Home / ਭਾਰਤ / ਸਿਖਿਆ / ਸੀਬੀਐੱਸਈ ਰਾਹੀਂ 10ਵੀਂ ਜਾਂ 12ਵੀਂ ਕਰਨ ਵਾਲੇ ਵਿਦਿਆਰਥੀ ਜੇਕਰ ਨਤੀਜਾ ਸਰਟੀਫਿਕੇਟ ਵਿਚ ਕਰੈਕਸ਼ਨ ਕਰਵਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪੰਜ ਸਾਲ ਦਾ ਮਿਲੇਗਾ ਸਮਾਂ

ਸੀਬੀਐੱਸਈ ਰਾਹੀਂ 10ਵੀਂ ਜਾਂ 12ਵੀਂ ਕਰਨ ਵਾਲੇ ਵਿਦਿਆਰਥੀ ਜੇਕਰ ਨਤੀਜਾ ਸਰਟੀਫਿਕੇਟ ਵਿਚ ਕਰੈਕਸ਼ਨ ਕਰਵਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪੰਜ ਸਾਲ ਦਾ ਮਿਲੇਗਾ ਸਮਾਂ

ਸੀਬੀਐੱਸਈ ਰਾਹੀਂ 10ਵੀਂ ਜਾਂ 12ਵੀਂ ਕਰਨ ਵਾਲੇ ਵਿਦਿਆਰਥੀ ਜੇਕਰ ਨਤੀਜਾ ਸਰਟੀਫਿਕੇਟ ਵਿਚ ਲਿਖੇ ਆਪਣੇ ਨਾਂਅ, ਮਾਪਿਆਂ ਦੇ ਨਾਂਅ ਜਾਂ ਫਿਰ ਜਨਮ ਤਰੀਕ ਵਿਚ ਕਰੈਕਸ਼ਨ ਕਰਵਾਉਣਾ ਚਾਹੁੰਦੇ ਹਨ ਤਾਂ ਹੁਣ ਤੋਂ ਉਨ੍ਹਾਂ ਨੂੰ ਪੰਜ ਸਾਲ ਦਾ ਸਮਾਂ ਮਿਲੇਗਾ। ਪਹਿਲਾਂ ਬੋਰਡ ਸਰਟੀਫਿਕੇਟ ਵਿਚ ਤਿੰਨੇ ਚੀਜ਼ਾਂ ਵਿਚ ਸੋਧ ਕਰਵਾਉਣ ਲਈ ਵਿਦਿਆਰਥੀ ਦੇ ਪ੍ਰੀਖਿਆ ਨਤੀਜਾ ਡੈਕਲਾਰੇਸ਼ਨ ਦੇ ਬਾਅਦ ਤੋਂ ਸਿਰਫ਼ ਇੱਕ ਹੀ ਸਾਲ ਦਾ ਸਮਾਂ ਦਿੰਦੀ ਸੀ।

ਜੇਕਰ 10ਵੀਂ ਜਾਂ 12ਵੀਂ ਦਾ ਨਤੀਜਾ ਐਲਾਨ ਹੋਣ ਦੇ ਬਾਅਦ ਵਿਦਿਆਰਥੀਆਂ ਨੂੰ ਸੋਧ ਕਰਵਾਉਣੀ ਹੁੰਦੀ ਸੀ ਤਾਂ ਉਨ੍ਹਾਂ ਨੂੰ ਸਿਵਲ ਕੋਰਟ ਵਿਚ ਜਾਣਾ ਪੈਂਦਾ ਸੀ।ਅਦਾਲਤ ਵਿਚ ਵਿਦਿਆਰਥੀਆਂ ਨੂੰ ਗਲ਼ਤੀ ਠੀਕ ਕਰਵਾਉਣ ਲੲ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ ਪਰ ਹੁਣ ਬੋਰਡ ਵਿਦਿਆਰਥੀਆਂ ਨੂੰ ਪ੍ਰੀਖਿਆ ਨਤੀਜਾ ਆਉਣ ਦੇ ਪੰਜ ਸਾਲ ਬਾਅਦ ਤੱਕ ਵੀ ਆਪਣੇ ਨਾਮ, ਮਾਤਾ ਪਿਤਾ ਦੇ ਨਾਮ ਅਤੇ ਜਨਮ ਤਰੀਕ ਵਿਚ ਹੋਈ ਗਲਤੀ ਨੂੰ ਸਹੀ ਕਰਵਾਉਣ ਦਾ ਮੌਕਾ ਦਿੱਤਾ ਜਾਵੇਗਾ। ਇਸ ਫ਼ੈਸਲੇ ਤੋਂ ਬਾਅਦ ਵਿਦਿਆਰਥੀਆਂ ਵਿਚ ਕਾਫ਼ੀ ਖ਼ੁਸ਼ੀ ਪਾਈ ਜਾ ਰਹੀ ਹੈ।

ਇਹੀ ਨਹੀ਼, ਸਾਲ 2015 ਸੈਸ਼ਨ ਵਿਚ ਜੋ ਵਿਦਿਆਰਥੀ 10ਵੀਂ ਜਾਂ 12ਵੀਂ ਵਿਚ ਪਾਸ ਹੋਏ, ਉਨ੍ਹਾਂ ਨੂੰ ਵੀ ਗ਼ਲਤੀ ਠੀਕ ਕਰਵਾਉਣ ਦਾ ਇੱਕ ਹੋਰ ਮੌਕਾ ਇਸੇ ਨਵੇਂ ਨਿਯਮ ਤਹਿਤ ਮਿਲ ਰਿਹਾ ਹੈ। ਜਿਨ੍ਹਾਂ ਵਿਦਿਆਰਥੀਆਂ ਦੇ ਸੋਧ ਕਰਵਾਉਣ ਸਬੰਧੀ ਮਾਮਲੇ ਅਦਾਲਤ ਵਿਚ ਲਟਕੇ ਹੋਏ ਹਨ, ਉਨ੍ਹਾਂ ਨੂੰ ਵੀ ਇਸ ਦਾ ਫਾਇਦਾ ਮਿਲ ਸਕੇਗਾ।

ਉਹ ਸਾਰੇ ਵਿਦਿਆਰਥੀ ਜਿਨ੍ਹਾਂ ਦੇ ਇਸ ਸਬੰਧੀ ਮਾਮਲੇ ਅਦਾਲਤ ਵਿਚ ਲਟਕ ਰਹੇ ਹਨ, ਉਹ ਵੀ ਸੀਬੀਆਈ ਨੂੰ ਕੁਰੈਕਸ਼ਨ ਦੇ ਲਈ ਫ੍ਰੈਸ਼ ਐਪਲੀਕੇਸ਼ਨ ਭੇਜ ਸਕਦੇ ਹਨ, ਯਾਨੀ ਨਵੇਂ ਨਿਯਮ ਦੇ ਮੁਤਾਬਕ ਮਿਲੇ ਰਿਵਾਈਜ਼ਡ ਲਿਮੀਟੇਸ਼ਨ ਦਾ ਫਾਇਦਾ ਅਦਾਲਤ ਵਿਚ ਗਏ ਵਿਦਿਆਰਥੀਆਂ ਨੂੰ ਵੀ ਮਿਲੇਗਾ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਜਿਨ੍ਹਾਂ ਦੀ ਐਪਲੀਕੇਸ਼ਨਜ਼ ਪਹਿਲਾਂ ਤੋਂ ਸੀਬੀਐੱਸਈ ਮੁੱਖ ਦਫ਼ਤਰ ਅਤੇ ਸੀਬੀਐੱਸਈ ਰੀਜ਼ਨਲ ਦਫ਼ਤਰਾਂ ਵਿਚ ਪਹੁੰਚੀ ਹੋਈ ਹੈ।

ਸੀਬੀਐੱਸਈ ਇਸ ਨਵੇਂ ਨਿਯਮ ਦੇ ਤਹਿਤ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਫਾਇਦਾ ਦੇਣਾ ਚਾਹੁੰਦਾ ਹੈ। ਇਹ ਜਾਣਕਾਰੀ ਸੀਬੀਐੱਸਈ ਕੰਟਰੋਲਰ ਐਗਜਾਮੀਨੇਸ਼ਨ ਕੇ.ਕੇ. ਚੌਧਰੀ ਨੇ ਸਕੂਲਾਂ ਨੂੰ ਚਿੱਠੀ ਜਾਰੀ ਕਰਕੇ ਦਿੱਤੀ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਬੋਰਡ ਨੇ ਸਾਲ 2015 ਵਿਚ ਅਜਿਹੀ ਹੀ ਚਿੱਠੀ ਜਾਰੀ ਕਰਕੇ ਵਿਦਿਆਰਥੀਆਂ ਨੂੰ ਸੋਧ ਕਰਵਾਉਣ ਦੇ ਲਈ ਇੱਕ ਸਾਲ ਦਾ ਸਮਾਂ ਦਿੱਤਾ ਸੀ।

