ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਵਿਚ ਪਿਛਲੇ 4 ਦਿਨਾਂ ‘ਚ ਲੂ ਲੱਗਣ ਕਾਰਨ ਲਗਭਗ 180 ਲੋਕਾਂ ਦੀ ਮੌਤ ਹੋ ਗਈ ਹੈ। ਇਕ ਪ੍ਰਮੁੱਖ ਲੋਕ ਭਲਾਈ ਸੰਗਠਨ ਨੇ ਅੱਜ ਇਹ ਜਾਣਕਾਰੀ ਦਿੱਤੀ। ਫਿਲਹਾਲ ਸਿੰਧ ਸਰਕਾਰ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਿਜ ਕੀਤਾ ਹੈ। ਇੱਧੀ ਫਾਊਂਡੇਸ਼ਨ ਦੇ ਅਧਿਕਾਰੀ ਫੈਜ਼ਲ ਇੱਧੀ ਨੇ ਦੱਸਿਆ ਕਿ ਕਰਾਚੀ ‘ਚ ਪਿਛਲੇ 4 ਦਿਨਾਂ ‘ਚ ਮੁਰਦਾਘਰਾਂ ‘ਚ ਲੱਗਭਗ 180 ਲਾਸ਼ਾਂ ਲਿਆਂਦੀਆਂ ਗਈਆਂ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਲੂ ਤੋਂ ਪੀੜਤ ਸਨ। ਗੌਰਤਲਬ ਹੈ ਕਿ ਪੰਜਾਬ ‘ਚ ਵੀ ਪਿਛਲੇ ਦਿਨਾਂ ‘ਚ ਗਰਮੀ ਨਾਲ 4 ਲੋਕਾਂ ਦੀ ਮੌਤ ਹੋ ਚੁਕੀ ਹੈ।
ਪਾਕਿਸਤਾਨ ਦੇ ਸ਼ਹਿਰ ਕਰਾਚੀ ‘ਚ ਲੂ ਲੱਗਣ ਨਾਲ 180 ਲੋਕਾਂ ਦੀ ਮੌਤ
Tags ਪਾਕਿਸਤਾਨ ਦੇ ਸ਼ਹਿਰ ਕਰਾਚੀ 'ਚ ਲੂ ਲੱਗਣ ਨਾਲ 180 ਲੋਕਾਂ ਦੀ ਮੌਤ
Check Also
ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ
ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ …