Home / ਦੁਨੀਆਂ / ਚੀਨ ‘ਚ ਬਿਟਕੁਆਇਨ ਕ੍ਰਿਪਟੋਕਰੰਸੀ ਦੇ ਇਕ ਵੱਡੇ ਰੈਕੇਟ ਦਾ ਪਰਦਾਫਾਸ਼

ਚੀਨ ‘ਚ ਬਿਟਕੁਆਇਨ ਕ੍ਰਿਪਟੋਕਰੰਸੀ ਦੇ ਇਕ ਵੱਡੇ ਰੈਕੇਟ ਦਾ ਪਰਦਾਫਾਸ਼

ਚੀਨ ਦੇ ਤਿਆਨਜਿਨ ਸ਼ਹਿਰ ‘ਚ ਪੁਲਸ ਨੇ ਬਿਟਕੁਆਇਨ ਕ੍ਰਿਪਟੋਕਰੰਸੀ ਦੇ ਇਕ ਵੱਡੇ ਰੈਕੇਟ ਦਾ ਪਰਦਾਫਾਸ਼ ਕਰਕੇ ਇਸ ਕੰਮ ‘ਚ ਵਰਤੋਂ ਕੀਤੇ ਜਾ ਰਹੇ 600 ਕੰਪਿਊਟਰਾਂ ਨੂੰ ਜ਼ਬਤ ਕਰ ਲਿਆ ਹੈ। ਪੁਲਸ ਬੁਲਾਰੇ ਨੇ ਦੱਸਿਆ ਕਿ ਸਥਾਨਕ ਪਾਵਰ ਗ੍ਰਿਡ ਆਪਰੇਟਰ ਵਲੋਂ ਆਮ ਬਿਜਲੀ ਦੀ ਵਰਤੋਂ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਇਹ ਕਾਰਵਾਈ ਕੀਤੀ। ਪੁਲਸ ਨੇ ਕੰਪਿਊਟਰਾਂ ਤੋਂ ਇਲਾਵਾ ਅੱਠ ਉੱਚ ਸਮਰੱਥਾਂ ਵਾਲੇ ਪੱਖਿਆਂ ਨੂੰ ਵੀ ਬਰਾਮਦ ਕੀਤਾ। ਪੁਲਸ ਨੇ ਕਿਹਾ ਕਿ ਚੀਨ ‘ਚ ਹਾਲ ਦੇ ਸਾਲਾਂ ‘ਚ ਇਹ ਸਭ ਤੋਂ ਵੱਡੀ ਬਿਜਲੀ ਚੋਰੀ ਦਾ ਮਾਮਲਾ ਹੈ। ਤਿਆਨਜਿਨ ਬਿਟਕੁਆਇਨ ਮਾਮਲੇ ‘ਚ ਪੁਲਸ ਨੇ ਇਕ ਵਿਅਕਤੀ ਨੂੰ ਹਿਰਾਸਤ ‘ਚ ਲਿਆ ਹੈ ਅਤੇ ਪੰਜ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਗੌਰਤਲਬ ਹੈ ਕਿ ਚੀਨ ਕ੍ਰਿਪਟੋਕਰੰਸੀ ਲਈ ਸੁਰੱਖਿਅਤ ਪਨਾਹਗਾਹ ਮੰਨਿਆ ਜਾਂਦਾ ਹੈ ਪਰ ਸਰਕਾਰ ਨੇ ਪਿਛਲੇ ਸਾਲ ਜ਼ੋਰਦਾਰ ਮੁਹਿੰਮਾਂ ਨੂੰ ਚਲਾ ਕੇ ਇਸ ਕ੍ਰਮ ‘ਚ ਬਿਟਕੁਆਇਨ ਅਤੇ ਦੂਜੀ ਕ੍ਰਿਪਟੋਕਰੰਸੀ ਦੇ ਮਾਮਲੇ ‘ਚ ਸਖਤ ਕਾਰਵਾਈ ਕੀਤੀ। ਬਿਟਕੁਆਇਨ ਦੇ ਗੋਰਖ ਧੰਦੇ ‘ਚ ਹਾਈ ਪਾਵਰ ਮਸ਼ੀਨਾਂ ਦੀ ਵਰਤੋਂ ਹੁੰਦੀ ਹੈ ਜਿਸ ਨਾਲ ਵਿਆਪਕ ਕੰਪਿਊਟਿੰਗ ਦੇ ਰਾਹੀਂ ਬਿਟਕੁਆਇਨਸ ਦਾ ਉਤਪਾਦਨ ਕੀਤਾ ਜਾਂਦਾ ਹੈ। ਇਹ ਉਤਪਾਦਨ ਗਣਿਤੀ ਸਮੀਕਰਣਾਂ ਦੇ ਰਾਹੀਂ ਕੀਤੀ ਜਾਂਦੀ ਹੈ। ਇਸ ਕੰਮ ‘ਚ ਜ਼ਿਆਦਾ ਬਿਜਲੀ ਦੀ ਲੋੜ ਹੁੰਦੀ ਹੈ। ਇਸ ਲਈ ਇਸ ਗੋਰਖ ਧੰਦੇ ਨਾਲ ਜੁੜੇ ਲੋਕ ਸਸਤੀ ਬਿਜਲੀ ਦੀ ਉਪਲੱਬਧਤਾ ਵਾਲੀ ਥਾਂ ਦੀ ਤਲਾਸ਼ ‘ਚ ਰਹਿੰਦੇ ਹਨ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ …

WP Facebook Auto Publish Powered By : XYZScripts.com