Punjab

ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਖੀਰਾ ਖਾ ਕੇ

ਗਰਮੀਆਂ ‘ਚ ਲੋਕ ਭੋਜਨ ਨਾਲ ਖੀਰਾ ਖਾਣਾ ਪਸੰਦ ਕਰਦੇ ਹਨ ਖੀਰੇ ‘ਚੋ ਸਾਨੂੰ ਪਾਣੀ ਦੀ ਮਾਤਰਾ ਪ੍ਰਾਪਤ ਹੁੰਦੀ ਹੈ। ਇਸ ਸਰੀਰ ‘ਚੋ ਪਾਣੀ ਦੀ ਕਮੀ ਪੂਰੀ ਹੁੰਦੀ ਹੈ।  ਖੀਰਾ ਸਾਨੂੰ ਬਹੁਤ ਸਾਰੀਆਂ ਸਿਹਤ ਸਬੰਧੀ ਸਮੱਸਿਆਵਾਂ ਤੋਂ ਬਚਾਉਂਦਾ ਹੈ। ਤੁਸੀ ਇਸ ਨੂੰ  ਸਲਾਦ, ਸੈਂਡਵਿਚ ਜਾਂ ਨਮਕ ਲਗਾ ਕੇ ਵੀ ਖਾ ਸਕਦੇ ਹੋ।

* ਖੀਰਾ ਖਾਣ ਦੇ ਫ਼ਾਇਦੇ *

ਖੀਰੇ ‘ਚ 95% ਪਾਣੀ ਹੁੰਦਾ ਹੈ। ਜੋ ਸਰੀਰ ‘ਚ ਪਾਣੀ ਦੀ ਕਮੀ ਵੀ ਪੂਰੀ ਕਰਦਾ ਹੈ ਤੇ ਸਰੀਰ ਦੀ ਗੰਦਗੀ ਨੂੰ ਵੀ ਬਾਹਰ ਕੱਢਦਾ ਹੈ। ਵਿਟਾਮਿਨਾਂ ਨਾਲ ਭਰਪੂਰ ਖੀਰਾ ਖਾਣ ਨਾਲਸਾਡੇ ਸਰੀਰ ਨੂੰ ਊਰਜਾ ਮਿਲਦੀ ਹੈ।ਖੀਰੇ ਦੇ ਸੇਵਨ ਨਾਲ ਕੋਲੇਸਟ੍ਰੋਲ ਘੱਟ ਕਰਦਾ ਹੈ ਤੇ ਦਿਲ ਨਾਲ ਸਬੰਧਤ ਰੋਗ ਦੂਰ ਕਰਦਾ ਹੈ।

* ਵਜਨ ਘਟਾਉਣ ‘ਚ ਮਦਦਗਾਰ * –

ਵੱਜਣ ਘਟਾਉਣ ਲਈ ਸਾਨੂੰ ਘਾਟ ਕੈਲਰੀ ਵਾਲਾ ਭੋਜਨ ਖਾਣਾ ਚਾਹੀਦਾ ਹੈ। ਜਿਸ ‘ਚ ਖੀਰਾ ਬਹੁਤ ਮਦਦਗਾਰ ਹੈ।ਖੀਰੇ ‘ਚ ਕੈਲਰੀ ਨਾ ਦੇ ਬਰਾਬਰ ਹੁੰਦੀ ਹੈ। ਤੁਸੀ ਖੀਰੇ ਨਾਲਸਬੰਧਤ ਡਰਿੰਕ ਜਾਂ ਸਲਾਦ ਵੀ ਖਾ ਸਕਦੇ ਹੋ।

ਖੀਰੇ ‘ਚ ਕੋਲੇਸਟ੍ਰੋਲ ਦੀ ਮਾਤਰਾ ਬਿਲਕੁਲ ਨਹੀਂ ਹੁੰਦੀ। ਖੀਰੇ ‘ਚ ਸਟੀਰੌਲ ਨਾ ਦਾ ਤੱਤ ਹੁੰਦਾ ਹੈ ਜੋ ਕੋਲੇਸਟ੍ਰੋਲ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਖੀਰੇ ‘ਚ ਫਾਈਬਰ ਦੀ ਮਾਤਰਾਜਿਆਦਾ ਹੁੰਦੀ ਹੈ। ਖੀਰਾ ਨਾਲ ਕਬਜ਼ ਤੇ ਪੇਟ ਦੀਆਂ ਸਮੱਸਿਆਵਾਂ ਵੀ ਠੀਕ ਹੁੰਦੀਆਂ ਹਨ।

* ਗੁਰਦੇ ਦੀ ਪੱਥਰੀ ਤੋਂ ਬਚਾਅ *

ਹਰ ਰੋਜ ਖੀਰਾ ਖਾਣ ਨਾਲ ਪੱਥਰੀ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਨਾਲ ਪੀਤੇ ਤੇ ਗੁਰਦੇ ਦੀ ਪੱਥਰੀ ਤੋਂ ਬਚਿਆ ਜਾ ਸਕਦਾ ਹੈ।ਖੀਰੇ ਦੇ ਰਸ ਨੂੰ ਦਿਨ ‘ਚ 2-੩ ਵਾਰ ਪੀਣਾ ਸਾਡੀਸਿਹਤ ਲਈ ਫਾਇਦੇਮੰਦ ਹੈ।

* ਕੈਂਸਰ ਤੋਂ ਬਚਾਅ *

ਹਰ ਰੋਜ ਭੋਜਨ ‘ਚ ਖੀਰੇ ਦਾ ਇਸਤੇਮਾਲ ਕਰਨ ਨਾਲ ਕੈਂਸਰ ਵਰਗੀਆਂ ਖ਼ਤਰਨਾਕ ਬਿਮਾਰੀਆਂ ਤੋਂ ਬਚਾਉਂਦਾ ਹੈ।ਇਸ ਮੌਜੂਦ ਤੱਤ ਕੈਂਸਰ ਦੀ ਰੋਕਥਾਮ ਕਰਦੇ ਹਨ।

* ਬਲੱਡ ਪ੍ਰੈਸ਼ਰ *

ਖੀਰਾ ਖਾਣ ਨਾਲ ਬਲੱਡ ਪ੍ਰੈਸ਼ਰ ਤੋਂ ਰਾਹਤ ਮਿਲਦੀ ਹੈ। ਇਸ ‘ਚ ਪਾਣੀ ਦੀ ਮਾਤਰਾ ਜਿਆਦਾ ਹੋਣ ਦੇ ਕਾਰਨ ਇਹ ਸਰੀਰ ਨੂੰ ਠੰਡਾ ਰੱਖਦਾ ਹੈ।

* ਸਿਰ ਦਰਦ ਤੋਂ ਰਾਹਤ *

10  ਦੇ ਵਿੱਚੋ 7 ਲੋਕ ਸਿਰ ਦਰਦ ਤੋਂ ਪਰੇਸ਼ਾਨ ਹਨ। ਇਸ ਪਰੇਸ਼ਾਨੀ ਤੋਂ ਬਚਨ ਲਈ ਉਹਨਾਂ ਲੋਕਾਂ ਨੂੰ ਖੀਰਾ ਖਾਣਾ ਚਾਹੀਦਾ ਹੈ।

* ਚਿਹਰੇ ਲਈ ਮਦਦਗਾਰ *

ਗਰਮੀਆਂ ‘ਚ ਸਾਡਾ ਚਿਹਰਾ ਬਹੁਤ ਖ਼ਰਾਬ ਹੋ ਜਾਂਦਾ ਹੈ। ਜਿਸ ਕਰਕੇ ਸਾਨੂੰ ਬਹੁਤ ਸਮੱਸਿਆਵਾਂ ਦਾ ਸਾਮਣਾ ਕਰਨਾ ਪੈਂਦਾ ਹੈ।ਇਸ ‘ਚ ਖੀਰਾ ਸਾਡੇ ਲਈ ਬਹੁਤ ਫਾਇਦੇਮੰਦ ਹੈ।ਖੀਰਾ ਖਾਣ ਜਾ ਇਸ ਨੂੰ ਚਿਹਰੇ ਤੇ ਲਗਾਉਣ  ਨਾਲ  ਚਿਹਰੇ ਦੀ ਸੁੰਦਰਤਾ ਨੂੰ ਵਧਾਇਆ ਜਾ ਸਕਦਾ ਹੈ।