Home / ਭਾਰਤ / ਪੋਲਿਟਿਕਸ / ਅਮਰਿੰਦਰ ਬਣੇ ਪੰਜਾਬ ਦੇ ਕੈਪਟਨ

ਅਮਰਿੰਦਰ ਬਣੇ ਪੰਜਾਬ ਦੇ ਕੈਪਟਨ

ਅਮਰਿੰਦਰ ਬਣੇ ਪੰਜਾਬ ਦੇ ਕੈਪਟਨ

ਚੰਡੀਗੜ੍ਹ: ਪੰਜਾਬ ਦੀ ਜਨਤਾ ਨੇ ਸੂਬੇ ਦੀ ਕਮਾਨ ਕਾਂਗਰਸ ਹੱਥ ਫੜਾ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਨੇ ਸਾਰੇ ਕਿਆਸ ਲਾਂਭੇ ਕਰਦਿਆਂ 77 ਸੀਟਾਂ ‘ਤੇ ਕਬਜ਼ਾ ਕਰਕੇ ਇਤਿਹਾਸ ਸਿਰਜ ਦਿੱਤਾ ਹੈ। ਸਭ ਤੋਂ ਵੱਧ ਚਰਚਿਤ ਆਮ ਆਦਮੀ ਪਾਰਟੀ ਨੂੰ ਸਿਰਫ 20 ਸੀਟਾਂ ਮਿਲੀਆਂ ਹਨ। ਉਂਝ ‘ਆਪ’ ਨਾਲ ਗੱਠਜੋੜ ਕਰਨ ਵਾਲੀ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਵੀ ਦੋ ਸੀਟਾਂ ਲੈ ਗਈ ਹੈ।

ਚੋਣਾਂ ਵਿੱਚ ਸਭ ਤੋਂ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ ਹੈ। ਅਕਾਲੀ ਦਲ ਦੇ ਖਾਤੇ ਸਿਰਫ 15 ਸੀਟਾਂ ਪਈਆਂ ਹਨ। ਅਕਾਲੀ ਦਲ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਤਿੰਨ ਸੀਟਾਂ ‘ਤੇ ਕਾਬਜ਼ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਆਖਰੀ ਦਮ ਤੱਕ ਹੈਟ੍ਰਿਕ ਲਾਉਣ ਦੇ ਦਾਅਵੇ ਕਰਦਾ ਰਿਹਾ ਪਰ ਉਸ ਨੂੰ ਇਤਿਹਾਸਕ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਕਾਂਗਰਸ 77, ਆਮ ਆਦਮੀ ਪਾਰਟੀ 22 ਤੇ ਅਕਾਲੀ ਦਲ-ਬੀਜੇਪੀ ਨੂੰ 18 ਸੀਟਾਂ ਮਿਲੀਆਂ ਹਨ।

ਅਕਾਲੀ ਦਲ ਦੇ ਕਈ ਮੰਤਰੀ ਵੀ ਆਪਣੀਆਂ ਸੀਟਾਂ ਹਾਰ ਗਏ। ਉਂਝ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਆਪਣੀਆਂ ਸੀਟਾਂ ਬਚਾਉਣ ਵਿੱਚ ਕਾਮਯਾਬ ਰਹੇ।

About Admin

Check Also

PM ਮੋਦੀ ਅੱਜ 10 . 30 ਵਜੇ ਕਰਨਗੇ ਮੰਤਰੀਮੰਡਲ ਦਾ ਵਿਸਥਾਰ , ਇਹ 9 ਨਵੇਂ ਚਿਹਰੇ ਹੋਣਗੇ ਸ਼ਾਮਿਲ

  ਪ੍ਰਧਾਨਮੰਤਰੀ ਨਰੇਂਦਰ ਮੋਦੀ ਐਤਵਾਰ ਸਵੇਰੇ 10 : 30 ਵਜੇ ਆਪਣੇ ਮੰਤਰੀਮੰਡਲ ਵਿਸਥਾਰ ਕਰਣਗੇ |  …

WP Facebook Auto Publish Powered By : XYZScripts.com