ਬੋਰਡ ਦੇ ਮੁਤਾਬਕ ਉਸੇ ਨਿਯਮ ਵਿਚ ਸੋਧ ਕਰਦੇ ਹੋਏ ਟਾਈਮ ਪੀਰੀਅਡ ਵਧਾ ਕੇ ਪੰਜ ਸਾਲ ਕੀਤਾ ਗਿਆ ਹੈ। ਐੱਮਜੀਐੱਨ ਸਕੂਲ ਆਦਰਸ਼ ਨਗਰ ਦੇ ਵਾਈਸ ਪ੍ਰਿੰਸੀਪਲ ਕੇ. ਐੱਸ ਰੰਧਾਵਾ ਦਾ ਕਹਿਣਾ ਹੈ ਕਿ ਬੋਰਡ ਦਾ ਇਹ ਫ਼ੈਸਲਾ ਚੰਗਾ ਹੈ। ਉਨ੍ਹਾਂ ਦੱਸਿਆ ਕਿ ਮੇਰੇ ਕੋਲ ਅਜਿਹੇ ਦੋ ਵਿਦਿਆਰਥੀਆਂ ਦੇ ਮਾਮਲੇ ਹਨ, ਜੋ ਸੋਧ ਕਰਵਾਉਣ ਦੇ ਲਈ ਅਦਾਲਤ ਵਿਚ 8 ਮਹੀਨੇ ਤੋਂ ਲਟਕ ਰਹੇ ਹਨ। ਗ਼ਲਤੀ ਕਿਸੇ ਵੀ ਪੱਧਰ ‘ਤੇ ਹੋ ਸਕਦੀ ਹੈ, ਅਜਿਹੇ ਵਿਚ ਵਿਦਿਆਰਥੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਜੇਕਰ ਵਿਦਿਆਰਥੀ ਨਾਮ ਜਾਂ ਜਨਮ ਤਰੀਕ ਵਿਚ ਸੋਧ ਕਰਵਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਦੇ ਲਈ ਬੋਰਡ ਦੀ ਵੈਬਸਾਈਟ ‘ਤੇ ਐਪਲੀਕੇਸ਼ਨ ਫਾਰਮ ਉਪਲਬਧ ਹਨ, ਉਹ ਫਾਰਮ ਨੂੰ ਡਾਊਨਲੋਡ ਕਰਕੇ ਭਰਨ ਦੇ ਬਾਅਦ ਸਕੂਲ ਤੋਂ ਵੈਰੀਫਾਈ ਕਰਵਾਉਣ। ਸਕੂਲ ਤੋਂ ਵੈਰੀਫਾਈ ਕਰਵਾਉਣ ਅਤੇ ਮਾਰਕ ਕਰਵਾਉਣ ਤੋਂ ਬਾਅਦ ਸੀਬੀਐੱਸਈ ਰੀਜ਼ਨਲ ਦਫ਼ਤਰ ਭਿਜਵਾਉਣ। ਰੀਜ਼ਨਲ ਦਫ਼ਤਰ ਦਾ ਹੈੱਡ ਕੁਆਟਰ ਮਾਮਲੇ ਨੂੰ ਅੱਗੇ ਵਧਾਏਗਾ।

About Admin

Check Also

ਫੋਰਡ ਕੰਪਨੀ ਦੀ ਪਹਿਲੀ ਡਿਗਰੀਧਾਰੀ ਇੰਜੀਨੀਅਰ ਬਣੀ ਭਾਰਤ ਦੀ ਇਹ ਮਹਿਲਾ

ਭੀੜ ਦਾ ਹਿੱਸਾ ਬਣਨਾ ਤਾਂ ਬਹੁਤ ਆਸਾਨ ਹੁੰਦਾ ਹੈ ਉੱਤੇ ਕਿਸੇ ਅਜਿਹੇ ਰਸਤੇ ਉੱਤੇ ਨਿਕਲ …

WP Facebook Auto Publish Powered By : XYZScripts.com