Home / ਸਿੱਖ ਧਰਮ / ਭਾਰਤ ਦੀ ਅਜ਼ਾਦੀ ‘ਚ ਬਹੁਤ ਵੱਡਾ ਯੋਗਦਾਨ ਦੇਣ ਵਾਲੇ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਅੱਜ

ਭਾਰਤ ਦੀ ਅਜ਼ਾਦੀ ‘ਚ ਬਹੁਤ ਵੱਡਾ ਯੋਗਦਾਨ ਦੇਣ ਵਾਲੇ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਅੱਜ

ਸਰਦਾਰ ਭਗਤ ਸਿੰਘ ਦਾ ਜਨਮ 28 ਸਤੰਬਰ 1907 ਪਿੰਡ ਬੰਗਾ, ਜ਼ਿਲ੍ਹਾ ਲਾਇਲਪੁਰ, ਪੰਜਾਬ, ਜੋ ਹੁਣ ਪਾਕਿਸਤਾਨ ਵਿੱਚ ‘ਚ ਹੋਇਆ ਸੀ। ਉਹਨਾਂ ਦਾ ਭਾਰਤ ਦੀ ਅਜ਼ਾਦੀ ‘ਚ ਬਹੁਤ ਯੋਗਦਾਨ ਰਿਹਾ। ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸਨ। ਉਹਨਾਂ ਦੇ ਪਿਤਾ ਦਾ ਨਾਂ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ। ਭਗਤ ਸਿੰਘ ਦੀ ਮੁ਼ੱਢਲੀ ਸਿੱਖਿਆ ਲਾਇਲਪੁਰ, (ਹੁਣ ਪਾਕਿਸਤਾਨ ਵਿਚ) ਦੇ ਜ਼ਿਲ੍ਹਾਂ ਬੋਰਡ ਪ੍ਰਾਇਮਰੀ ਸਕੂਲ ਵਿਚ ਹੋਈ ਤੇ ਬਾਅਦ ਵਿਚ ਉਹ ਡੀ.ਏ.ਵੀ ਹਾਈ ਸਕੂਲ ਲਾਹੌਰ ‘ਚ ਦਾਖਲ ਹੋ ਗਏ।

ਭਗਤ ਸਿੰਘ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ। ਊਰਦੂ ‘ਚ ਉਹਨਾਂ ਨੂੰ ਮੁਹਰਾਤ ਹਾਸਲ ਸੀ। ਲਹੌਰ ਦੇ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡਕੇ ਭਗਤ ਸਿੰਘ ਉਪਰੋਕਤ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਏ ਸਨ। 1927 ਵਿੱਚ ਕਾਕੋਰੀ ਰੇਲਗੱਡੀ ਡਾਕੇ ਦੇ ਮਾਮਲੇ ਵਿੱਚ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ। ਉਸ ਉੱਤੇ ਲਾਹੌਰ ਦੇ ਦੁਸਹਿਰਾ ਮੇਲੇ ਦੌਰਾਨ ਬੰਬ ਧਮਾਕਾ ਕਰਨ ਦਾ ਵੀ ਦੋਸ਼ ਮੜ੍ਹਿਆ ਗਿਆ। ਚੰਗੇ ਵਿਵਹਾਰ ਤੇ ਜ਼ਮਾਨਤ ਦੀ ਭਾਰੀ ਰਕਮ 60 ਹਜ਼ਾਰ ਰੁਪਏ ਉੱਤੇ ਉਸ ਨੂੰ ਰਿਹਾ ਕਰ ਦਿੱਤਾ ਗਿਆ। 1928 ਇਸ ਯੋਧੇ ਨੇ ਅਜ਼ਾਦੀ ਦਾ ਸੰਘਰਸ਼ ਜਾਰੀ ਰੱਖਿਆ।

ਭਗਤ ਸਿੰਘ ਨੇ ਭਾਰਤ ਦੀ ਅਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਜਿਸ ਦਾ ਉਦੇਸ਼ ਸੇਵਾ, ਤਿਆਗ ਅਤੇ ਪੀੜ ਸਹਿ ਸਕਣ ਵਾਲੇ ਨੌਜਵਾਨਾਂ ਨੂੰ ਤਿਆਰ ਕਰਨਾ ਸੀ। ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ, ਰਾਜਗੁਰੂ ਦੇ ਨਾਲ ਮਿਲਕੇ ਲਾਹੌਰ ਵਿੱਚ ਸਹਾਇਕ ਪੁਲਿਸ ਮੁਖੀ ਰਹੇ ਅੰਗਰੇਜ਼ ਅਧਿਕਾਰੀ ਜੇ ਪੀ ਸਾਂਡਰਸ ਨੂੰ ਮਾਰਿਆ। ਇਸ ਕਾਰਵਾਈ ਵਿੱਚ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਨੇ ਵੀ ਉਨ੍ਹਾਂ ਦੀ ਸਹਾਇਤਾ ਕੀਤੀ ਸੀ।

ਸਭਾ ਹਾਲ ਵਿੱਚ 8 ਅਪ੍ਰੈਲ, 1928 ਨੂੰ ਅੰਗਰੇਜ਼ ਸਰਕਾਰ ਨੂੰ ਜਗਾਉਣ ਦੇ ਲਈ ਬੰਬ ਅਤੇ ਪਰਚੇ ਸੁੱਟੇ ਸਨ। ਬੰਬ ਸੁੱਟਣ ਦੇ ਬਾਅਦ ਉੱਥੇ ਹੀ ਦੋਨਾਂ ਨੇ ਆਪਣੀ ਗਿਰਫ਼ਤਾਰੀ ਦੇ ਦਿੱਤੀ। ਉਸ ਸਮੇਂ ਭਗਤ ਸਿੰਘ ਕਰੀਬ 12 ਸਾਲ ਦੇ ਸਨ ਜਦੋਂ ਜਲ੍ਹਿਆਂਵਾਲਾ ਬਾਗ ਕਤਲਕਾਂਡ ਹੋਇਆ। ਇਸਦੀ ਸੂਚਨਾ ਮਿਲਦੇ ਹੀ ਭਗਤ ਸਿੰਘ ਆਪਣੇ ਸਕੂਲ ਤੋਂ 12 ਮੀਲ ਪੈਦਲ ਚੱਲਕੇ ਜੱਲ੍ਹਿਆਂਵਾਲਾ ਬਾਗ ਪਹੁੰਚ ਗਏ। ਇਸ ਉਮਰ ਵਿੱਚ ਭਗਤ ਸਿੰਘ ਕ੍ਰਾਂਤੀਕਾਰੀ ਕਿਤਾਬਾਂ ਪੜ੍ਹਦੇ ਅਤੇ ਸੋਚਦੇ ਸਨ

ਕਿ ਉਨ੍ਹਾਂ ਦਾ ਰਸਤਾ ਠੀਕ ਹੈ ਕਿ ਨਹੀਂ? ਮਹਾਤਮਾ ਗਾਂਧੀ ਜੀ ਦੇ ਨਾ ਮਿਲਵਰਤਨ ਅੰਦੋਲਨ ਛਿੜਨ ਦੇ ਬਾਅਦ ਉਹ ਗਾਂਧੀ ਜੀ ਦੇ ਅਹਿੰਸਕ ਤਰੀਕਿਆਂ ਅਤੇ ਹਿੰਸਕ ਅੰਦੋਲਨ ਵਿੱਚੋਂ ਆਪਣੇ ਲਈ ਰਸਤਾ ਚੁਣਨ ਲੱਗੇ। ਮਹਾਤਮਾ ਗਾਂਧੀ ਜੀ ਦੇ ਅਸਿਹਯੋਗ ਅੰਦੋਲਨ ਨੂੰ ਮਨਸੂਖ ਕਰ ਦੇਣ ਕਾਰਨ ਉਨ੍ਹਾਂ ਅੰਦਰ ਇੱਕ ਤਰ੍ਹਾਂ ਦੇ ਰੋਸ ਨੇ ਜਨਮ ਲਿਆ ਅਤੇ ਓੜਕ ਉਨ੍ਹਾਂ ਨੇ ਇਨਕਲਾਬ ਅਤੇ ਦੇਸ਼ ਦੀ ਆਜ਼ਾਦੀ ਲਈ ਹਿੰਸਾ ਨੂੰ ਅਪਣਾਉਣਾ ਅਣਉਚਿਤ ਨਹੀਂ ਸਮਝਿਆ।

