Thursday , May 16 2024
Home / ਸਰਕਾਰ / ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀਆਂ ਵਿਭਾਗਾਂ ਦੀ ਕੀਤੀ ਵੰਡ

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀਆਂ ਵਿਭਾਗਾਂ ਦੀ ਕੀਤੀ ਵੰਡ

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀਆਂ  ਵਿਭਾਗਾਂ ਦੀ ਕੀਤੀ  ਵੰਡ

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵਿਜੀਲੈਂਸ, ਐਕਸਾਇਜ਼ ਅਤੇ ਗ੍ਰਹਿ ਮੰਤਰਾਲਾ ਆਪਣੇ ਕੋਲ ਰੱਖਿਆ ਹੈ। ਇਸ ਦੇ ਨਾਲ ਹੀ ਨਵਜੋਤ ਸਿੰਘ  ਸਿੱਧੂ ਨੂੰ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਨਾਲ-ਨਾਲ ਸੈਰ-ਸਪਾਟਾ -ਸੱਭਿਆਚਾਰਕ ਵਿਭਾਗ ਦਾ ਵੀ ਚਾਰਜ ਦਿੱਤਾ ਹੈ।

 
 
ਇਸ ਦੇ ਨਾਲ ਹੀ ਮਨਪ੍ਰੀਤ ਸਿੰਘ ਬਾਦਲ ਨੂੰ ਖ਼ਜ਼ਾਨਾ ਤੇ ਰੁਜ਼ਗਾਰ ਮੰਤਰਾਲਾ ਦਿੱਤਾ ਗਿਆ ਹੈ। ਬ੍ਰਹਮ ਮਹਿੰਦਰਾ ਨੂੰ ਸਿਹਤ, ਰਾਣਾ ਗੁਰਜੀਤ ਸਿੰਘ ਸਿੰਚਾਈ ਤੇ ਬਿਜਲੀ, ਚਰਨਜੀਤ ਸਿੰਘ ਚੰਨੀ ਨੂੰ ਤਕਨੀਕੀ ਸਿੱਖਿਆ, ਸਾਧੂ ਸਿੰਘ ਧਰਮਸੋਤ ਨੂੰ ਜੰਗਲਾਤ ਤੇ ਸਮਾਜਿਕ ਭਲਾਈ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਪੇਂਡੂ ਵਿਕਾਸ ਤੇ ਵਾਟਰ ਸਪਲਾਈ ਦਾ ਵਿਭਾਗ ਦਿੱਤਾ ਗਿਆ ਹੈ।

ਇਸ ਤਰ੍ਹਾਂ ਰਜੀਆ ਸੁਲਤਾਨਾ ਨੂੰ ਪੀ ਡਬਲਿਊ ਤੇ ਸਮਾਜਿਕ ਸੁਰੱਖਿਆ, ਅਰੁਣਾ ਚੌਧਰੀ ਨੂੰ ਉਚੇਰੀ ਤੇ ਸਕੂਲ ਸਿੱਖਿਆ ਦਾ ਵਿਭਾਗ ਦਿੱਤਾ ਗਿਆ ਹੈ।

About Admin

Check Also

ਹੁਣੇ-ਹੁਣੇ ਪੰਜਾਬ ਚ’ ਹੋਇਆ ਹਾਈ ਅਲਰਟ ਜਾਰੀ,ਵੱਧ ਤੋਂ ਵੱਧ ਸ਼ੇਅਰ ਕਰੋ ਜੀ

High Alert in Punjab ਪਾਕਿਸਤਾਨ ‘ਤੇ ਭਾਰਤੀ ਹਵਾਈ ਫੌਜ ਦੀ ਵੱਡੀ ਕਾਰਵਾਈ ਕਰਨ ਤੋਂ ਬਾਅਦ …

WP Facebook Auto Publish Powered By : XYZScripts.com