Home / ਭਾਰਤ / ਮੌਤ ਦੀ ਵਜ੍ਹਾ ਬਣਿਆ ਸਹੇਲੀ ਦੀ ਬੋਤਲ ‘ਚੋ ਪਾਣੀ ਪੀਣਾ

ਮੌਤ ਦੀ ਵਜ੍ਹਾ ਬਣਿਆ ਸਹੇਲੀ ਦੀ ਬੋਤਲ ‘ਚੋ ਪਾਣੀ ਪੀਣਾ

ਬੱਚਾ ਜਾਂ ਵੱਡਾ ਹੋਵੇ ਕੋਲਡ ਡਰਿੰਕ ਸਬ ਦੀ ਪਸੰਦੀਦਾ ਹੁੰਦੀ ਹੈ ਅਤੇ ਉਸਦੀਆਂ ਖਾਲੀ ਬੋਤਲਾਂ ਆਮ ਹੀ ਘਰ ‘ਚ ਪਈਆਂ ਹੁੰਦੀਆਂ ਹਨ ਜਿਨ੍ਹਾਂ ‘ਚ ਕਦੇ ਅਸੀਂ ਪਾਣੀ ਪਾ ਕੇ ਵਰਤੇਦੇ ਹਾਂ ਤੇ ਕਦੇ ਕੋਈ ਹੋਰ ਚੀਜ਼ ਪਾਕੇ ਰੱਖ ਦੇਂਦੇ ਹਾਂ। ਪਰ ਦਿੱਲੀ ‘ਚ ਕੁੱਝ ਅਜਿਹਾ ਵਾਪਰਿਆ ਜਿਸ ਨੇ ਮਾਪਿਆਂ ਲਈ ਚਿੰਤਾ ਦਾ ਵਿਸ਼ਾ ਖੜ੍ਹਾ ਕਰ ਦਿੱਤਾ ਹੈ। ਦਿੱਲੀ ਦੇ ਹਰਸ਼ ਵਿਹਾਰ ‘ਚ ਇਕ ਪ੍ਰਾਈਵੇਟ ਸਕੂਲ ਦੀ 5ਵੀਂ ਕਲਾਸ ਦੀ ਕਥਿਤ ਤੌਰ ‘ਤੇ ਕੋਲਡ ਡਰਿੰਕ ਸਮਝਕੇ ਟਾਇਲਟ ਐਸਿਡ ਹੀ ਪੀ ਲਿਆ । ਦਰਅਸਲ ਜਦੋਂ ਜਦੋ ਵਿਦਿਆਰਥਣਾਂ ਖਾਣਾ ਖਾ ਰਹੀਆਂ ਸਨ ਤਾਂ ਇੱਕ ਦੂਜੀ ਵਿਦਿਆਰਥਣ ਨੇ ਉਸਦੀ ਕੋਲਡ ਡਰਿੰਕ ਵਾਲੀ ਬੋਤਲ ਜਿਸ ‘ਚ ਉਸਨੂੰ ਲਗਿਆ ਕਿ ਪਾਣੀ ਹੈ ਉਹ ਪੀ ਲਿਆ ਅਤੇ ਅਸਲ ‘ਚ ਉਹ ਗਰੀਨ ਸਾਫਟ ਡਰਿੰਕ ਪਲਾਸਟਿਕ ਦੀ ਬੋਤਲ ‘ਚ ਟਾਇਲਟ ਸਾਫ ਕਰਨ ਵਾਲਾ ਐਸਿਡ ਸੀ ।

ਪੁਲਿਸ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਦੇ ਖਾਣੇ ਦੇ ਸਮੇਂ ਦੌਰਾਨ ਵਾਪਰੀ ਜਦੋਂ ਦੋ ਲੜਕੀਆਂ ਕਲਾਸਰੂਮ ‘ਚ ਇਕੱਠੇ ਖਾਣਾ ਖਾ ਰਹੀਆਂ ਸਨ। ਡਿਪਟੀ ਕਮਿਸ਼ਨਰ ਆਫ ਪੁਲਿਸ ਅਤੁਲ ਕੁਮਾਰ ਠਾਕੁਰ ਨੇ ਕਿਹਾ ਕਿ ਭਾਰਤੀ ਦੰਡਾਵਲੀ ਦੀ ਧਾਰਾ 304-ਏ ਤਹਿਤ ਲਾਪਰਵਾਹੀ ਨਾਲ ਮੌਤ ਦਾ ਮਾਮਲਾ ਹਰਸ਼ ਵਿਹਾਰ ਥਾਣੇ ਵਿਚ ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਕੀਤਾ ਗਿਆ ਸੀ

