Home / ਦੁਨੀਆਂ / ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਦੀ ਹੋਈ ਮੌਤ

ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਦੀ ਹੋਈ ਮੌਤ

ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਦੀ 117 ਸਾਲ ਦੀ ਉਮਰ ‘ਚ ਮੌਤ ਹੋ ਗਈ ਹੈ। ਕਿਕਾਈ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨਬੀ ਤਾਜੀਮਾ ਨਾਂ ਦੀ ਦੀ ਬਜ਼ੁਰਗ ਔਰਤ ਦੀ ਕੱਲ ਰਾਤ ਕਰੀਬ 8 ਵਜੇ ਹਸਪਤਾਲ ਵਿਚ ਮੌਤ ਹੋ ਗਈ। ਉਹ ਇੱਥੇ ਜਨਵਰੀ ਤੋਂ ਭਰਤੀ ਸੀ। ਨਬੀ ਦਾ ਜਨਮ 4 ਅਗਸਤ 1900 ਵਿਚ ਹੋਇਆ ਸੀ। ਉਨ੍ਹਾਂ ਦੇ ਕਥਿਤ ਤੌਰ ‘ਤੇ (ਗ੍ਰੇਟ ਗ੍ਰੇਟ ਗ੍ਰੇਟ ਗ੍ਰੈਂਡ ਚਿਲਡਰਨ ਸਮੇਤ) 160 ਤੋਂ ਜ਼ਿਆਦਾ ਵੰਸ਼ਜ ਸਨ। ਉਨ੍ਹਾਂ ਦਾ ਸ਼ਹਿਰ ਕਿਕਾਈ ਜਾਪਾਨ ਦੇ ਚਾਰ ਮੁੱਖ ਟਾਪੂਆਂ ਦੇ ਦੱਖਣੀ ਹਿੱਸੇ ਕਿਊਸ਼ੂ ‘ਤੇ ਕਾਗੋਸ਼ਿਮਾ ਸੂਬੇ ਵਿਚ ਸਥਿਤ ਹੈ।

ਕਰੀਬ 7 ਮਹੀਨੇ ਪਹਿਲਾਂ ਵਾਇਲੇਟ ਬ੍ਰਾਊਨ ਦੀ ਜਮੈਕਾ ਵਿਚ ਮੌਤ ਹੋਣ ਮਗਰੋਂ ਉਨ੍ਹਾਂ ਨੂੰ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਹੋਣ ਦਾ ਤਮਗਾ ਮਿਲਿਆ ਸੀ। ਵਾਇਲੇਟ ਦੀ ਮੌਤ ਵੀ 117 ਸਾਲ ਦੀ ਉਮਰ ਵਿਚ ਹੋਈ ਸੀ। ਅਮਰੀਕਾ ਸਥਿਤ ‘ਗੇਰੋਨੋਲੌਜੀ ਰਿਸਰਚ ਗਰੁੱਪ’ ਦਾ ਕਹਿਣਾ ਹੈ ਕਿ ਹੁਣ ਜਾਪਾਨ ਦੀ ਹੀ ਇਕ ਹੋਰ ਔਰਤ ਸ਼ਿਯੋ ਯੋਸ਼ਿਦਾ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਹੈ। ਉਨ੍ਹਾਂ ਦੀ ਉਮਰ 116 ਸਾਲ ਹੈ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ …

WP Facebook Auto Publish Powered By : XYZScripts.com