ਇਸ ਤੋਂ ਇਲਾਵਾ ਗਦਰ ਪਾਰਟੀ ਦੀਆਂ ਲਿਖਤਾਂ ਅਤੇ ਗਦਰ ਦੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਭਗਤ ਸਿੰਘ ਗ਼ਦਰ ਦੀ ਵਿਚਾਰਧਾਰਾ ਤੋਂ ਵੀ ਪ੍ਰਭਾਵਿਤ ਸਨ। ਭਾਰਤ ਨੂੰ ਹਥਿਆਰਬੰਦ ਘੋਲ ਨਾਲ ਆਜ਼ਾਦ ਕਰਵਾਉਣ ਅਤੇ ਬਰਾਬਰੀ ਵਾਲਾ ਸਮਾਜ ਸਿਰਜਣ ਦਾ ਸੰਕਲਪ ਪਹਿਲਾਂ ਗਦਰੀਆਂ ਨੇ ਹੀ ਦਿੱਤਾ। ਇਸ ਲਈ ਸੰਭਵ ਹੈ ਭਗਤ ਸਿੰਘ ਗਦਰੀਆਂ ਦੇ ਵਿਚਾਰਾਂ ਤੋਂ ਵੀ ਪ੍ਰੇਰਿਤ ਹੋਣ। ਉਨ੍ਹਾਂ ਨੇ ਕ੍ਰਾਂਤੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ।

1928 ਵਿੱਚ ਜਦੋਂ ਸਾਈਮਨ ਕਮਿਸ਼ਨ ਆਇਆ ਤੇ ਲਾਲਾ ਲਾਜਪਤ ਰਾਏ ਦੀ ਅਗਵਾਹੀ ‘ਚ ਲੋਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੌਰਾਨ ਅੰਗਰੇਜ਼ ਅਫਸਰਾਂ ਨੇ ਲਾਠੀਚਾਰਜ ਦਾ ਹੁਕਮ ਦੇ ਦਿੱਤਾ ਸੀ ਲਾਲਾ ਲਾਜਪਤ ਰਾਏ ਇਸ ਦੌਰਾਨ ਸ਼ਹੀਦ ਹੋ ਗਏ ਜਿਸ ਤੋਂ ਬਾਅਦ ਭਗਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਪੁਲਿਸ ਸੁਪਰਡੈਂਟ ਸਕਾਟ ਨੂੰ ਮਾਰਨ ਦੀ ਸੋਚੀ। 17 ਦਸੰਬਰ 1928 ਨੂੰ ਲਹੌਰ ਦੇ ਜਿਲ੍ਹਾ ਪੁਲਿਸ ਦਫ਼ਤਰ ਸਾਹਮਣੇ ਵਾਪਰੀ। ਸੋਚੀ ਗਈ ਯੋਜਨਾ ਦੇ ਅਨੁਸਾਰ ਭਗਤ ਸਿੰਘ ਅਤੇ ਰਾਜਗੁਰੂ ਪੁਲਿਸ ਥਾਣੇ ਦੇ ਸਾਹਮਣੇ ਘਾਤ ਲਾ ਕੇ ਖੜ੍ਹ ਗਏ।

ਉੱਧਰ ਬਟੁਕੇਸ਼ਵਰ ਦੱਤ ਆਪਣੀ ਸਾਈਕਲ ਲੈ ਕੇ ਇਸ ਤਰ੍ਹਾਂ ਬੈਠ ਗਏ ਜਿਵੇਂ ਕਿ ਉਹ ਖ਼ਰਾਬ ਹੋ ਗਈ ਹੋਵੇ। ਦੱਤ ਦੇ ਇਸ਼ਾਰੇ ਤੇ ਦੋਨ੍ਹੋਂ ਸੁਚੇਤ ਹੋ ਗਏ। ਉੱਧਰ ਚੰਦਰਸ਼ੇਖਰ ਆਜਾਦ ਨਾਲ ਦੇ ਡੀ.ਏ.ਵੀ. ਸਕੂਲ ਦੀ ਚਾਰ ਦਿਵਾਰੀ ਦੇ ਕੋਲ ਲੁਕੇ ਉਨ੍ਹਾਂ ਦੀ ਘਟਨਾ ਨੂੰ ਅੰਜ਼ਾਮ ਦੇਣ ਵਿੱਚ ਰੱਖਿਅਕ ਦਾ ਕੰਮ ਕਰ ਰਹੇ ਸਨ। ਅੰਦਰੋਂ ਸਕਾਟ ਦੀ ਥਾਂ ਅੰਗਰੇਜ਼ ਅਫ਼ਸਰ ਜਾਨ ਪੀ. ਸਾਂਡਰਸ ਬਾਹਰ ਆਇਆ ਤਾਂ ਰਾਜਗੁਰੂ ਨੇ ਇੱਕ ਗੋਲੀ ਸਿੱਧੀ ਉਸਦੇ ਸਿਰ ਵਿੱਚ ਮਾਰੀ ਜਿਸਦੇ ਤੁਰੰਤ ਬਾਦ ਉਹ ਹੋਸ਼ ਖੋ ਬੈਠਾ।