ਮਾਮਲੇ ਦੀ ਜਾਂਚ ਜਾਰੀ ਹੈ । ਐਸਿਡ ਦੀ ਪ੍ਰਕਿਰਿਆ ਦਾ ਪਤਾ ਲਗਾਉਣ ਲਈ ਪਲਾਸਟਿਕ ਦੀ ਬੋਤਲ ਨਾਲ ਫੋਰੈਂਸਿਕ ਲੈਬਾਰਟਰੀ ਭੇਜਿਆ ਗਿਆ ਹੈ। ਇਸ ਲਾਪਰਵਾਹੀ ਦਾ ਸ਼ਿਕਾਰ ਹੋਣ ਵਾਲੀ ਸੰਜਨਾ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ‘ਚ ਰਹਿਣ ਵਾਲੀ ਹੈ ਅਤੇ ਹਰਸ਼ ਵਿਹਾਰ ਵਿਚ ਆਪਣੇ ਮਾਤਾ-ਪਿਤਾ ਅਤੇ ਭਰਾ ਨਾਲ ਰਹਿੰਦੀ ਸੀ। ਲੜਕੀ ਦੀਪ ਭਾਰਤੀ ਪਬਲਿਕ ਸਕੂਲ ਸੀ ‘ਚ ਪੜ੍ਹਦੀ ਸੀ । ਜਦੋਂ ਸੰਜਨਾ ਨੂੰ ਪਿਆਸ ਲਗਨ ‘ਤੇ ਉਸ ਬੋਤਲ ‘ਚੋਂ ਪਾਣੀ ਪੀ ਲਿਆ ਤਾਂ ਅਚਾਨਕ ਜਲਨ ਹੋਣ ਕਾਰਨ ਉਹ ਚੀਕਾਂ ਮਾਰਨ ਲਗੀ , ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ।  ਸਕੂਲ ਪ੍ਰਸ਼ਾਸਨ ਨੇ ਸੰਜਨਾ ਦੇ ਮਾਪਿਆਂ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਨੂੰ ਗੁਰੂ ਤੇਗ ਬਹਾਦੁਰ ਹਸਪਤਾਲ ਲਿਜਾਇਆ ਗਿਆ।

ਅਫਸਰ ਅਨੁਸਾਰ, ਜਦੋਂ ਵਿਦਿਆਰਥੀ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕੀਤੀ ਅਤੇ ਇਹ ਪਤਾ ਲਗਿਆ ਕਿ ਉਹ ਸਕੂਲ ‘ਚ ਗਲਤ ਬੋਤਲ ਲੈ ਗਈ ਸੀ । ਲੜਕੀ ਦੀ ਮਾਂ ਨੇ ਦੱਸਿਆ ਕਿ ਉਸਨੇ ਇਕੋ ਬੋਤਲ ਵਿਚ ਟੌਇਲਟ ਸਫਾਈ ਕਰਨ ਵਾਲੀ ਐਸਿਡ ਨੂੰ ਰੱਖਿਆ ਸੀ ਅਤੇ ਇਸ ਨੂੰ ਕਮਰੇ ‘ਚ ਰੱਖਿਆ ਸੀ। ਕੁੜੀ ਨੇ ਆਪਣੀ ਪਾਣੀ ਦੀ ਬੋਤਲ ਦੀ ਥਾਂ ਉਹ ਗਲਤੀ ਨਾਲ ਲੈ ਗਈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੇ ਸਕੂਲ ਪ੍ਰਸ਼ਾਸਨ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਪੁਲਿਸ ਨੂੰ ਇਸ ਘਟਨਾ ਬਾਰੇ ਤੁਰੰਤ ਸੂਚਨਾ ਕਿਉਂ ਨਹੀਂ ਦਿੱਤੀ ਗਈ।

About Admin

Check Also

ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ,ਸਮਝੌਤਾ ਧਮਾਕੇ ’ਚ ਨਵਾਂ ਮੋੜ

ਸਮਝੌਤਾ ਧਮਾਕੇ ਬਾਰੇ ਸੁਣਵਾਈ ਭਾਵੇਂ ਅੱਜ ਅਦਾਲਤ ਨੇ 14 ਮਾਰਚ ਤਕ ਸੁਣਵਾਈ ਟਾਲ਼ ਦਿੱਤੀ ਹੈ …

WP Facebook Auto Publish Powered By : XYZScripts.com