Home / ਲਾਈਫਸਟਾਈਲ / ਇਨ੍ਹਾਂ ਚੀਜ਼ਾਂ ਨਾਲ ਕਰੋ ਦਿਨ ਦੀ ਸ਼ੁਰੂਆਤ, ਰਹੋਗੇ ਪੂਰੇ ਦਿਨ ਤਰੋਤਾਜ਼ਾ

ਇਨ੍ਹਾਂ ਚੀਜ਼ਾਂ ਨਾਲ ਕਰੋ ਦਿਨ ਦੀ ਸ਼ੁਰੂਆਤ, ਰਹੋਗੇ ਪੂਰੇ ਦਿਨ ਤਰੋਤਾਜ਼ਾ

ਇਹ ਗੱਲ ਬਿਲਕੁੱਲ ਸਹੀ ਹੈ ਕਿ ਖਾਣ-ਪੀਨ ਦਾ ਅਸਰ ਮੂਡ ‘ਤੇ ਵੀ ਪੈਂਦਾ ਹੈ। ਕੁਝ ਖਾਦ ਪਦਾਰਥ ਅਜਿਹੇ ਹੁੰਦੇ ਹਨ ਕਿ ਸਿਹਤ ਦੇ ਨਾਲ-ਨਾਲ ਮੂਡ ਨੂੰ ਵੀ ਚੰਗਾ ਰੱਖਦੇ ਹਨ। ਆਓ ਜਾਣਦੇ ਹਾਂ ਕਿ ਇਨ੍ਹਾਂ ‘ਚੋਂ ਕੋਈ ਇਕ ਚੀਜ਼ ਖਾਣ ਨਾਲ ਕਿਸ ਤਰ੍ਹਾਂ ਪੂਰਾ ਦਿਨ ਖੁਸ਼ ਰਹੋਗੇ:
1. ਡਰਾਈ ਫਰੂਟ
ਨਾਸ਼ਤੇ ‘ਚ ਇਕ ਮੁੱਠੀ ਡਰਾਈ ਫਰੂਟ ਦਾ ਸੇਵਨ ਜ਼ਰੂਰ ਕਰੋ। ਇਸ ‘ਚ ਬਾਦਾਮ, ਕਾਜੂ, ਪਿਸਤਾ, ਕਿਸ਼ਮਿਸ਼ ਆਦਿ ਕਿਸੇ ਵੀ ਤਰ੍ਹਾਂ ਦਾ ਮੇਵਾ ਖਾ ਸਕਦੇ ਹੋ। ਇਸ ‘ਚ ਮੌਜੂਦ ਖਣਿਜ ਪਦਾਰਥ ਪ੍ਰੇਸ਼ਾਨੀ, ਥਕਾਵਟ, ਉਦਾਸੀ ਆਦਿ ਘੱਟ ਕਰਨ ‘ਚ ਮਦਦਗਾਰ ਹੈ।
2. ਚਾਕਲੇਟ
ਹਰ ਸਮੇਂ ਖੁਦ ਨੂੰ ਦੁਖੀ ਮਹਿਸੂਸ ਕਰਦੇ ਹੋ ਤਾਂ ਚਾਕਲੇਟ ਦਾ ਸੇਵਨ ਕਰੋ। ਚਾਕਲੇਟ ‘ਚ ਮੌਜੂਦ ਤੱਤ ਦਿਮਾਗ ‘ਚ ਡੋਪਾਮਾਈਨ ਦੇ ਪੱਧਰ ਨੂੰ ਬਣਾਏ ਰੱਖਣ ‘ਚ ਮਦਦਗਾਰ ਹੈ। ਇਸ ਨਾਲ ਤੁਸੀਂ ਆਪਣੇ ਆਪ ਨੂੰ ਤਣਾਅ ਮੁਕਤ ਮਹਿਸੂਸ ਕਰੋਗੇ ਅਤੇ ਮਨ ਵੀ ਸ਼ਾਂਤ ਰਹੇਗਾ।
3. ਪਾਸਤਾ
ਸਾਬਤ ਆਨਾਜ ਨਾਲ ਬਣਿਆ ਪਾਸਤਾ ਹੈਲਦੀ ਫੂਡ ਦੀ ਲਿਸਟ ‘ਚ ਸ਼ਾਮਿਲ ਹੈ। ਇਸ ‘ਚ ਪਾਈ ਜਾਣ ਵਾਲੀ ਮੈਗਨੀਸ਼ੀਅਮ ਦੀ ਮਾਤਰਾ ਤਣਾਅ ਦੇ ਪੱਧਰ ਨੂੰ ਘੱਟ ਕਰਦੀ ਹੈ।
4. ਪਾਲਕ
ਪਾਲਕ ‘ਚ ਮੈਗਨੀਸ਼ੀਅਮ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ‘ਚ ਆਇਰਨ, ਵਿਟਾਮਿਨ ਏ ਅਤੇ ਸੀ ਵਰਗੇ ਤੱਤ ਵੀ ਸ਼ਾਮਿਲ ਹੁੰਦੇ ਹਨ। ਐਨਰਜੀ ਨਾਲ ਭਰਪੂਰ ਰਹਿਣ ਲਈ ਪਾਲਕ ਦਾ ਸੇਵਨ ਜ਼ਰੂਰ ਕਰੋ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਮੁਨੱਕਾ ਕਰਦਾ ਹੈ ਖੂਨ ਦੀ ਕਮੀ ਨੂੰ ਦੂਰ

ਮੁਨੱਕਾ ਸਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮੁਨੱਕੇ ‘ਚ ਆਇਰਨ ਅਤੇ ਵਿਟਾਮਿਨ-ਬੀ ਭਰਪੂਰ ਮਾਤਾਰਾ’ਚ …

WP Facebook Auto Publish Powered By : XYZScripts.com