Home / ਸਿਹਤ / ਇਹ ਸਬਜ਼ੀਆਂ ਵਧਾਉਂਦੀਆਂ ਹਨ ਸ਼ੂਗਰ ਲੈਵਲ …

ਇਹ ਸਬਜ਼ੀਆਂ ਵਧਾਉਂਦੀਆਂ ਹਨ ਸ਼ੂਗਰ ਲੈਵਲ …

ਡਾਇਬੀਟੀਜ਼ ਇੱਕ ਇਸ ਤਰ੍ਹਾਂ ਦੀ ਬਿਮਾਰੀ ਹੈ। ਜੋ ਕਿ ਚੁਪਚਾਪ ਹਮਲਾ ਕਰ ਦਿੰਦੀ ਹੈ। ਇਸ ਬਿਮਾਰੀ ‘ਚ ਸ਼ੂਗਰ ਨੂੰ ਕੰਟਰੋਲ ਕਰਨਾ ਬਹੁਤ ਜਰੂਰੀ ਹੈ। ਇਸ ਲਈ ਆਪਣੇ ਖਾਣ ਪੀਣ ਦਾ ਖਾਸ ਧਿਆਨ ਰੱਖੋ।  ਅੱਜ ਅਸੀਂ ਤੁਹਾਨੂੰ ਦੱਸਦੇ ਹੈ ਕਿ ਇਸ ਬਿਮਾਰੀ ਤੋਂ ਬਚਨ ਲਈ ਸਾਨੂੰ ਕਿਹੜੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਯਾਦ ਰੱਖੋ ਡਾਇਬੀਟੀਜ਼ ਤੋਂ ਬਚਨ ਲਈ ਡਾਇਟ ਨੂੰ ਕੰਟਰੋਲ ਕਰਨਾ ਬਹੁਤ ਜਰੂਰੀ ਹੈ। ਕਿਉਕਿ ਡਾਇਟ ਤੋਂ ਹੀ ਸ਼ੂਗਰ ਲੈਵਲ ਘੱਟ ਤੇ ਵੱਧ ਸਕਦਾ ਹੈ।

ਡਾਇਬੀਟੀਜ਼

  • ਡਾਈਬੀਟੀਜ਼ ਇਕ ਆਟੋਇਮੀਨ ਰੋਗ ਹੈ, ਜੋ ਭਾਰ ਵਧਣ ਜਾਂ ਘਟਾਉਣ ਨਾਲ ਸਬੰਧਤ ਹੈ।
  • ਡਾਇਬਟੀਜ਼ ਇਕ ਅਜਿਹੀ ਹਾਲਤ ਹੈ ਜਿਸ ‘ਚ ਬਲੱਡ ਗੁਲੂਕੋਜ਼ ਦੇ ਪੱਧਰ ਵਿਚ ਬਹੁਤ ਵਾਧਾ ਹੁੰਦਾ ਹੈ।

* ਬਲੱਡ ਸ਼ੂਗਰ ਦੀ ਇੱਕ ਸਾਮਾਨ ਮਾਤਰਾ

ਬਲੱਡ ਸ਼ੂਗਰ ਦਾ ਚੈਕਅਪ ਹਮੇਸ਼ਾ ਖਾਲੀ ਪੇਟ ਕਰਵਾਉਣਾ ਚਾਹੀਦਾ। ਇਸ ਲਈ ਤੁਹਾਨੂੰ 8 ਤੋਂ 10 ਘੰਟੇ ਭੁੱਖੇ ਰਹਿਣਾ ਚਾਹੀਦਾ। ਉੱਥੇ ਬਲੱਡ ਸ਼ੂਗਰ ਦੀ ਇਕ ਸਾਮਾਨ ਮਾਤਰਾ 70 ਤੋਂ 110 ਮਿਲੀਗ੍ਰਾਮ ਤੇ ਭੋਜਨ ਕਰਨ ਤੋਂ ਬਾਅਦ 140 ਤੋਂ 160 ਮਿਲੀਗ੍ਰਾਮ ਹੋਣੀ ਚਾਹੀਦੀ ਹੈ।

