Home / ਦੁਨੀਆਂ / ਆਸਟ੍ਰੇਲੀਆ ਨੇ ਮਾਪਿਆਂ ਸਬੰਧੀ ਵੀਜ਼ਾ ਨਿਯਮਾਂ ‘ਚ ਕੀਤੇ ਵੱਡੇ ਬਦਲਾਅ !!

ਆਸਟ੍ਰੇਲੀਆ ਨੇ ਮਾਪਿਆਂ ਸਬੰਧੀ ਵੀਜ਼ਾ ਨਿਯਮਾਂ ‘ਚ ਕੀਤੇ ਵੱਡੇ ਬਦਲਾਅ !!

Australia has undergone major changes in parental visa Rules

ਸਿਡਨੀ: ਆਸਟ੍ਰੇਲੀਆ ਨੇ ਮਾਪਿਆਂ ਸਬੰਧੀ ਵੀਜ਼ਾ ਨਿਯਮਾਂ ‘ਚ ਵੱਡੇ ਬਦਲਾਵਕੀਤੇ ਹਨ।ਆਸਟ੍ਰੇਲੀਆ ਦੇ ਸਹਾਇਕ ਇਮੀਗ੍ਰੇਸ਼ਨ ਮੰਤਰੀ ਮਾਣਯੋਗ ਅਲੈਕਸ ਹਾਕ ਵੱਲੋਂ ‘ਐਸ. ਬੀ. ਐਸ. ਨਿਊਜ਼’ ‘ਤੇ ਇਕ ਵੱਡੀ ਖ਼ਬਰ ਸਾਂਝੀ ਕਰਦਿਆਂ ਕਿਹਾ ਕਿ ਮਾਪਿਆਂ ਦੇ ਵੀਜ਼ੇ ਲਈ ਵੱਡੀ ਰਾਸ਼ੀ ਅਦਾ ਕਰਨੀ ਪੈ ਸਕਦੀ ਹੈ |

ਮਾਣਯੋਗ ਅਲੈਕਸ ਹਾਕ ਨੇ ਇਹ ਪ੍ਰਸਤਾਵ ਰੱਖਦਿਆਂ ਕਿਹਾ ਕਿ ਤਿੰਨ ਸਾਲ ਦੇ ਵੀਜ਼ੇ ਲਈ ਪੰਜ ਹਜ਼ਾਰ, ਪੰਜ ਸਾਲ ਦੇ ਵੀਜ਼ੇ ਲਈ 10 ਹਜ਼ਾਰ ਅਤੇ 10 ਸਾਲ ਦੇ ਵੀਜ਼ੇ ਲਈ 20 ਹਜ਼ਾਰ ਅਦਾ ਕਰਨੇ ਹੋਣਗੇ |

ਵਿਸ਼ੇਸ਼ ਹੈ ਕਿ ਇਹ ਪ੍ਰਸਤਾਵ ਪਾਰਲੀਮੈਂਟ ਵਿਚ ਰੱਖਿਆ ਜਾਵੇਗਾ ਅਤੇ ਕਾਨੂੰਨ ਪਾਸ ਹੋਣ ਦੀ ਸੂਰਤ ਵਿਚ ਨਵੰਬਰ ਤੋਂ ਲਾਗੂ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਸਾਲ ਦੇ 15 ਹਜ਼ਾਰ ਮਾਪਿਆਂ ਦੇ ਵੀਜ਼ੇ ਜਾਰੀ ਕੀਤੇ ਜਾਣਗੇ | ਉਨ੍ਹਾਂ ਇਕ ਹੋਰ ਨੁਕਤਾ ਸਾਂਝਾ ਕੀਤਾ ਕਿ ਵੱਧ ਤੋਂ ਵੱਧ ਵੀਜ਼ੇ ਦੀ ਮਿਆਦ 10 ਸਾਲ ਹੋਵੇਗੀ ਅਤੇ ਇਸ ਵੀਜ਼ੇ ਰਾਹੀਂ ਪੱਕੇ ਹੋਣ ਦਾ ਕੋਈ ਵੀ ਕਾਨੂੰਨ ਲਾਗੂ ਨਹੀਂ ਹੋਵੇਗਾ |

ਇਸ ਵੀਜ਼ੇ ਅਧੀਨ ਮਾਪਿਆਂ ਨੂੰ ਪ੍ਰਾਈਵੇਟ ਤੌਰ ‘ਤੇ ਸਿਹਤ ਸਬੰਧੀ ਸੇਵਾਵਾਂ ਅਤੇ ਇੰਸ਼ੋਰੈਂਸ ਲੈਣੀ ਪਵੇਗੀ | ਸਿਡਨੀ ਤੋਂ ਕਾਨੂੰਨੀ ਸਲਾਹਕਾਰ ਹਰਜਿੰਦਰ ਚੌਹਾਨ ਨੇ ਵਿਚਾਰ ਦਿੰਦੇ ਕਿਹਾ ਕਿ ਮਾਪਿਆਂ ਲਈ ਜਿਹੜਾ ਵੀਜ਼ਾ ਸੈਂਕੜੇ ਡਾਲਰ ਅਦਾ ਕਰਕੇ ਮਿਲਦਾ ਸੀ, ਉਹ ਹਜ਼ਾਰਾਂ ਵਿਚ ਹੋਣ ਲਾਲ ਕਾਫੀ ਮੁਸ਼ਕਿਲਾਂ ਹੋਣਗੀਆਂ | ਏਨੀ ਜ਼ਿਆਦਾ ਫੀਸ ਅਦਾ ਕਰਨੀ ਸਾਰਿਆਂ ਲਈ ਸੰਭਵ ਨਹੀਂ ਹੈ |

ਇਥੇ ਚੌਹਾਨ ਨੇ ਦੱਸਿਆ ਕਿ ਅਜੇ ਤੱਕ ਕੁਝ ਨਹੀਂ ਪਤਾ ਕਿ ਨਵੇਂ ਵੀਜ਼ੇ ਵਿਚ ਮਾਪਿਆਂ ਨੂੰ ਸਾਲ ਬਾਅਦ ਆਸਟ੍ਰੇਲੀਆ ਤੋਂ ਬਾਹਰ ਜਾਣ ਦੀ ਕੰਡੀਸ਼ਨ ਨਿਰੰਤਰ ਲਾਗੂ ਰਹੇਗੀ ਜਾਂ ਨਹੀਂ | ਫਿਲਹਾਲ ਪਾਰਲੀਮੈਂਟ ਤੋਂ ਮਿਲਣ ਵਾਲੇ ਹੁਕਮ ਦੀ ਉਡੀਕ ਕਰਨੀ ਪਵੇਗੀ |

About Admin

Check Also

ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ …

WP Facebook Auto Publish Powered By : XYZScripts.com