Home / Story / ਬਲਰਾਜ ਸਿੱਧੂ ਦੀ ਇਹ ਕਿਤਾਬ ਪੜਦਿਆਂ ਚਮਕੀਲੇ ਦੀ ਜਿੰਦਗੀ ਦੇ ਅਨੇਕਾਂ ਲੁਕਵੇਂ ਅਣਜਾਣੇ ਤੱਥ ਆਉਦੇ ਹਨ ਸਾਹਮਣੇ

ਬਲਰਾਜ ਸਿੱਧੂ ਦੀ ਇਹ ਕਿਤਾਬ ਪੜਦਿਆਂ ਚਮਕੀਲੇ ਦੀ ਜਿੰਦਗੀ ਦੇ ਅਨੇਕਾਂ ਲੁਕਵੇਂ ਅਣਜਾਣੇ ਤੱਥ ਆਉਦੇ ਹਨ ਸਾਹਮਣੇ

ਬਲਰਾਜ ਸਿੱਧੂ ਦੀ ਇਹ ਕਿਤਾਬ ਪੜਦਿਆਂ ਚਮਕੀਲੇ ਦੀ ਜਿੰਦਗੀ ਦੇ ਅਨੇਕਾਂ ਲੁਕਵੇਂ ਅਣਜਾਣੇ ਤੱਥ ਆਉਦੇ ਹਨ ਸਾਹਮਣੇ