* ਡਾਇਬਟੀਜ਼ ਵਾਲੇ ਮਰੀਜ਼ ਨਾ ਖਾਣ ਇਹ ਸਬਜ਼ੀਆਂ

  • ਚੁਕੰਦਰ ਚੁਕੰਦਰ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਡਾਇਬਿਟੀਜ਼ ਵਾਲੇ ਮਰੀਜ਼ਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ‘ਚ ਮਿਠਾਸ ਜਿਆਦਾ ਹੁੰਦੀ ਹੈ। ਜੋ ਕਿ ਸ਼ੂਗਰ ਵਧਾਉਣ ‘ਚ ਮਦਦ ਕਰਦਾ ਹੈ।
  • ਆਲੂ, ਸ਼ਕਰਕੰਦੀ ਤੇ ਕੱਦੂ ਡਾਇਬਿਟੀਜ਼ ਵਾਲੇ ਮਰੀਜ਼ਾਂ ਨੂੰ ਇਹਨਾਂ ਸਬਜ਼ੀਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਕਿ ਇਹਨਾਂ ‘ਚ ਮਿਠਾਸ ਦੀ ਜਿਆਦਾ ਮਾਤਰਾ ਪਾਈ ਜਾਂਦੀ ਹੈ। ਪਕਿਆ ਹੋਇਆ ਕੱਦੂ ਤਾਂ ਬਿਲਕੁਲ ਨੀ ਖਾਣਾ ਚਾਹੀਦਾ। ਹਰੇ ਕੱਦੂ ਦਾ ਸੇਵਨ ਸਿਹਤ ਲਈ ਠੀਕ ਹੈ।
  • ਟਮਾਟਰ , ਅਰਬੀਟਮਾਟਰ ‘ਚ ਸਾਈਟਟ੍ਰਿਕ ਐਸਿਡ  ਤੇ ਸ਼ੂਗਰ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ। ਇਸ ਦੇ ਨਾਲ ਡਾਇਬਿਟੀਜ਼ ਵਾਲੇ ਮਰੀਜ਼ਾਂ ਦੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਅਰਬੀ ‘ਚ ਸਟਾਰਚ ਜਿਆਦਾ ਮਾਤਰਾ ‘ਚ ਹੁੰਦੇ ਹਨ । ਇਸ ‘ਚ ਮਿੱਠਾ ਵੀ ਪਾਇਆ ਜਾਂਦਾ ਹੈ।
  • ਡਾਇਬਿਟੀਜ਼ ਵਾਲੇ ਮਰੀਜ਼ ਲੈਣ ਪ੍ਰੋਟੀਨ ਡਾਈਟ  ਡਾਇਬਿਟੀਜ਼ ਵਾਲੇ ਮਰੀਜ਼ਾਂ’ਚ  ‘ਮੈਟਾਬੋਲਿਜ਼ਮ’ ਨੂੰ ਕਾਰਬੋਹਾਈਡਰੇਟ ਕਰਨ ਦੀ ਸਮਰੱਥਾ ਘਟਦੀ ਹੈ। ਇਸ ਕਰਕੇ ਉਹਨਾਂ ਨੂੰ ਬਲੱਡ ਸ਼ੂਗਰ ਹੁੰਦਾ ਹੈ। ਇਸ ਲਈ ਉਹਨਾਂ ਨੂੰ ਕਾਰਬੋਹਾਈਡਰੇਟ ਦੀ ਜਗ੍ਹਾ ਤੇ ਜਿਆਦਾ ਪ੍ਰੋਟੀਨ ਲੈਣ ਲਈ ਕਿਹਾ ਜਾਂਦਾ ਹੈ। ਪ੍ਰੋਟੀਨ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ ਤੇ ਇਸ ਨਾਲ ਪੇਟ ਭਰਿਆ ਰਹਿੰਦਾ ਹੈ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com