ਇਸ ਤੋਂ ਬਾਅਦ ਭਗਤ ਸਿੰਘ ਨੇ 3-4 ਗੋਲੀਆਂ ਦਾਗ ਕੇ ਉਸਦੇ ਮਰਨ ਦਾ ਪੂਰਾ ਇੰਤਜ਼ਾਮ ਕਰ ਦਿੱਤਾ। ਇਹ ਦੋਨ੍ਹੋਂ ਭੱਜਣ ਲੱਗੇ ਤਾਂ ਇੱਕ ਸਿਪਾਹੀ ਨੇ, ਜੋ ਇੱਕ ਹਿੰਦੁਸਤਾਨੀ ਹੀ ਸੀ, ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਹ ਨਾ ਟਲਿਆ ਤਾਂ ਆਜ਼ਾਦ ਨੇ ਉਸਨੂੰ ਗੋਲੀ ਮਾਰ ਦਿੱਤੀ। ਇਸ ਤਰ੍ਹਾਂ ਓਹਨ੍ਹਾਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈ ਲਿਆ। 8 ਅਪ੍ਰੈਲ, 1929 ਨੂੰ ਕੇਂਦਰੀ ਅਸੈਂਬਲੀ ਵਿੱਚ ਉਹਨਾਂ ਨੇ ਇੱਕ ਖਾਲੀ ਥਾਂ ਤੇ ਬੰਬ ਸੁੱਟ ਦਿੱਤਾ। ਪੂਰਾ ਹਾਲ ਧੂੰਏਂ ਨਾਲ ਭਰ ਗਿਆ।

ਹ ਚਾਹੁੰਦੇ ਤਾਂ ਉੱਥੋਂ ਭੱਜ ਸਕਦੇ ਸਨ ਪਰ ਉਨ੍ਹਾਂ ਨੇ ਪਹਿਲਾਂ ਹੀ ਸੋਚ ਰੱਖਿਆ ਸੀ ਕਿ ਉਨ੍ਹਾਂ ਨੂੰ ਫਾਂਸੀ ਕਬੂਲ ਹੈ। ਉਨ੍ਹਾਂ ਨੇ ਨਾ ਭੱਜਣ ਦਾ ਫੈਸਲਾ ਕੀਤਾ ਹੋਇਆ ਸੀ। ਬੰਬ ਫਟਣ ਦੇ ਬਾਦ ਉਨ੍ਹਾਂ ਨੇ ਇਨਕਲਾਬ-ਜਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸਦੇ ਕੁੱਝ ਹੀ ਦੇਰ ਬਾਦ ਪੁਲਿਸ ਆ ਗਈ ਅਤੇ ਉਨ੍ਹਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ। 23 ਮਾਰਚ 1931 ਨੂੰ ਸ਼ਾਮੀ ਕਰੀਬ 7 ਵੱਜ ਕੇ 33 ਮਿੰਟ ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਫ਼ਾਂਸੀ ਦੇ ਦਿੱਤੀ ਗਈ।

ਫ਼ਾਂਸੀ ਤੇ ਜਾਣ ਤੋਂ ਪਹਿਲਾਂ ਉਹ ਲੈਨਿਨ ਦੀ ਜੀਵਨੀ ਪੜ੍ਹ ਰਹੇ ਸਨ। ਕਿਹਾ ਜਾਂਦਾ ਹੈ ਕਿ ਜਦੋਂ ਜੇਲ੍ਹ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਫ਼ਾਂਸੀ ਦਾ ਸਮਾਂ ਆ ਗਿਆ ਹੈ ਤਾਂ ਉਨ੍ਹਾਂ ਨੇ ਕਿਹਾ – ਰੁਕੋ, ਇੱਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨੂੰ ਮਿਲ ਰਿਹਾ ਹੈ। ਫਿਰ ਇੱਕ ਮਿੰਟ ਦੇ ਬਾਦ ਕਿਤਾਬ ਛੱਤ ਦੇ ਵੱਲ ਉਛਾਲ ਕੇ ਉਨ੍ਹਾਂ ਨੇ ਕਿਹਾ – ਚਲੋ।

About Admin

Check Also

ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ,ਸਮਝੌਤਾ ਧਮਾਕੇ ’ਚ ਨਵਾਂ ਮੋੜ

ਸਮਝੌਤਾ ਧਮਾਕੇ ਬਾਰੇ ਸੁਣਵਾਈ ਭਾਵੇਂ ਅੱਜ ਅਦਾਲਤ ਨੇ 14 ਮਾਰਚ ਤਕ ਸੁਣਵਾਈ ਟਾਲ਼ ਦਿੱਤੀ ਹੈ …

WP Facebook Auto Publish Powered By : XYZScripts.com