Home / ਸਿਹਤ / ਸੇਬ ਦਾ ਜੂਸ ਪੀਣ ਨਾਲ ਹੁੰਦੇ ਹਨ ਇਹ ਬੇਮਿਸਾਲ ਫਾਇਦੇ

ਸੇਬ ਦਾ ਜੂਸ ਪੀਣ ਨਾਲ ਹੁੰਦੇ ਹਨ ਇਹ ਬੇਮਿਸਾਲ ਫਾਇਦੇ

ਰੋਜ਼ਾਨਾ ਨਾਸ਼ਤੇ ‘ਚ ਇਕ ਗਲਾਸ ਸੇਬ ਦਾ ਜੂਸ ਪੀਣ ਨਾਲ ਸਰੀਰ ‘ਚ ਵਿਟਾਮਿਨ, ਖਣਿਜ ਅਤੇ ਐਂਟੀ ਆਕਸੀਡੈਂਟ ਦੀ ਕਮੀ ਪੂਰੀ ਹੁੰਦੀ ਹੈ। ਇਸ ਫਲ ‘ਚ ਕੋਲੈਸਟਰੋਲ ਨਹੀਂ ਹੁੰਦਾ, ਜਿਸ ਕਾਰਨ ਇਸ ਨੂੰ ਸਭ ਤੋਂ ਵਧੀਆ ਫਲ ਮੰਨਿਆ ਜਾਂਦਾ ਹੈ। ਸੇਬ ਦੇ ਜੂਸ ਦੀ ਵਰਤੋਂ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਸੇਬ ਦਾ ਜੂਸ ਪੀਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ…

1. ਦਿਲ ਨੂੰ ਰੱਖੇ ਸਿਹਤਮੰਦ
ਸੇਬ ਦੇ ਅੰਦਰ ਐਂਟੀ-ਆਕਸੀਡੈਂਟਸ-ਪਾਲੀਫਿਨਾਲ ਅਤੇ ਫਲੇਵੋਨਾਈਡਸ ਹੁੰਦੇ ਹਨ, ਜੋ ਦਿਲ ਲਈ ਚੰਗੇ ਮੰਨੇ ਜਾਂਦੇ ਹਨ। ਇਸ ਦੇ ਇਲਾਵਾ ਇਸ ‘ਚ ਪੋਟਾਸ਼ੀਅਮ ਹੁੰਦਾ ਹੈ, ਜੋ ਦਿਲ ਲਈ ਫਾਇਦੇਮੰਦ ਖਣਿਜ ਹੈ।

2. ਅਸਥਮਾ ਤੋਂ ਬਚਾਅ
ਸੇਬ ‘ਚ ਫਲੇਵੋਨਾਈਡ ਹੁੰਦਾ ਹੈ, ਜੋ ਅਸਥਮਾ ਤੋਂ ਬਚਾਉਂਦਾ ਹੈ। ਇਹ ਫੇਫੜਿਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਕੰਮ ਕਰਨ ‘ਚ ਮਦਦ ਕਰਦਾ ਹੈ।

3. ਲੀਵਰ ਸਾਫ ਕਰੇ
ਸੇਬ ‘ਚ ਖਾਰੀ ਤੱਤ ਹੁੰਦਾ ਹੈ, ਜੋ ਕਿ ਲੀਵਰ ‘ਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਦਾ ਹੈ। ਸੇਬ ਦੇ ਛਿਲਕੇ ‘ਚ ਪੈਕਟਿਨ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ।

4. ਹੱਡੀਆਂ ਨੂੰ ਮਜ਼ਬੂਤ ਬਣਾਏ
ਸੇਬ ਦੇ ਰਸ ‘ਚ ਵਿਟਾਮਿਨ ਸੀ, ਆਇਰਨ, ਬੋਰੋਨ ਆਦਿ ਹੁੰਦੇ ਹਨ, ਜੋ ਕਿ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।

5. ਕੈਂਸਰ ਤੋਂ ਬਚਾਅ
ਸੇਬ ਦਾ ਜੂਸ ਟਿਊਮਰ ਅਤੇ ਕੈਂਸਰ ਤੋਂ ਬਚਾਉਂਦਾ ਹੈ।ਇਸ ਲਈ ਕੈਂਸਰ ਦੇ ਮਰੀਜ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਨਾਲ ਬਹੁਤ ਫਾਇਦਾ ਮਿਲਦਾ ਹੈ।

6. ਕਬਜ਼ ਤੋਂ ਬਚਾਅ
ਸੇਬ ‘ਚ ਸੋਰਬਿਟਾਲ ਹੁੰਦਾ ਹੈ, ਜੋ ਕਿ ਕਬਜ਼ ਤੋਂ ਰਾਹਤ ਦਿਵਾਉਂਦਾ ਹੈ।ਇਸ ਨਾਲ ਗੈਸ, ਐਸੀਡਿਟੀ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।

7. ਅੱਖਾਂ ਦੀ ਰੋਸ਼ਨੀ ‘ਚ ਵਾਧਾ
ਇਸ ‘ਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਮਦਦ ਕਰਦਾ ਹੈ।ਇਸ ਲਈ ਬੱਚਿਆਂ ਨੂੰ ਤਾਂ ਇਸ ਦੀ ਵਰਤੋਂ ਰੋਜ਼ ਕਰਨੀ ਚਾਹੀਦੀ ਹੈ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com