Home / ਸਿਹਤ / ਸ਼ਿਕੰਜਾ ਬਰਗਰ, ਪੀਜ਼ਾ, ਕੋਲਡ ਡਰਿੰਕ ਵਰਗੇ ਜੰਕ ਫੂਡ ਤੇ

ਸ਼ਿਕੰਜਾ ਬਰਗਰ, ਪੀਜ਼ਾ, ਕੋਲਡ ਡਰਿੰਕ ਵਰਗੇ ਜੰਕ ਫੂਡ ਤੇ

ਬੱਚਿਆਂ ਨੂੰ ਬਰਗਰ, ਪੀਜ਼ਾ ਤੇ ਕੋਲਡ ਡਰਿੰਕ ਵਰਗੇ ਜੰਕ ਫੂਡ ਤੋਂ ਬਚਾਉਣ ਲਈ ਸਰਕਾਰ ਉਨ੍ਹਾਂ ਦੇ ਇਸ਼ਤਿਹਾਰਾਂ ਉੱਤੇ ਲਗਾਮ ਲਾਉਣ ਦੀ ਤਿਆਰੀ ਕਰ ਰਹੀ ਹੈ। ਕਾਰਟੂਨ ਚੈਨਲਾਂ ਉੱਤੇ ਜੰਕ ਫੂਡ ਕੰਪਨੀਆਂ ਦੇ ਇਸ਼ਤਿਹਾਰ ਨਹੀਂ ਚੱਲਣਗੇ। ਸੂਚਨਾ ਪ੍ਰਸਾਰਨ ਰਾਜ ਮੰਤਰੀ ਰਾਜ ਵਰਧਨ ਸਿੰਘ ਰਾਠੌਰ ਨੇ ਇਸ ਲਈ ਯੋਜਨਾ ਬਣਾਈ ਹੈ। ਲੋਕ ਸਭਾ ਵਿੱਚ ਰਾਜ ਵਰਧਨ ਸਿੰਘ ਰਾਠੌਰ ਨੇ ਦੱਸਿਆ ਹੈ ਕਿ ਕੋਕਾ ਕੋਲਾ, ਨੈਸਲੇ ਸਮੇਤ ਕਰੀਬ ਨੌਂ ਕੰਪਨੀਆਂ ਨੇ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਉਹ ਕਾਰਟੂਨ ਚੈਨਲਾਂ ਨੂੰ ਇਸ਼ਤਿਹਾਰ ਨਹੀਂ ਦੇਣਗੀਆਂ।
ਇਸ ਮਾਮਲੇ ਵਿੱਚ ਇਸ਼ਤਿਹਾਰ ਮਾਪਦੰਡ ਤੈਅ ਕਰਨ ਵਾਲੀ ਸੰਸਥਾ ASCI ਇਸ ਬਾਰੇ ਨਿਯਮ ਤੈਅ ਕਰਦੀ ਹੈ। ਫ਼ਿਲਹਾਲ ਕੋਈ ਕਾਨੂੰਨੀ ਨਹੀਂ ਕਿ ਜੰਕ ਫੂਡ ਦੇ ਇਸ਼ਤਿਹਾਰਾਂ ਉੱਤੇ ਕੋਈ ਰੋਕ ਲਾਈ ਜਾ ਸਕੇ। ਸਰਕਾਰ ਨੇ ਇਸ ਮੁੱਦੇ ਨੂੰ ਸਵੈ ਇੱਛਾ ਉੱਤੇ ਛੱਡਿਆ ਹੈ।
ਸਿਹਤ ਮੰਤਰਾਲਾ ਤੇ ਫੂਡ ਸੇਫ਼ਟੀ ਸਟੈਂਡਰਡ ਆਫ਼ ਇੰਡੀਆ ਇਹ ਵਿਵਸਥਾ ਬਣਾਉਣ ਉੱਤੇ ਵਿਚਾਰ ਕਰ ਰਿਹਾ ਹੈ ਕਿ ਪੈਕੇਜ ਫੂਡ ਉੱਤੇ ਨਮਕ ਤੇ ਸ਼ੱਕਰ ਦੀ ਮਾਤਰਾ ਨੂੰ ਵੀ ਠੀਕ ਤਰ੍ਹਾਂ ਨਾਲ ਦਰਸਾਇਆ ਜਾਵੇ। ਇਸ ਦਾ ਫ਼ਾਇਦਾ ਇਹ ਹੋਵੇਗਾ ਕਿ ਸੇਵਨ ਕਰਨ ਵਾਲਿਆਂ ਨੂੰ ਇਸ ਦੇ ਨੁਕਸਾਨ ਕਾਰਕ ਬਾਰੇ ਜਾਣਕਾਰੀ ਮਿਲ ਜਾਵੇਗੀ।
CSE ਨੇ 2003 ਤੇ 2006 ਵਿੱਚ ਅਧਿਐਨ ਕੀਤਾ ਸੀ ਜਿਸ ਵਿੱਚ ਕਈ ਸਾਫ਼ਟ ਡਰਿੰਕ ਵਿੱਚ ਕੀਟਨਾਸ਼ਕ ਦੇ ਤੱਤ ਪਾਏ ਗਏ ਸਨ। ਜਦੋਂਕਿ ਪੈਕੇਜ਼ਡ ਫੂਡ ਵਿੱਚ ਕੀਟਨਾਸ਼ਕ ਦੇ ਤੱਤ ਨਹੀਂ ਹੋਣੇ ਚਾਹੀਦੇ। ਦੂਸਰੀ ਗੱਲ ਇਹ ਹੈ ਕਿ ਡਰਿੰਕ ਵਿੱਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੈ। ਜੇਕਰ ਤੁਸੀਂ 100 ਐਮਐਲ ਵੀ ਕੋਲਡ ਡਰਿੰਕ ਲੈਂਦੇ ਹੋ ਤਾਂ ਉਸ ਵਿੱਚ 11 ਗ੍ਰਾਮ ਚੀਨੀ ਜਾਂਦੀ ਹੈ ਤੇ ਇਹ ਪੈਸਟੀਸਾਈਡ ਰੇਸੀਡਊ ਤੇ ਏਡਿਡ ਸ਼ੂਗਰ ਦੋਵੇਂ ਹੀ ਸਭ ਲਈ ਨੁਕਸਾਨਦੇਹ ਹਨ। ਵੱਡਿਆਂ ਤੇ ਬੱਚਿਆਂ ਦੋਹਾਂ ਲਈ ਹੀ ਹੈ।
ਡਾਕਟਰ ਤੋਂ ਲੈ ਕੇ ਫੂਡ ਸੇਫ਼ਟੀ ਐਕਸਪਰਟ ਤੱਕ ਹਰ ਕੋਈ ਇਹੀ ਦੱਸ ਰਿਹਾ ਸੀ ਕਿ ਚਾਹੇ ਉਹ ਡਾਈਟ ਕੋਕ ਹੋਵੇ ਜਾਂ ਨਾਰਮਲ ਕੋਕ ਇਹ ਨਾ ਤਾਂ ਬੱਚਿਆਂ ਦੀ ਸਿਹਤ ਲਈ ਠੀਕ ਹੈ ਤੇ ਨਾ ਹੀ ਵੱਡਿਆਂ ਲਈ। ਕੋਕਾ ਨੇ ਖ਼ੁਦ ਡਾਈਟ ਕੋਕ ਨੂੰ ਬੱਚਿਆਂ ਨੂੰ ਨਾ ਪੀਣ ਦੀ ਹਦਾਇਤ ਦਿੱਤੀ ਹੈ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com