ਇੰਗਲੈਂਡ ਵਸਦੇ ਪੰਜਾਬੀ ਦੇ ਮਸਹੂਰ ਚਰਚਿਤ ਲੇਖਕ ਬਲਰਾਜ ਸਿੰਘ ਸਿੱਧੂ ਵੱਲੋ ਲਿਖਿਆ ਨਾਵਲ ਅਮਰ ਸਿੰਘ ਚਮਕੀਲੇ ਅਤੇ ਅਮਰਜੋਤ ਦੇ ਜੀਵਨ ਦੇ ਸੰਘਰਸ ਦਾ ਸੱਚ ਬਿਆਨਦਾ ਹੈ। ਗਰੀਬੀ ਦੀ ਦਲਦਲ ਵਿੱਚੋਂ ਕੰਵਲ ਵਾਗੂੰ ਉੱਗਿਆ ਹੋਇਆ ਧਨੀ ਨਾਂ ਦਾ ਬੱਚਾ ਰੱਬੀ ਦਾਤ ਗਾਉਣ ਦੀ ਕਲਾ ਨਾਲ ਕਦ ਚਮਕੀਲਾ ਬਣ ਗਿਆ ਅਤੇ ਕਦ ਅਮਰ ਹੋ ਗਿਆ ਇਸ ਨਾਵਲ ਨੂੰ ਪੜਕੇ ਹੀ ਪਤਾ ਲੱਗਦਾ ਹੈ। ਕਲਾ ਕਿਸੇ ਦੀ ਮੁਥਾਜ ਨਹੀਂ ਹੁੰਦੀ ਇਹ ਤਾਂ ਕੁਦਰਤੀ ਦਾਤ ਹੁੰਦੀ ਹੈ ਜਿਸਨੂੰ ਅਨੰਤ ਰੱਬੀ ਤਾਕਤ ਹੀ ਬਖਸਦੀ ਹੈ। ਅਮਰ ਸਿੰਘ ਚਮਕੀਲਾ ਗਰੀਬੀ ਵਿੱਚੋਂ ਉੱਠਿਆ ਸਾਰੀ ਉਮਰ ਅਮੀਰੀ ਆਉਣ ਦੇ ਬਾਵਜੂਦ ਗਰੀਬਾਂ ਦਾ ਹਮਦਰਦ ਰਿਹਾ ਅਤੇ ਆਚਰਣ ਦਾ ਉੱਚਾ ਰਿਹਾ। ਪੰਜਾਬੀ ਦੇ ਬਹੁਤ ਸਾਰੇ ਮਸਹੂਰ ਗਾਇਕ ਆਚਰਣ ਦੇ ਬੜੇ ਹੀ ਕਮਜੋਰ ਅਤੇ ਨਿੱਜੀ ਜਿੰਦਗੀ ਵਿੱਚ ਹੰਕਾਰੀ ਅਤੇ ਅਤੇ ਆਮ ਲੋਕਾਂ ਨੂੰ ਮੂਰਖ ਵੀ ਸਮਝਦੇ ਰਹੇ ਹਨ ਪਰ ਅਮਰ ਚਮਕੀਲਾ ਸਦਾ ਹੀ ਇਸ ਸੋਚ ਤੋਂ ਦੂਰ ਰਿਹਾ ਸੀ। ਗਰੀਬੀ ਦੇ ਹਾਲਾਤ ਕਾਰਨ ਪੰਜਵੀਂ ਤੱਕ ਦੀ ਹੀ ਵਿਦਿਆਂ ਹਾਸਲ ਕਰ ਸਕਣ ਵਾਲਾ ਇਹ ਸਿਤਾਰਾ ਸੰਗੀਤ ਜਗਤ ਲਈ ਅਮਰ ਗੀਤ ਲਿਖ ਅਤੇ ਗਾਕੇ ਗਿਆ ਹੈ। ਲੱਚਰਤਾ ਦੇ ਦੋਸ ਲਾਕੇ ਕਤਲ ਕੀਤਾ ਗਿਆ ਇਹ ਗਾਇਕ ਖੁਦ ਲੱਚਰਤਾ ਤੋਂ ਕਿੰਨਾਂ ਹੀ ਦੂਰ ਸੀ ਅਤੇ ਹੋਰ ਦੂਸਰੇ ਮਸਹੂਰ ਗਾਇਕਾਂ ਨੇ ਇਸ ਤੋਂ ਵੀ ਜਿਆਦਾ ਲੱਚਰ ਗਾਇਆ ਸੀ। ਲੱਚਰਤਾ ਅਸਲ ਵਿੱਚ ਕਲਾਕਾਰ ਦੀ ਮਜਬੂਰੀ ਹੁੰਦੀ ਹੈ ਕਿਉਂਕਿ ਜਦ ਸਮਾਜ ਇਸਦੀ ਮੰਗ ਕਰਦਾ ਹੈ ਤਦ ਉਹ ਮੁਨਕਰ ਕਿਸ ਤਰਾਂ ਹੋਵੇਗਾ। ਅਸਲ ਲੱਚਰਤਾ ਤਾਂ ਦਰਸਕ ਅਤੇ ਸਰੋਤੇ ਦੇ ਮਨ ਵਿੱਚ ਹੁੰਦੀ ਹੈ ਜਾਂ ਜਦ ਕੋਈ ਇਸਨੂੰ ਧੱਕੇ ਨਾਲ ਦੂਸਰਿਆਂ ਅੱਗੇ ਪੇਸ਼ ਕਰਦਾ ਹੈ । ਚਮਕੀਲੇ ਨੇ ਕਦੇ ਵੀ ਬਿਨਾਂ ਮੰਗ ਤੋਂ ਲੱਚਰ ਨਹੀਂ ਗਾਇਆ ਸੀ। ਜਦ ਵੀ ਪੈਸਾ ਖਰਚਕੇ ਅਖਾੜੇ ਲਵਾਉਣ ਵਾਲੇ ਲੋਕ ਇਸ ਤਰਾਂ ਦੇ ਗਾਉਣ ਦੀ ਮੰਗ ਕਰਦੇ ਸਨ ਤਦ ਹੀ ਇਸ ਤਰਾਂ ਦਾ ਗਾਉਣਾਂ ਸੁਰੂ ਕਰਦਾ ਸੀ ਅਤੇ ਉਸ ਸਮੇਂ ਸਭ ਇਸਤਰੀਆਂ ਨੂੰ ਮਾਵਾਂ , ਭੈਣਾਂ, ਧੀਆਂ ਕਹਿਕੇ ਆਮ ਹੀ ਜਾਣ ਦੀ ਬੇਨਤੀ ਕਰਦਾ ਹੁੰਦਾਂ ਸੀ। ਦੁਨੀਆਂ ਦੀ ਹਰ ਜਵਾਨੀ ਨਿੱਜੀ ਜਿੰਦਗੀ ਵਿੱਚ ਕੁੱਝ ਸਮਾਂ ਲੱਚਰਤਾ ਦੀ ਮੰਗ ਕਰਦੀ ਹੀ ਹੁੰਦੀ ਹੈ ਅਤੇ ਇਸ ਵਕਤ ਲਈ ਹੀ ਕਲਾਕਾਰ ਵੀ ਇਸ ਲਈ ਪੇਸਕਾਰੀਆਂ ਦਿੰਦੇ ਹਨ। ਅਮਰ ਚਮਕੀਲੇ ਦੇ ਬਹੁਤ ਸਾਰੇ ਗੀਤ ਕਿਸ ਤਰਾਂ ਲਿਖੇ ਗਏ ਇਸ ਨਾਵਲ ਨੂੰ ਪੜਦਿਆਂ ਹੀ ਪਤਾ ਲੱਗਦਾ ਹੈ ਅਤੇ ਇਸ ਪਿਛੋਕੜ ਨੂੰ ਸਮਝਦਿਆਂ ਉਹ ਗੀਤ ਦੁਬਾਰਾ ਦੁਬਾਰਾ ਸੁਣਨ ਨੂੰ ਵੀ ਦਿਲ ਕਰਦਾ ਹੈ। ਚਮਕੀਲੇ ਦੇ ਸੁਪਰ ਹਿੱਟ ਹੋਏ ਧਾਰਮਿਕ ਗੀਤ ਦੋਗਾਣਾਂ ਰੂਪ ਵਿੱਚ ਗਾਉਣ ਤੇ ਵੱਡੇ ਪੱਧਰ ਤੇ ਗਾਉਣ ਦੀ ਸੁਰੂਆਤ ਵੀ ਦੂਜੇ ਕਲਾਕਾਰਾਂ ਵੱਲੋਂ ਇਸ ਤੋਂ ਬਾਅਦ ਹੀ ਹੋਈ ਸੀ। ਬਿਨਾਂ ਕਿਸੇ ਉਦੇਸ਼ ਦੇ ਉੱਠੀਆਂ ਅਰਾਜਕਤਾ ਦੀਆਂ ਲਹਿਰਾਂ ਕਿਸ ਤਰਾਂ ਕਲਾ ਅਤੇ ਕਲਾਕਾਰਾਂ ਦੀ ਮੌਤ ਸਾਬਤ ਹੁੰਦੀਆਂ ਹਨ ਅਤੇ ਉਹ ਆਪਣੀ ਅਤੇ ਲਹਿਰ ਦੀ ਵੀ ਮੌਤ ਬਣ ਜਾਂਦੀਆਂ ਹਨ ਪਾਠਕ ਚੰਗੀ ਤਰਾਂ ਸਮਝ ਜਾਂਦਾ ਹੈ। ਇਸ ਕਿਤਾਬ ਦੇ ਲੇਖਕ ਦੀਆਂ ਬਹੁ ਚਰਚਿਤ ਪਿਛਲੀਆਂ ਕਿਤਾਬਾਂ ਮੋਰਾਂ ਦਾ ਮਹਾਰਾਜਾ, ਅਣਲੱਗ, ਅਤੇ ਲੇਡੀ ਡਾਇਨਾ ਆਦਿ ਤੇ ਅਸਲੀਲਤਾ ਦਾ ਇਲਜਾਮ ਵੀ ਲਾਇਆ ਜਾਦਾ ਰਿਹਾ ਹੈ ਪਰ ਇਸ ਕਿਤਾਬ ਵਿਚ ਜਿਸਦੇ ਮੁੱਖ ਪਾਤਰ ਹੀ ਲੱਚਰਤਾ ਫੈਲਾਉਣ ਦੇ ਨਾਂ ਤੇ ਬਦ ਨਾਲੋਂ ਬਦਨਾਮ ਜਿਆਦਾ ਸਨ ਵਿੱਚ ਲੇਖਕ ਨੇ ਕਿੱਧਰੇ ਵੀ ਅਸਲੀਲਤਾ ਨਹੀਂ ਆਉਣ ਦਿੱਤੀ ਬਲਕਿ ਮੁੱਖ ਪਾਤਰਾਂ ਦਾ ਉਹ ਰਹਿਮ ਦਿਲੀ ਅਤੇ ਮਾਨਵਤਾ ਪੱਖੀ ਆਚਰਣ ਦਾ ਲੁਕਿਆ ਪੱਖ ਪਾਠਕਾਂ ਸਾਹਮਣੇ ਰੱਖਣ ਵਿੱਚ ਸਫਲਤਾ ਹਾਸਲ ਕੀਤੀ ਹੈ। ਬਲਰਾਜ ਸਿੱਧੂ ਦੀ ਇਹ ਕਿਤਾਬ ਪੜਦਿਆਂ ਚਮਕੀਲੇ ਦੀ ਜਿੰਦਗੀ ਅਨੇਕਾਂ ਲੁਕਵੇਂ ਅਣਜਾਣੇ ਤੱਥ ਅਤੇ ਘਟਨਾਵਾਂ ਪਾਠਕ ਨੂੰ ਅੱਖਾਂ ਵਿੱਚ ਹੰਝੂ ਲਿਆਉਣ ਦੇ ਕਾਬਲ ਹਨ ਅਤੇ ਅਨੇਕਾਂ ਪੱਖ ਮੁੱਖ ਤੇ ਮੁਸਕਾਨ ਬਿਖੇਰ ਦਿੰਦੇ ਹਨ। ਸਿੱਧੂ ਦੀ ਲਿਖਣ ਕਲਾ ਵੀ ਇਸ ਕਿਤਾਬ ਵਿੱਚ ਦੋ ਕਦਮ ਹੋਰ ਅੱਗੇ ਵਧੀ ਹੈ ਅਤੇ ਲੇਖਕ ਦੀ ਲੇਖਣੀ ਦਾ ਲੋਹਾ ਪਾਠਕ ਜਰੂਰ ਮੰਨਦਾ ਹੈ। ਪੰਜਾਬੀ ਪਾਠਕਾਂ ਨੂੰ ਇਸ ਮਹਾਨ ਕਲਾਕਾਰ ਅਤੇ ਗਾਇਕ ਦੀ ਜਿੰਦਗੀ ਦੀਆਂ ਘਟਨਾਵਾਂ ਤੇ ਅਧਾਰਤ ਨਾਵਲ ਰੂਪ ਵਿੱਚ ਦੇਣ ਤੇ ਲੇਖਕ ਪੰਜਾਬੀ ਕਿਤਾਬ ਜਗਤ ਵਿੱਚ ਜਿਕਰਯੋਗ ਅਤੇ ਚਰਚਿੱਤ ਕਿਤਾਬ ਦੇਣ ਵਿੱਚ ਸਫਲ ਹੋਇਆ ਹੈ। ਪੰਜਾਬ ਪਬਲੀਕੇਸਨ ਵੱਲੋਂ ਛਾਪੀ ਇਹ ਕਿਤਾਬ 99154–16013 ਤੋਂ ਪੰਜਾਬ ਵਿੱਚ ਅਤੇ +0044-7713-038-541 -ਤੇ ਇੰਗਲੈਂਡ ਤੋਂ ਪਰਾਪਤ ਹੁੰਦੀ ਹੈ।

About Admin

Check Also

ਪੇਗੀ ਵਿਟਸਨ ਨੇ ਬਣਾਇਆ ਪੁਲਾੜ ‘ਚ ਸਭ ਤੋਂ ਵੱਧ ਸਮਾਂ ਰਹਿਣ ਦਾ ਰਿਕਾਰਡ

ਪੇਗੀ ਵਿਟਸਨ ਨੇ ਬਣਾਇਆ ਪੁਲਾੜ ‘ਚ ਸਭ ਤੋਂ ਵੱਧ ਸਮਾਂ ਰਹਿਣ ਦਾ ਰਿਕਾਰਡ ਨਾਸਾ ਦੀ …

WP Facebook Auto Publish Powered By : XYZScripts.com