Home / ਸਿਹਤ / ਬੱਚੇ ਨੂੰ ਦੁੱਧ ਪਿਲੌਣ ਦੇ ਸਮੇ ਤੋਂ ਤੈ ਹੁੰਦਾ ਹੈ ਕਿ ਬੱਚਾ ਖੱਬੂ ਹੋਵੇਗਾ ਜਾਂ ਸੱਜੂ

ਬੱਚੇ ਨੂੰ ਦੁੱਧ ਪਿਲੌਣ ਦੇ ਸਮੇ ਤੋਂ ਤੈ ਹੁੰਦਾ ਹੈ ਕਿ ਬੱਚਾ ਖੱਬੂ ਹੋਵੇਗਾ ਜਾਂ ਸੱਜੂ

Mother breastfeeding baby in her arms at home. Beautiful mom breast feeding her newborn child. Baby eating mother's milk. Young woman nursing and feeding baby. Concept of lactation infant.

ਹਾਲ ਹੀ ਵਿੱਚ ਹੋਈ ਤਾਜ਼ਾ ਖੋਜ ਵਿੱਚ ਪਤਾ ਲੱਗਿਆ ਹੈ ਕਿ ਬੱਚੇ ਨੂੰ ਦੁੱਧ ਪਿਲਾਉਣ ਦਾ ਸਮਾਂ ਉਸ ਦੇ ਹੱਥ ਇਸਤੇਮਾਲ ਕਰਨ ’ਤੇ ਅਸਰ ਪਾ ਸਕਦਾ ਹੈ। ਯੂਨੀਵਰਸਿਟੀ ਆਫ ਵਾਸ਼ਿੰਗਟਨ ਵਿੱਚ ਹੋਈ ਖੋਜ ਮੁਤਾਬਕ ਜਿਨ੍ਹਾਂ ਬੱਚਿਆਂ ਨੇ ਮਾਂ ਦਾ ਦੁੱਧ ਪੀਤਾ ਹੁੰਦਾ ਹੈ, ਉਨ੍ਹਾਂ ਵਿੱਚ ਖੱਬੇ ਹੱਥ ਨਾਲ ਕੰਮ ਕਰਨ ਵਾਲੇ ਬੱਚੇ ਘੱਟ ਪਾਏ ਗਏ ਹਨ।

ਇਸ ਖੋਜ ਵਿੱਚ ਪਾਇਆ ਗਿਆ ਹੈ ਕਿ ਨੌਂ ਮਹੀਨਿਆਂ ਤੋਂ ਜ਼ਿਆਦਾ ਸਮੇਂ ਤਕ ਮਾਂ ਦਾ ਦੁੱਧ ਪੀਣ ਵਾਲੇ ਬੱਚੇ ਸੱਜੇ ਹੱਥ ਨਾਲ ਕੰਮ ਕਰਦੇ ਹਨ। ਦੂਜੇ ਪਾਸੇ ਪਾਇਆ ਗਿਆ ਕਿ ਜਿਨ੍ਹਾਂ ਬੱਚਿਆਂ ਨੇ ਬੋਤਲ ਨਾਲ ਦੁੱਧ ਪੀਤਾ ਸੀ, ਉਨ੍ਹਾਂ ਵਿੱਚ ਖੱਬੇ ਹੱਥ ਨਾਲ ਕੰਮ ਵਾਲੇ ਬੱਚੇ ਜ਼ਿਆਦਾ ਦਿੱਸੇ।

ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਹੱਥ ’ਤੇ ਕਾਬੂ ਕਰਨ ਵਾਲਾ ਦਿਮਾਗ਼ ਦਾ ਹਿੱਸਾ ਦਿਮਾਗ਼ ਦੇ ਇੱਕ ਹਿੱਸੇ ਵਿੱਚ ਸਥਿਰ ਰਹਿ ਜਾਂਦਾ ਹੈ। ਖੋਜੀਆਂ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਮਾਂ ਦੇ ਦੁੱਧ ਪਿਲਾਉਣ ਵੇਲੇ ਇਹ ਪ੍ਰਕਿਰਿਆ ਗਤੀ ਫੜ ਲੈਂਦੀ ਹੈ ਜਿਸ ਨਾਲ ਬੱਚਾ ਸੱਜੇ ਜਾਂ ਖੱਬੇ ਹੱਥ ਨਾਲ ਕੰਮ ਕਰਨ ਦਾ ਆਦੀ ਹੁੰਦਾ ਹੈ। ਖੋਜ ਲਈ ਖੋਜੀਆਂ ਨੇ 62,129 ਮਾਂ-ਬੱਚੇ ਦੇ ਜੋੜਿਆਂ ਨੂੰ ਖੋਜ ਵਿੱਚ ਸ਼ਾਮਲ ਕੀਤਾ ਸੀ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com