਨ ਕਰਦਾ ਹੈ। ਇੱਕੋ ਜਿਹੇ ਤਾਪਮਾਨ ਵਾਲਾ ਪਾਣੀ ਹੀ ਪੀਓ । ਇਹ ਪਾਚਣ ਲਈ ਬਿਹਤਰ ਹੁੰਦਾ ਹੈ। ਆਯੁਰਵੇਦ ਦੀਆਂ ਮੰਨੀਏ ਤਾਂ ਪਾਣੀ ਉਦੋਂ ਪਾਣੀ ਚਾਹੀਦਾ ਹੈ ਜਦੋਂ ਪਿਆਸ ਲੱਗੇ, ਬਿਨ੍ਹਾਂ ਪਿਆਸ ਦੇ ਪਾਣੀ ਪੀਓ ਵੀ ਤਾਂ ਥੋੜ੍ਹਾ ਜਿਹਾ ਹੀ ਪੀਓ। ਹਮੇਸ਼ਾ ਪਿਆਸ ਲੱਗਣ ‘ਤੇ ਹੀ ਪੀਓ। ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਪਾਣੀ ਨਾ ਪੀਓ।

About Admin

Check Also

ਮੁਨੱਕਾ ਕਰਦਾ ਹੈ ਖੂਨ ਦੀ ਕਮੀ ਨੂੰ ਦੂਰ

ਮੁਨੱਕਾ ਸਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮੁਨੱਕੇ ‘ਚ ਆਇਰਨ ਅਤੇ ਵਿਟਾਮਿਨ-ਬੀ ਭਰਪੂਰ ਮਾਤਾਰਾ’ਚ …

WP Facebook Auto Publish Powered By : XYZScripts.com